ਕੁਲਦੀਪ ਦਾ ਵੱਡਾ ਖੁਲਾਸਾ, ਜੇਕਰ ਇੰਝ ਹੁੰਦਾ ਤਾਂ ਨਹੀਂ ਬਣਦੀ ਹੈਟ੍ਰਿਕ

09/23/2017 2:33:41 AM

ਕੋਲਕਾਤਾ— ਆਸਟਰੇਲੀਆ ਖਿਲਾਫ ਦੂਸਰੇ ਕੌਮਾਂਤਰੀ ਮੈਚ 'ਚ ਹੈਟ੍ਰਿਕ ਹਾਸਲ ਕਰਨ ਵਾਲੇ ਗੇਂਦਬਾਜ਼ ਯਾਦਵ ਨੇ ਕਿਹਾ ਕਿ ਜੇਕਰ ਉਨ੍ਹਾ ਨੇ ਖੱਬੇ ਹੱਥ ਦੀ ਕਲਾਈ ਦੇ ਸਪਿਨਰ ਦੀ ਤਰ੍ਹਾਂ ਗੇਂਦ ਕਰਵਾਈ ਹੁੰਦੀ ਤਾਂ ਹੈਟ੍ਰਿਕ ਨਹੀਂ ਮਿਲਣੀ ਸੀ। ਕੁਲਦੀਪ ਮੈਥਿਊ ਵੇਟ, ਏਸ਼ਟਨ ਅਤੇ ਪੈਟ ਕਮਿੰਸ ਦਾ ਵਿਕਟ ਹਾਸਲ ਕਰਕੇ ਚੇਤਨ ਸ਼ਰਮਾ ਅਤੇ ਕਪਿਲ ਦੇਵ ਤੋਂ ਬਾਅਦ ਵਨਡੇ 'ਚ ਹੈਟ੍ਰਿਕ ਹਾਸਲ ਕਰਨ ਵਾਲੇ ਤੀਸਰੇ ਭਾਰਤੀ ਗੇਂਦਬਾਜ਼ ਬਣੇ।
ਕੁਲਦੀਪ ਨੇ ਮੈਚ ਤੋਂ ਬਾਅਦ ਇੰਟਰਵਿਊ 'ਚ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਕਿਹਾ ਕਿ ਹੈਟ੍ਰਿਕ ਗੇਂਦ ਲਈ ਮੈਨੂੰ ਲੱਗਾ ਕਿ ਜੇਕਰ ਗੇਂਦ ਘੁੰਮਦੀ ਹੈ ਤਾਂ ਵਿਕਟ ਨਹੀਂ ਹਾਸਲ ਹੋਵੇਗੀ। ਇਸ ਲਈ ਮੈਂ 'ਰੋਂਗ ਉਨ' ਕਰਵਾਉਣ ਦੀ ਸੋਚੀ ਅਤੇ ਇਸ 'ਚ ਸਫਲ ਰਿਹਾ। ਕੁਲਦੀਪ ਨੇ ਕਿਹਾ ਕਿ ਇਹ ਮੇਰੇ ਲਈ ਸੱਚਮੁੱਚ ਬਹੁਤ ਖਾਸ ਹੈ ਕਿਉਂਕਿ ਮੇਰੀ ਸ਼ੁਰੂਆਤ ਵਧੀਆ ਨਹੀਂ ਸੀ। ਮੈਂ ਕਦੀ ਵੀ ਨਹੀਂ ਸੋਚਿਆ ਸੀ ਕਿ ਮੈਨੂੰ ਹੈਟ੍ਰਿਕ ਹਾਸਲ ਹੋਵੇਗੀ ਪਰ ਫਿਰ ਵੀ ਮੈਂ ਹੈਟ੍ਰਿਕ ਹਾਸਲ ਕਰਨ ਸਫਲ ਰਿਹਾ। ਗੇਂਦ ਗਿੱਲੀ ਸੀ 'ਗ੍ਰਿਪ' ਵਧੀਆ ਨਹੀਂ ਸੀ। ਉਸ ਨੇ ਕਿਹਾ ਕਿ ਆਈ.ਪੀ.ਐੱਲ 'ਚ ਕੋਲਕਾਤਾ ਨਾਈਟ ਰਾਈਡਰਸ ਦੇ ਨਾਲ 3 ਸੈਸ਼ਨ 'ਚ ਖੇਡਣਾ ਮੈਰੇ ਲਈ ਲਾਭਦਾਇਕ ਰਿਹਾ ਕਿਉਂਕਿ ਇਸ ਪਿੱਚ ਦੇ ਬਾਰੇ ਜਾਣਕਾਰੀ 'ਚ ਮਦਦ ਮਿਲੀ।


Related News