ਮੋਰਗਨ ਨੇ ਬਣਾਇਆ ਵੱਡਾ ਰਿਕਾਰਡ, ਕੋਹਲੀ ਨੂੰ ਛੱਡਿਆ ਇਸ ਮਾਮਲੇ ''ਚ ਪਿੱਛੇ
Tuesday, Dec 01, 2020 - 08:54 PM (IST)
ਨਵੀਂ ਦਿੱਲੀ- ਦੱਖਣੀ ਅਫਰੀਕਾ ਦੇ ਨਾਲ ਖੇਡੇ ਗਏ ਦੂਜੇ ਟੀ-20 'ਚ ਇੰਗਲੈਂਡ ਦੀ ਟੀਮ 4 ਵਿਕਟਾਂ ਨਾਲ ਜਿੱਤ ਹਾਸਲ ਕਰਨ 'ਚ ਸਫਲ ਰਹੀ। ਜਿੱਤ ਦੇ ਨਾਲ ਹੀ ਇੰਗਲੈਂਡ ਦੀ ਟੀਮ 2-0 ਨਾਲ ਸੀਰੀਜ਼ 'ਚ ਬੜ੍ਹਤ ਬਣਾਉਣ 'ਚ ਸਫਲ ਹੋ ਗਈ। ਦੂਜੇ ਟੀ-20 'ਚ ਦੱਖਣੀ ਅਫਰੀਕਾ ਦੇ 147 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਮਲਾਨ ਦੀਆਂ 40 ਗੇਂਦਾਂ 'ਚ 7 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 55 ਦੌੜਾਂ ਦੀ ਪਾਰੀ ਦੀ ਬਦੌਲਤ 19.5 ਓਵਰਾਂ 'ਚ 6 ਵਿਕਟਾਂ 'ਤੇ 147 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਕਪਤਾਨ ਇਯੋਨ ਮੋਰਗਨ 26 ਦੌੜਾਂ ਬਣਾ ਕੇ ਅਜੇਤੂ ਰਹੇ। ਮੋਰਗਨ ਨੇ ਇਸ ਦੌਰਾਨ ਇਕ ਵੱਡਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਦੱਖਣੀ ਅਫਰੀਕਾ ਦੇ ਵਿਰੁੱਧ ਉਸਦੀ ਧਰਤੀ 'ਤੇ ਇੰਗਲੈਂਡ ਨੇ ਇਹ ਲਗਾਤਾਰ ਚੌਥੀ ਵਾਰ ਟੀ-20 ਮੈਚਾਂ 'ਚ ਜਿੱਤ ਹਾਸਲ ਕੀਤੀ ਹੈ। ਕਿਸੇ ਵੀ ਕਪਤਾਨ ਦਾ ਟੀ-20 ਅੰਤਰਰਾਸ਼ਟਰੀ 'ਚ ਦੱਖਣੀ ਅਫਰੀਕਾ ਦੇ ਵਿਰੁੱਧ ਉਸਦੀ ਧਰਤੀ 'ਤੇ ਸਭ ਤੋਂ ਜ਼ਿਆਦਾ ਮੈਚ ਜਿੱਤਣ ਦਾ ਰਿਕਾਰਡ ਹੈ। ਦੱਖਣੀ ਅਫਰੀਕੀ ਧਰਤੀ 'ਤੇ ਲਗਾਤਾਰ ਚਾਰ ਟੀ-20 ਮੈਚ ਜਿੱਤਣ ਵਾਲੀ ਇੰਗਲੈਂਡ ਪਹਿਲੀ ਟੀਮ ਬਣ ਗਈ ਹੈ। ਇਸ ਦੌਰਾਨ ਮੋਰਗਨ ਦੀ ਕਪਤਾਨੀ 'ਚ ਟੀ-20 'ਚ ਇੰਗਲੈਂਡ ਦੀ ਟੀਮ ਦੱਖਣੀ ਅਫਰੀਕਾ ਵਿਰੁੱਧ 6ਵੀਂ ਜਿੱਤ ਹੈ। ਮੋਰਗਨ ਦੁਨੀਆ ਦੇ ਪਹਿਲੇ ਅਜਿਹੇ ਕਪਤਾਨ ਬਣ ਗਏ ਹਨ, ਜਿਸਦੀ ਕਪਤਾਨੀ 'ਚ ਇੰਗਲੈਂਡ ਦੱਖਣੀ ਅਫਰੀਕਾ ਦੇ ਵਿਰੁੱਧ ਸਭ ਤੋਂ ਜ਼ਿਆਦਾ ਜਿੱਤ ਹਾਸਲ ਕਰਨ 'ਚ ਸਫਲ ਰਹੀ ਹੈ।
ਦੱਸ ਦੇਈਏ ਕਿ ਐੱਮ. ਐੱਸ. ਧੋਨੀ ਦੀ ਕਪਤਾਨੀ 'ਚ ਭਾਰਤ ਨੇ ਦੱਖਣੀ ਅਫਰੀਕਾ ਦੇ ਵਿਰੁੱਧ ਟੀ-20 ਅੰਤਰਰਾਸ਼ਟਰੀ 'ਚ 5 ਜਿੱਤ ਹਾਸਲ ਕਰਨ 'ਚ ਸਫਲ ਰਹੀ ਸੀ। ਦੂਜੇ ਟੀ-20 'ਚ ਮੋਰਗਨ ਅਜੇਤੂ 26 ਦੌੜਾਂ ਬਣਾ ਕੇ ਪੈਵੇਲੀਅਨ ਗਏ। ਮੋਰਗਨ ਟੀ-20 ਅੰਤਰਰਾਸ਼ਟਰੀ 'ਚ ਟੀਚੇ ਦਾ ਪਿੱਛਾ ਕਰਦੇ ਹੋਏ 7ਵੀਂ ਵਾਰ ਅਜੇਤੂ ਪੈਵੇਲੀਅਨ ਵਾਪਸ ਗਏ ਹਨ। ਅਜਿਹਾ ਕਰ ਮੋਰਗਨ ਨੇ ਕੋਹਲੀ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਕੋਹਲੀ ਟੀ-20 ਅੰਤਰਰਾਸ਼ਟਰੀ 'ਚ ਟੀਚੇ ਦਾ ਪਿੱਛਾ ਕਰਦੇ ਹੋਏ 6 ਵਾਰ ਅਜੇਤੂ ਪੈਵੇਲੀਅਨ ਵਾਪਸ ਗਏ ਹਨ। ਉੱਥੇ ਹੀ ਧੋਨੀ 12 ਵਾਰ ਅਜਿਹਾ ਕਾਰਨਾਮਾ ਟੀ-20 ਅੰਤਰਰਾਸ਼ਟਰੀ 'ਚ ਕਰ ਚੁੱਕੇ ਹਨ।