ਪੰਜਾਬ ਵਾਸੀਆਂ ਲਈ ਵੱਡਾ ਖ਼ਤਰਾ! ਇਨ੍ਹਾਂ ਚਿੰਤਾਜਨਕ ਅੰਕੜਿਆਂ ਨੂੰ ਪੜ੍ਹ ਉੱਡ ਜਾਣਗੇ ਹੋਸ਼

Tuesday, Mar 24, 2026 - 12:21 PM (IST)

ਪੰਜਾਬ ਵਾਸੀਆਂ ਲਈ ਵੱਡਾ ਖ਼ਤਰਾ! ਇਨ੍ਹਾਂ ਚਿੰਤਾਜਨਕ ਅੰਕੜਿਆਂ ਨੂੰ ਪੜ੍ਹ ਉੱਡ ਜਾਣਗੇ ਹੋਸ਼

ਚੰਡੀਗੜ੍ਹ : ਪੰਜਾਬ ਵਾਸੀਆਂ ਲਈ ਬੇਹੱਦ ਚਿੰਤਾ ਭਰੀ ਖ਼ਬਰ ਸਾਹਮਣੇ ਆਈ ਹੈ। ਸੂਬੇ 'ਚ ਧਰਤੀ ਹੇਠਲੇ ਪਾਣੀ 'ਚ ਯੂਰੇਨੀਅਮ ਦੀ ਮਾਤਰਾ ਚਿੰਤਾਜਨਕ ਢੰਗ ਨਾਲ ਵੱਧ ਰਹੀ ਹੈ। ਪਿਛਲੇ ਪੰਜ ਸਾਲਾਂ 'ਚ ਇਹ ਮਾਤਰਾ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। ਰਾਜ ਸਭਾ 'ਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਸਾਲ 2019 'ਚ ਜਿੱਥੇ 24.2 ਫ਼ੀਸਦੀ ਨਮੂਨੇ ਅਸੁਰੱਖਿਅਤ ਪਾਏ ਗਏ ਸਨ, ਉੱਥੇ 2024 'ਚ ਇਹ ਅੰਕੜਾ ਵੱਧ ਕੇ 53 ਫ਼ੀਸਦੀ ਹੋ ਗਿਆ ਹੈ। ਕੇਂਦਰੀ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਨੇ ਇੱਕ ਲਿਖ਼ਤੀ ਜਵਾਬ 'ਚ ਦੱਸਿਆ ਕਿ ਇਹ ਵਾਧਾ ਸੂਬੇ 'ਚ ਯੂਰੇਨੀਅਮ ਪੱਧਰ ਦੀ ਵਿਗੜਦੀ ਸਥਿਤੀ ਨੂੰ ਦਰਸਾਉਂਦਾ ਹੈ। ਸਾਲ 2024 'ਚ ਪੰਜਾਬ ਦੇ ਲਏ ਗਏ 296 ਨਮੂਨਿਆਂ ਵਿੱਚੋਂ 53.04 ਫ਼ੀਸਦੀ 'ਚ ਯੂਰੇਨੀਅਮ ਦਾ ਪੱਧਰ 30 ਪਾਰਟਸ ਪ੍ਰਤੀ ਬਿਲੀਅਨ ਦੀ ਸੁਰੱਖਿਅਤ ਸੀਮਾ ਤੋਂ ਉੱਪਰ ਪਾਇਆ ਗਿਆ ਹੈ, ਜੋ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਨਿਰਧਾਰਿਤ ਕੀਤੀ ਗਈ ਸੀਮਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦੌਰਾਨ ਕਿਹੋ ਜਿਹਾ ਰਹੇਗਾ

ਇਹ ਰਾਸ਼ਟਰੀ ਔਸਤ 6.7 ਫ਼ੀਸਦੀ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ, ਜਿਸ ਕਾਰਨ ਪੰਜਾਬ ਹੁਣ ਦੇਸ਼ 'ਚ ਸਭ ਤੋਂ ਵੱਧ ਯੂਰੇਨੀਅਮ ਪ੍ਰਦੂਸ਼ਿਤ ਪਾਣੀ ਵਾਲਾ ਸੂਬਾ ਬਣ ਗਿਆ ਹੈ। ਗੁਆਂਢੀ ਰਾਜ ਹਰਿਆਣਾ 'ਚ ਵੀ ਪ੍ਰਦੂਸ਼ਣ ਮਿਲਿਆ ਹੈ, ਪਰ ਉੱਥੇ 2024 'ਚ ਸਿਰਫ਼ 15 ਫ਼ੀਸਦੀ ਨਮੂਨੇ ਹੀ ਅਸੁਰੱਖਿਅਤ ਪਾਏ ਗਏ ਹਨ। ਰਿਪੋਰਟਾਂ ਅਨੁਸਾਰ ਪੰਜਾਬ 'ਚ ਧਰਤੀ ਹੇਠਲੇ ਪਾਣੀ ਦੀ ਵਰਤੋਂ ਇਸਦੀ ਸਲਾਨਾ ਰੀਚਾਰਜ ਸਮਰੱਥਾ ਦੇ ਮੁਕਾਬਲੇ 156.4 ਫ਼ੀਸਦੀ ਹੈ, ਜੋ ਕਿ ਪੂਰੇ ਭਾਰਤ 'ਚ ਸਭ ਤੋਂ ਵੱਧ ਹੈ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਬੁਰੀ ਖ਼ਬਰ ਨੇ ਵਿਛਾਏ ਸੱਥਰ, ਨੌਜਵਾਨ ਪੁੱਤ ਦੀ ਮੌਤ ਨੇ ਤੋੜਿਆ ਮਾਪਿਆਂ ਦਾ ਲੱਕ

ਸਰਕਾਰ ਅਨੁਸਾਰ ਪਾਣੀ 'ਚ ਯੂਰੇਨੀਅਮ ਦੀ ਇਹ ਮੌਜੂਦਗੀ ਮੁੱਖ ਤੌਰ 'ਤੇ ਭੂਗੋਲਿਕ ਹੈ ਅਤੇ ਸਥਾਨਕ ਭੂ-ਵਿਗਿਆਨਕ ਸਥਿਤੀਆਂ ਨਾਲ ਜੁੜੀ ਹੋਈ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਵਧੇਰੇ ਅਸੁਰੱਖਿਅਤ ਨਮੂਨੇ ਮਿਲਣ ਦਾ ਇੱਕ ਕਾਰਨ ਪ੍ਰਭਾਵਿਤ ਖੇਤਰਾਂ 'ਚ ਕੀਤੀ ਗਈ 'ਟਾਰਗੇਟਿਡ ਨਿਗਰਾਨੀ' ਵੀ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News