IPL ਨੀਲਾਮੀ ''ਚ ਸਭ ਤੋਂ ਬਿਹਤਰੀਨ ਖਿਡਾਰੀ ਸਾਡੀ ਟੀਮ ''ਚ

12/19/2019 9:01:41 PM

ਨਵੀਂ ਦਿੱਲੀ : ਕੋਲਕਾਤਾ ਨਾਈਟ ਰਾਈਡਰਜ਼ ਦੇ ਮੁੱਖ ਕੋਚ ਬ੍ਰੈਂਡਨ ਮੈਕਕੁਲਮ ਨੇ ਪੈਟ ਕਮਿੰਸ ਨੂੰ ਮੌਜੂਦਾ 'ਆਈ. ਪੀ. ਐੈੱਲ. ਨੀਲਾਮੀ ਵਿਚ ਸ਼ਾਮਲ ਸਰਵਸ੍ਰੇਸ਼ਠ ਖਿਡਾਰੀ' ਕਰਾਰ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਉਸਦੀ ਫ੍ਰੈਂਚਾਇਜ਼ੀ ਨੂੰ ਇਸ ਆਸਟਰੇਲੀਆਈ ਤੇਜ਼ ਗੇਂਦਬਾਜ਼ ਲਈ 15.50 ਕਰੋੜ ਖਰਚ ਕਰਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੈ। ਕਮਿੰਸ ਆਈ. ਪੀ. ਐੱਲ. ਵਿਚ ਵਿਕਣ ਵਾਲਾ ਸਭ ਤੋਂ ਮਹਿੰਗਾ ਵਿਦੇਸ਼ੀ ਖਿਡਾਰੀ ਹੈ। ਕਮਿੰਸ ਨੂੰ ਨਾਲ ਜੋੜਨ ਲਈ ਦਿੱਲੀ ਕੈਪੀਟਲਸ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਦੌੜ ਦਿਸੀ ਪਰ ????ਉਸਦੀ???? ਬੋਲੀ ਪ੍ਰਕਿਰਿਆ ਵਿਚ ਸ਼ਾਮਲ ਹੋਣ ਤੋਂ ਬਾਅਦ ਕੇ. ਕੇ. ਆਰ. ਨੇ ਸਭ ਤੋਂ ਵੱਧ 15.50 ਕਰੋੜ ਰੁਪਏ ਦੀ ਬੋਲੀ ਲਾਈ। 26 ਸਾਲਾ ਇਸ ਖਿਡਾਰੀ ਨੇ ਆਈ. ਪੀ. ਐੱਲ. ਦੇ 25 ਮੈਚਾਂ ਵਿਚ ਹੁਣ ਤਕ 32 ਵਿਕਟਾਂ ਲਈਆਂ ਹਨ, ਜਿੱਥੇ ਉਸ ਨੇ ਪ੍ਰਤੀ ਓਵਰ ਲਗਭਗ 6 ਦੌੜਾਂ ਦਿੱਤੀਆਂ ਸਨ।

PunjabKesari

ਮੈਕਕੁਲਮ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਉਹ ਨੀਲਾਮੀ ਵਿਚ ਸ਼ਾਮਲ ਸਭ ਤੋਂ ਬਿਹਤਰੀਨ ਖਿਡਾਰੀ ਹੈ। ਇਕ ਕ੍ਰਿਕਟਰ ਦੇ ਤੌਰ 'ਤੇ ਉਸ ਨੇ ਤਰੱਕੀ ਕੀਤੀ ਹੈ। ਉਹ ਆਸਟਰੇਲੀਆਈ ਟੀਮ ਦਾ ਉਪ ਕਪਤਾਨ ਹੈ, ਜਿਹੜਾ ਉਸਦੀ ਤਰੱਕੀ ਦੀ ਕਹਾਣੀ ਨੂੰ ਬਿਆਨ ਕਰਦਾ ਹੈ। ਵਿਸ਼ਵ ਪੱਧਰੀ ਖਿਡਾਰੀ ਨੂੰ ਟੀਮ ਵਿਚ ਸ਼ਾਮਲ ਕਰਨਾ ਸ਼ਾਨਦਾਰ ਹੈ।'' ਕਮਿੰਸ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਚੋਟੀ 'ਤੇ ਕਾਬਜ਼ ਗੇਂਦਬਾਜ਼ ਹੈ ਤੇ ਉਸਦੇ ਨਾਂ 77 ਟੀ-20 ਮੈਚਾਂ ਵਿਚ 90 ਵਿਕਟਾਂ ਹਨ।  ਕਮਿੰਸ ਨੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਦੇ ਮਾਮਲੇ ਵਿਚ ਬੇਨ ਸਟੋਕਸ ਦਾ ਰਿਕਾਰਡ ਤੋੜ ਦਿੱਤਾ, ਜਿਸ ਨੂੰ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੇ 2017 ਵਿਚ 14.5 ਕਰੋੜ ਰੁਪਏ ਵਿਚ ਖਰੀਦਿਆ ਸੀ।

PunjabKesari


Related News