ਪੰਜਾਬ ਦੀਆਂ ਉਮੀਦਾਂ ਸਾਂਝੀ ਬੜ੍ਹਤ ''ਤੇ ਪਹੁੰਚੇ ਰਾਮ ਪ੍ਰਕਾਸ਼ ਤੋਂ

Wednesday, Nov 14, 2018 - 02:22 AM (IST)

ਪੰਜਾਬ ਦੀਆਂ ਉਮੀਦਾਂ ਸਾਂਝੀ ਬੜ੍ਹਤ ''ਤੇ ਪਹੁੰਚੇ ਰਾਮ ਪ੍ਰਕਾਸ਼ ਤੋਂ

ਜਲੰਧਰ (ਨਿਕਲੇਸ਼ ਜੈਨ)- 'ਜਗ ਬਾਣੀ' ਸੈਂਟਰ ਆਫ ਚੈੱਸ ਐਕਸੀਲੈਂਸ ਵਲੋਂ ਸਪਾਂਸਰ 7ਵੀਂ ਰਾਸ਼ਟਰੀ ਐਮੇਚਿਓਰ ਸ਼ਤਰੰਜ ਚੈਂਪੀਅਨਸ਼ਿਪ ਚੌਥੇ ਦਿਨ ਹੁਣ ਆਪਣੇ ਅੱਧੇ ਪੜਾਅ ਨੂੰ ਪਾਰ ਕਰ ਕੇ ਅੰਤ ਵੱਲ ਵਧ ਰਹੀ ਹੈ। 7 ਰਾਊਂਡਾਂ ਤੋਂ ਬਾਅਦ ਪੰਜਾਬ ਦਾ ਰਾਮ ਪ੍ਰਕਾਸ਼, ਹਰਿਆਣਾ ਦਾ ਸੋਨੀ ਕ੍ਰਿਸ਼ਣਨ ਤੇ ਮਹਾਰਾਸ਼ਟਰ ਦਾ ਇੰਦਰਜੀਤ ਮਹਿੰਦਰ  6 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ। 
ਅੱਜ ਹੋਏ ਮੁਕਾਬਲੇ ਵਿਚ ਕੱਲ ਤੱਕ ਸਭ ਤੋਂ ਅੱਗੇ ਚੱਲ ਰਹੇ ਕੁਝ ਖਿਡਾਰੀਆਂ ਨੂੰ ਝਟਕਾ ਲੱਗਾ ਹੈ। ਰਾਸ਼ਟਰੀ ਅੰਡਰ-25 ਚੈਂਪੀਅਨ ਤੇਲੰਗਾਨਾ ਦੇ ਵਾਈ ਗ੍ਰਹੇਸ਼ ਨੇ ਪਹਿਲਾ ਮੈਚ ਪੰਜਾਬ  ਦੇ ਵਿਕਾਸ ਨਾਲ ਡਰਾਅ ਖੇਡਿਆ, ਜਦਕਿ ਦੂਜੇ ਵਿਚ ਉਸ ਨੂੰ ਪੰਜਾਬ ਦੇ ਹੀ ਰਾਮ ਪ੍ਰਕਾਸ਼ ਤੋਂ ਹਾਰ ਝੱਲਣੀ ਪਈ। ਉਥੇ ਹੀ ਗ੍ਰਹੇਸ਼ ਨਾਲ ਡਰਾਅ ਖੇਡਣ ਤੋਂ ਬਾਅਦ ਵਿਕਾਸ ਨੂੰ ਤੇਲੰਗਾਨਾ ਦੀ ਵੂਮੈਨ ਫਿਡੇ ਮਾਸਟਰ ਸਹਿਜਸ਼੍ਰੀ ਨਾਲ ਡਰਾਅ ਖੇਡਣ ਲਈ ਮਜਬੂਰ ਹੋਣਾ ਪਿਆ ਤੇ ਉਹ ਪਹਿਲੇ ਤੋਂ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ।
ਮੌਜੂਦਾ ਵਿਸ਼ਵ ਐਮੇਚਿਓਰ ਚੈਂਪੀਅਨ ਅਰਵਿੰਦਰਪ੍ਰੀਤ ਸਿੰਘ ਨੇ ਆਪਣੇ ਦੋਵੇਂ ਮੁਕਾਬਲੇ ਜਿੱਤ ਕੇ ਵਾਪਸੀ ਕਰਦਿਆਂ 5 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਜਗ੍ਹਾ ਬਣਾ ਲਈ ਹੈ। ਪ੍ਰਤੀਯੋਗਿਤਾ ਵਿਚ ਹੁਣ 4 ਹੋਰ ਮੁਕਾਬਲੇ ਖੇਡੇ ਜਾਣੇ ਬਾਕੀ ਹਨ ਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੌਣ ਆਪਣੀ ਬੜ੍ਹਤ ਬਰਕਰਾਰ ਰੱਖਦਾ ਹੈ ਤੇ ਕੌਣ ਦਬਾਅ ਵਿਚ ਬਿਹਤਰ ਖੇਡ ਦਿਖਾਉਂਦਾ ਹੈ।


Related News