ਇਨ੍ਹਾਂ ਕ੍ਰਿਕਟ ਖਿਡਾਰਨਾਂ ਦੀ ਖੂਬਸੂਰਤੀ ਦੇਖ ਉੱਡ ਜਾਣਗੇ ਹੋਸ਼, ਤਸਵੀਰਾਂ
Wednesday, Dec 27, 2017 - 07:44 PM (IST)
ਨਵੀਂ ਦਿੱਲੀ— ਇੰਗਲੈਂਡ 'ਚ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੌਰਾਨ ਮਹਿਲਾਵਾਂ ਨੇ ਕਾਫੀ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਇਹ ਸਾਬਤ ਕਰ ਦਿੱਤਾ ਕਿ ਉਹ ਕਿਸੇ ਵੀ ਮਾਮਲੇ 'ਚ ਪੁਰਸ਼ਾਂ ਤੋਂ ਘੱਟ ਨਹੀਂ ਹੈ। ਪਰ ਅੱਜ ਅਸੀਂ ਇਨ੍ਹਾਂ ਮਹਿਲਾ ਕ੍ਰਿਕਟਰਾਂ ਦੀ ਪ੍ਰਤਿਭਾ ਅਤੇ ਸਮਰੱਥਾ ਦੀ ਗੱਲ ਨਹੀਂ ਜਦਕਿ ਇਨ੍ਹਾਂ ਦੀ ਖੂਬਸੂਰਤੀ ਦੀ ਗੱਲ ਕਰ ਰਹੇ ਹਾਂ। ਅੱਜ ਅਸੀਂ ਤੁਹਾਨੂੰ ਉਨ੍ਹਾਂ ਮਹਿਲਾ ਕ੍ਰਿਕਟਰਾਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜੋ ਆਪਣੀ ਸ਼ਾਨਦਾਰ ਖੇਡਦੇ ਨਾਲ-ਨਾਲ ਖੂਬਸੂਰਤੀ ਦੇ ਮਾਮਲੇ 'ਚ ਵੀ ਘੱਟ ਨਹੀਂ ਹੈ। ਇਸ ਸੂਚੀ 'ਚ ਸਭ ਤੋਂ ਪਹਿਲਾਂ ਨਾਂ ਹੈ।
1. ਐਲੀਸੇ ਪੇਰੀ— ਐਲੀਸੇ ਪੇਰੀ ਆਸਟਰੇਲੀਆ ਟੀਮ ਦੀ ਖਿਡਾਰੀ ਹੈ। ਜਿਨ੍ਹੀ ਚਰਚਾ ਉਸ ਦੇ ਖੇਡ ਦੀ ਹੁੰਦੀ ਹੈ ਉਸ ਤੋਂ ਕੀਤੇ ਜ਼ਿਆਦਾ ਉਸ ਦੀ ਖੂਬਸੂਰਤੀ ਦੀ ਹੁੰਦੀ ਹੈ। ਜ਼ਿਕਰਯੋਗ ਹੈ ਕਿ ਪੇਰੀ 16 ਸਾਲ ਤੋਂ ਕ੍ਰਿਕਟ ਦੇ ਨਾਲ ਫੁੱਟਬਾਲ ਵੀ ਖੇਡ ਰਹੀ ਹੈ। ਐਲੀਸੇ ਆਸਟਰੇਲੀਆ ਵਲੋਂ ਫੁੱਟਬਾਲ ਅਤੇ ਕ੍ਰਿਕਟ ਦੋਵਾਂ 'ਚ ਇੰਟਰਨੈਸ਼ਨਲ ਪੱਧਰ ਦੇ ਮੈਚ ਖੇਡਣ ਵਾਲੀ ਪਹਿਲੀ ਖਿਡਾਰੀ ਹੈ।

