ਕਿਸ਼ਤੀ ਚਾਲਕ ਭੋਕਾਨਲ ਤੋਂ ਪਾਬੰਦੀ ਹਟੀ

Friday, Jan 24, 2020 - 12:51 AM (IST)

ਕਿਸ਼ਤੀ ਚਾਲਕ ਭੋਕਾਨਲ ਤੋਂ ਪਾਬੰਦੀ ਹਟੀ

ਨਵੀਂ ਦਿੱਲੀ- ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਮੁਖੀ ਨਰਿੰਦਰ ਬੱਤਰਾ ਦੇ ਦਖਲ ਤੋਂ ਬਾਅਦ ਵੀਰਵਾਰ ਨੂੰ ਕਿਸ਼ਤੀ ਚਾਲਕ ਦੱਤੂ ਭੋਕਾਨਲ 'ਤੇ 2018 ਏਸ਼ੀਆਈ ਖੇਡਾਂ ਤੋਂ ਬਾਅਦ ਲੱਗੀ ਦੋ ਸਾਲ ਦੀ ਪਾਬੰਦੀ ਹਟਾ ਦਿੱਤੀ ਗਈ। ਦੱਤੂ ਉਸ ਭਾਰਤੀ ਚੌਕੜੀ ਵਿਚੋਂ ਇਕ ਮੈਂਬਰ ਸੀ, ਜਿਸ ਨੇ ਏਸ਼ੀਆਈ ਖੇਡਾਂ ਵਿਚ ਪੁਰਸ਼ ਕਵਾਡ੍ਰਪਲ ਸਕਲਸ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ ਸੀ ਪਰ ਉਸ ਨੇ ਸਕਲ ਨੂੰ ਵਿਚਾਲੇ ਹੀ ਛੱਡ ਦਿੱਤਾ ਸੀ, ਇਸ ਲਈ ਉਸ ਨੂੰ ਪਿਛਲੇ ਸਾਲ ਮਾਰਚ ਵਿਚ ਭਾਰਤੀ ਕਿਸ਼ਤੀ ਮਹਾਸੰਘ (ਆਰ. ਐੱਫ. ਆਈ.) ਨੇ ਪਾਬੰਦੀਸ਼ੁਦਾ ਕਰ ਦਿੱਤਾ ਸੀ।


author

Gurdeep Singh

Content Editor

Related News