710 ਮੈਚਾਂ ''ਚ 2000 ਵਿਕਟਾਂ ਲੈਣ ਵਾਲੇ ਧਾਕੜ ਕ੍ਰਿਕਟਰ ਦਾ ਹੋਇਆ ਦੇਹਾਂਤ, ਖੇਡ ਜਗਤ ''ਚ ਪਸਰਿਆ ਮਾਤਮ

Wednesday, Jan 21, 2026 - 01:58 PM (IST)

710 ਮੈਚਾਂ ''ਚ 2000 ਵਿਕਟਾਂ ਲੈਣ ਵਾਲੇ ਧਾਕੜ ਕ੍ਰਿਕਟਰ ਦਾ ਹੋਇਆ ਦੇਹਾਂਤ, ਖੇਡ ਜਗਤ ''ਚ ਪਸਰਿਆ ਮਾਤਮ

ਸਪੋਰਟਸ ਡੈਸਕ: ਇੰਗਲੈਂਡ ਦੇ ਦਿੱਗਜ ਕ੍ਰਿਕਟਰ ਨੌਰਮਨ ਗਿਫਰਡ ਦਾ 85 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਗਿਫਰਡ ਨੂੰ ਕ੍ਰਿਕਟ ਦੇ ਇਤਿਹਾਸ ਵਿੱਚ ਉਨ੍ਹਾਂ ਦੇ ਸ਼ਾਨਦਾਰ ਰਿਕਾਰਡਾਂ ਅਤੇ ਲੰਬੇ ਕਰੀਅਰ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਨਾਮ ਵਨਡੇ ਇੰਟਰਨੈਸ਼ਨਲ (ODI) ਵਿੱਚ ਸਭ ਤੋਂ ਵਧੇਰੇ ਉਮਰ ਵਿੱਚ ਕਪਤਾਨੀ ਕਰਨ ਦਾ ਵਿਸ਼ਵ ਰਿਕਾਰਡ ਦਰਜ ਹੈ।

28 ਸਾਲਾਂ ਦਾ ਲੰਬਾ ਕ੍ਰਿਕਟ ਸਫ਼ਰ
ਨੌਰਮਨ ਗਿਫਰਡ ਨੇ ਆਪਣੇ ਜੀਵਨ ਦੇ 28 ਸਾਲ ਕ੍ਰਿਕਟ ਨੂੰ ਸਮਰਪਿਤ ਕੀਤੇ, ਜਿਸ ਦੌਰਾਨ ਉਨ੍ਹਾਂ ਨੇ ਕੁੱਲ 1107 ਮੁਕਾਬਲੇ ਖੇਡੇ। ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ 1960 ਵਿੱਚ ਹੋਈ ਸੀ ਅਤੇ ਉਹ 22 ਸਾਲਾਂ ਤੱਕ ਵੂਸਟਰਸ਼ਾਇਰ (Worcestershire) ਲਈ ਕਾਉਂਟੀ ਕ੍ਰਿਕਟ ਖੇਡੇ। ਇਸ ਤੋਂ ਇਲਾਵਾ ਉਨ੍ਹਾਂ ਨੇ ਵਾਰਵਿਕਸ਼ਾਇਰ ਦੀ ਪ੍ਰਤੀਨਿਧਤਾ ਵੀ ਕੀਤੀ। ਉਨ੍ਹਾਂ ਨੇ ਆਪਣਾ ਅੰਤਰਰਾਸ਼ਟਰੀ ਟੈਸਟ ਡੈਬਿਊ 1964 ਵਿੱਚ ਆਸਟ੍ਰੇਲੀਆ ਵਿਰੁੱਧ ਲਾਰਡਸ ਦੇ ਮੈਦਾਨ 'ਤੇ ਕੀਤਾ ਸੀ ਅਤੇ ਆਖਰੀ ਟੈਸਟ 1973 ਵਿੱਚ ਨਿਊਜ਼ੀਲੈਂਡ ਵਿਰੁੱਧ ਖੇਡਿਆ।

ਵਿਸ਼ਵ ਰਿਕਾਰਡ ਅਤੇ ਅੰਕੜੇ ਗਿਫਰਡ ਦੇ ਨਾਮ ਇੱਕ ਅਨੋਖਾ ਰਿਕਾਰਡ ਹੈ ਕਿ ਉਨ੍ਹਾਂ ਨੇ ਜਿਸ ਸੀਰੀਜ਼ ਵਿੱਚ ਆਪਣਾ ਵਨਡੇ ਡੈਬਿਊ ਕੀਤਾ, ਉਸੇ ਵਿੱਚ ਉਨ੍ਹਾਂ ਨੇ ਟੀਮ ਦੀ ਕਪਤਾਨੀ ਵੀ ਕੀਤੀ। ਸਾਲ 1985 ਵਿੱਚ ਸ਼ਾਰਜਾਹ ਵਿਖੇ ਖੇਡੀ ਗਈ ਚਾਰ ਦੇਸ਼ਾਂ ਦੀ ਸੀਰੀਜ਼ ਦੌਰਾਨ 44 ਸਾਲ ਅਤੇ 359 ਦਿਨ ਦੀ ਉਮਰ ਵਿੱਚ ਉਹ ਦੁਨੀਆ ਦੇ ਸਭ ਤੋਂ ਉਮਰਦਰਾਜ਼ ਵਨਡੇ ਕਪਤਾਨ ਬਣੇ, ਜੋ ਰਿਕਾਰਡ ਅੱਜ ਵੀ ਕਾਇਮ ਹੈ। ਉਹ ਸਭ ਤੋਂ ਵੱਡੀ ਉਮਰ ਵਿੱਚ ਡੈਬਿਊ ਕਰਨ ਵਾਲੇ ਦੂਜੇ ਖਿਡਾਰੀ ਵੀ ਸਨ।

ਉਨ੍ਹਾਂ ਦੇ ਕਰੀਅਰ ਸ਼ਾਨਦਾਰ ਰਿਕਾਰਡ 
ਉਨ੍ਹਾਂ ਨੇ ਕੁੱਲ 1107 ਮੈਚ ਖੇਡੇ। ਉਨ੍ਹਾਂ ਦੇ ਨਾਂ ਫਰਸਟ ਕਲਾਸ ਕ੍ਰਿਕਟ 'ਚ  710 ਮੈਚਾਂ ਵਿੱਚ 7048 ਦੌੜਾਂ ਅਤੇ 2068 ਵਿਕਟਾਂ ਦਰਜ ਹਨ। ਲਿਸਟ ਏ ਕ੍ਰਿਕਟ 'ਚ ਵੀ ਉਨ੍ਹਾਂ ਦੇ ਨਾਂ 397 ਮੈਚਾਂ ਵਿੱਚ 443 ਵਿਕਟਾਂ ਹਨ। ਅੰਤਰਰਾਸ਼ਟਰੀ ਕਰੀਅਰ ਵਿਚ ਉਨ੍ਹਾਂ 17 ਮੈਚਾਂ ਵਿੱਚ 37 ਵਿਕਟਾਂ ਹਾਸਲ ਕੀਤੀਆਂ ਸਨ। ਉਨ੍ਹਾਂ ਦੇ ਜਾਣ ਨਾਲ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਹੈ।


author

Tarsem Singh

Content Editor

Related News