ਝੋਨਾ ਲਾ ਰਿਹੈ ਵਿਸ਼ਵ ਕੱਪ ਟੀਮ ਦਾ ਕਪਤਾਨ ਕਿਹਾ- ਆਪਣੀਆਂ ਜੜਾਂ ਨਾਲ ਜੁੜਣ ’ਚ ਕੋਈ ਸ਼ਰਮ ਨਹੀਂ
Thursday, Jul 30, 2020 - 01:19 PM (IST)
ਨਵੀਂ ਦਿੱਲੀ– ਕੋਵਿਡ-19 ਮਹਾਮਾਰੀ ਦੇ ਕਾਰਣ ਆਊਟਡੋਰ ਟ੍ਰੇਨਿੰਗ ਤੇ ਟੂਰਨਾਮੈਂਟਾਂ ਦੀ ਮਨਜ਼ੂਰੀ ਨਾ ਮਿਲਣ ਤੋਂ ਬਾਅਦ ਭਾਰਤ ਦੀ 2017 ਫੀਫਾ ਅੰਡਰ-17 ਵਿਸ਼ਵ ਕੱਪ ਟੀਮ ਦਾ ਕਪਤਾਨ ਅਮਰਜੀਤ ਸਿੰਘ ਕਿਆਮ ਮਣੀਪੁਰ ’ਚ ਆਪਣੇ ਜੱਦੀ ਪਿੰਡ ਦੇ ਝੋਨੇ ਦੇ ਖੇਤ ’ਚ ਆਪਣੇ ਮਾਂ-ਪਿਓ ਦੀ ਖੇਤੀ ’ਚ ਮਦਦ ਕਰ ਰਿਹਾ ਹੈ।
ਰਾਸ਼ਟਰੀ ਸੀਨੀਅਰ ਟੀਮ ਵਲੋਂ ਖੇਡ ਚੁੱਕੇ 19 ਸਾਲਾਂ ਦੇ ਮਿਡਫੀਲਡਰ ਅਮਰਜੀਤ ਮਾਨਸੂਨ ਦੀ ਵਰਖਾ ਵਿਚਾਲੇ ਖੇਤਾਂ ’ਚ ਆਪਣੇ ਪਿਤਾ ਦੇ ਨਾਲ ਝੋਨਾ ਲਾ ਰਿਹਾ ਹੈ। ਅਮਰਜੀਤ ਨੇ ਕਿਹਾ ਕਿ ਮੈਂ ਝੋਨੇ ਦੇ ਖੇਤ ’ਚ ਆਪਣੇ ਪਰਿਵਾਰ ਦੀ ਮਦਦ ਕਰ ਰਿਹਾ ਸੀ, ਮੈਂ ਝੋਨਾ ਲਾ ਰਿਹਾ ਸੀ। ਆਪਣੀਆਂ ਜੜਾਂ ਨਾਲ ਜੁੜਣ ’ਚ ਕੋਈ ਸ਼ਰਮ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੇਰਾ ਪਰਿਵਾਰ ਕਈ ਪੀੜੀਆਂ ਤੋਂ ਖੇਤੀ ਕਰ ਰਿਹਾ ਹੈ ਪਰ ਮੈਂ ਬਚਪਨ ਤੋਂ ਖੇਤੀ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ। ਮੈਂ ਹਮੇਸ਼ਾ ਤੋਂ ਹੀ ਫੁੱਟਬਾਲ ਦਾ ਦੀਵਾਨਾ ਰਿਹਾ ਹਾਂ। ਅਮਰਜੀਤ ਮੈਚ ਖੇਡਣ ਲਈ ਜ਼ਿਆਦਾਤਰ ਸ਼ਹਿਰ ਤੋਂ ਬਾਹਰ ਰਿਹਾ ਤੇ ਇਹ ਮੇਰੇ ਲਈ ਆਪਣੀਆਂ ਜੜਾਂ ਨਾਲ ਮੁੜ ਜੁੜਣ ਦਾ ਮੌਕਾ ਸੀ।