ਏਸ਼ੀਆਈ ਖੇਡਾਂ ਤੋਂ ਪਹਿਲਾਂ ਚੈਂਪੀਅਨਸ ਟਰਾਫੀ ਹੋਵੇਗੀ ਅਗਨੀਪ੍ਰੀਖਿਆ : ਹਰਮਨਪ੍ਰੀਤ ਸਿੰਘ

Wednesday, Apr 19, 2023 - 06:05 PM (IST)

ਏਸ਼ੀਆਈ ਖੇਡਾਂ ਤੋਂ ਪਹਿਲਾਂ ਚੈਂਪੀਅਨਸ ਟਰਾਫੀ ਹੋਵੇਗੀ ਅਗਨੀਪ੍ਰੀਖਿਆ : ਹਰਮਨਪ੍ਰੀਤ ਸਿੰਘ

ਨਵੀਂ ਦਿੱਲੀ– ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਹੈ ਕਿ ਚੇਨਈ ਵਿਚ ਹੋਣ ਵਾਲੀ ਏਸ਼ੀਆਈ ਚੈਂਪੀਅਨਸ ਟਰਾਫੀ ਆਗਾਮੀ ਏਸ਼ੀਆਈ ਖੇਡਾਂ ਤੋਂ ਪਹਿਲਾਂ ਉਸਦੀ ਟੀਮ ਦੀ ‘ਅਗਨੀਪ੍ਰੀਖਿਆ’ ਹੋਵੇਗੀ, ਜਿੱਥੋਂ ਉਹ ਮਹਾਦੀਪ ਦੀਆਂ ਚੋਟੀ ਦੀਆਂ ਟੀਮਾਂ ਵਿਰੁੱਧ ਆਪਣੀਆਂ ਤਿਆਰੀਆਂ ਦਾ ਮੁਲਾਂਕਣ ਕਰ ਸਕਣਗੇ। ਏਸ਼ੀਆਈ ਚੈਂਪੀਅਨਸ ਟਰਾਫੀ 3 ਤੋਂ 12 ਅਗਸਤ ਵਿਚਾਲੇ ਖੇਡੀ ਜਾਵੇਗੀ ਜਦਕਿ ਏਸ਼ੀਆਈ ਖੇਡਾਂ ਦਾ ਆਯੋਜਨ ਚੀਨ ਦੇ ਹਾਂਗਝਾਓ ਵਿਚ ਸਤੰਬਰ ਵਿਚ ਹੋਵੇਗਾ।

ਹਰਮਨਪ੍ਰੀਤ ਨੇ ਕਿਹਾ,‘‘ਅਸੀਂ ਇਸ ਟੂਰਨਾਮੈਂਟ ਵਿਚ ਦੇਖ ਸਕਾਂਗੇ ਕਿ ਅਸੀਂ ਉਨ੍ਹਾਂ ਟੀਮਾਂ ਵਿਰੁੱਧ ਕਿੱਥੇ ਖੜ੍ਹੇ ਹਾਂ, ਜਿਨ੍ਹਾਂ ਨਾਲ ਅਸੀਂ ਏਸ਼ੀਆਈ ਖੇਡਾਂ ’ਚ ਮੁਕਾਬਲਾ ਕਰਨ ਵਾਲੇ ਹਾਂ। ਏਸ਼ੀਆਈ ਖੇਡਾਂ ਤੋਂ ਪਹਿਲਾਂ ਇਹ ਟੀਮ ਲਈ ਅਗਨੀਪ੍ਰੀਖਿਆ ਹੋਵੇਗੀ।’’ ਉਸ ਨੇ ਕਿਹਾ, ‘‘ਏਸ਼ੀਆਈ ਚੈਂਪੀਅਨਸ ਟਰਾਫੀ ਚੇਨਈ 2023 ਸਾਨੂੰ ਆਪਣੇ ਵਿਰੋਧੀਆਂ ਦੀ ਚੰਗੀ ਸਮਝ ਵੀ ਦੇਵੇਗੀ। ਅਸੀਂ ਏਸ਼ੀਆਈ ਖੇਡਾਂ ਲਈ ਚੰਗੀ ਤਿਆਰੀ ਕਰ ਸਕਦੇ ਹਾਂ, ਜਿੱਥੇ ਸਾਡਾ ਟੀਚਾ ਸੋਨ ਤਮਗਾ ਜਿੱਤਣਾ ਤੇ ਪੈਰਿਸ 2024 ਓਲੰਪਿਕ ਲਈ ਸਿੱਧੇ ਕੁਆਲੀਫਾਈ ਕਰਨਾ ਹੋਵੇਗਾ।’’


author

Tarsem Singh

Content Editor

Related News