2. ਲਾਰਾ ਐਲੇਕਸੇਂਡ੍ਰਾ ਮਾਰਸ— ਇਸ ਸੂਚੀ 'ਚ ਦੂਜਾ ਨਾਂ ਆਉਦਾ ਹੈ ਲਾਰਾ ਐਲੇਕਸੇਂਡ੍ਰਾ ਮਾਰਸ ਦਾ। ਲਾਰਾ 11 ਸਾਲ ਦੀ ਉਮਰ ਤੋਂ ਹੀ ਕ੍ਰਿਕਟ ਖੇਡਦੀ ਆ ਰਹੀ ਹੈ। ਲਾਰਾ ਆਪਣੀ ਸ਼ਾਨਦਾਰ ਗੇਂਦਬਾਜੀ ਦੇ ਨਾਲ-ਨਾਲ ਖੂਬਸੂਰਤੀ 'ਚ ਵੀ ਕਾਫੀ ਮਸ਼ਹੂਰ ਹੈ। ਜ਼ਿਕਰਯੋਗ ਹੈ ਕਿ ਲਾਰਾ ਨੇ ਸਾਲ 2006 'ਚ ਭਾਰਤ ਖਿਲਾਫ ਆਪਣਾ ਪਹਿਲਾ ਡੇਬਿਊ ਕੀਤਾ ਸੀ।

3. ਮਿਤਾਲੀ ਰਾਜ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੂੰ ਉਸ ਦੀ ਬਿਹਤਰੀਨ ਬੱਲੇਬਾਜ਼ੀ ਦੇ ਨਾਲ ਵੀ ਜਾਣਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਮਿਤਾਲੀ ਮਹਿਲਾ ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਪਹਿਲੀ ਕ੍ਰਿਕਟਰ ਹੈ । ਉਸ ਦੀ ਕਪਤਾਨੀ 'ਚ ਭਾਰਤ ਇਸ ਸਾਲ ਫਾਈਨਲ 'ਚ ਪਹੁੰਚਿਆ ਸੀ।

4. ਸਨਾ ਮੀਰ— ਪਾਕਿਸਤਾਨ ਦੀ ਮਹਿਲਾ ਟੀਮ ਦੀ ਕਪਤਾਨ ਸਨਾ ਮੀਰ ਆਪਣੀ ਬਿਹਤਰੀਨ ਖੇਡ ਨਾਲ ਨਾਲ ਖੂਬਸੂਰਤੀ ਦੇ ਕਾਰਨ ਵੀ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਸਨਾ ਨੇ ਏਸ਼ੀਅਨ ਖੇਡਾਂ 'ਚ 2 ਸੋਨ ਤਮਗੇ ਵੀ ਜਿੱਤੇ ਹਨ। ਸਨਾ ਪਹਿਲੀ ਮਹਿਲਾ ਕ੍ਰਿਕਟਰ ਹੈ ਜਿਸ ਨੂੰ ਪੀ. ਸੀ. ਬੀ. ਮਹਿਲਾ ਕ੍ਰਿਕਟਰ ਆਫ ਦ ਈਅਰ 2013 ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

5. ਹਾਲੀ ਫਰਲਿਗ— ਹਾਲੀ ਲੀ ਫਰਲਿਗ ਆਸਟਰੇਲੀਆ ਟੀਮ ਦੀ ਬਿਹਤਰੀਨ ਖਿਡਾਰੀ ਹੈ। ਹਾਲੀ ਨੇ 2013 'ਚ ਆਸਟਰੇਲੀਆ ਮਹਿਲਾ ਕ੍ਰਿਕਟ ਵਲੋਂ ਖੇਡਣਾ ਸ਼ੁਰੂ ਕੀਤਾ ਸੀ। ਹਾਲੀ ਹਾਲੀ ਆਪਣੀ ਬਿਹਤਰੀਨ ਗੇਂਦਬਾਜ਼ੀ ਲਈ ਵੀ ਕਾਫੀ ਮਸ਼ਹੂਰ ਹੈ। ਹਾਲੀ ਨੇ 2013 ਮਹਿਲਾ ਕ੍ਰਿਕਟ ਵਰਲਡ ਕੱਪ 'ਚ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ 10.55 ਦੀ ਔਸਤ ਨਾਲ 9 ਵਿਕਟਾਂ ਹਾਸਲ ਕੀਤੀਆਂ ਸਨ।

