ਬੱਲੇਬਾਜ਼ ਆਪਣੀਆਂ ਗਲਤੀਆਂ ਨਾਲ ਆਊਟ ਹੋਏ : ਵਿਹਾਰੀ

Saturday, Feb 29, 2020 - 07:03 PM (IST)

ਬੱਲੇਬਾਜ਼ ਆਪਣੀਆਂ ਗਲਤੀਆਂ ਨਾਲ ਆਊਟ ਹੋਏ : ਵਿਹਾਰੀ

ਸਪੋਰਟਸ ਡੈਸਕ : ਹਨੁਮਾ ਵਿਹਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਖਰਾਬ ਸ਼ਾਟਾਂ ਦੀ ਚੋਣ ਦੇ ਕਾਰਣ ਭਾਰਤੀ ਟੀਮ ਨਿਊਜ਼ੀਲੈਂਡ ਵਿਰੁੱਧ ਘੱਟ ਸਕੋਰ ’ਤੇ ਸਿਮਟ ਗਈ ਜਦਕ ਪਿੱਚ ਇੰਨੀ ਖਰਾਬ ਨਹÄ ਸੀ ਤੇ ਇਸ ਤੋਂ ਦੋ ਟੈਸਟ ਮੈਚਾਂ ਦੀ ਲੜੀ ਵਿਚ ਵਾਪਸੀ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ।

PunjabKesari

ਵਿਹਾਰੀ ਨੇ ਕਿਹਾ, ‘‘ਹਾਂ, ਨਿਸ਼ਚਿਤ ਤੌਰ ਨਾਲ, ਕਿਉਂਕਿ ਪਿੱਚ ਓਨੀ ਖਰਾਬ ਨਹੀਂ ਸੀ, ਜਿੰਨਾ ਕਿ ਅਸੀਂ ਉਮੀਦ ਕੀਤੀ ਸੀ।’’ ਉਸ ਨੇ ਕਿਹਾ, ‘‘ਕੀਵੀਆਂ ਨੇ ਸਹੀ ਲਾਇਨ ਤੇ ਲੈਂਥ ਨਾਲ ਗੇਂਦਬਾਜ਼ੀ ਕੀਤੀ ਤੇ ਉਹ ਜਾਣਦੇ ਸਨ ਕਿ ਇਹ ਪਿੱਚ ਕਿਹੋ ਜਿਹਾ ਪ੍ਰਦਰਸ਼ਨ ਕਰੇਗੀ। ਪਿ੍ਰਥਵੀ ਨੇ ਲੈਅ ਤੈਅ ਕੀਤੀ, ਪੁਜਾਰਾ ਨੇ ਸਮੇਂ ਲਿਆ ਪਰ ਸਾਰੇ ਕਿਡਾਰੀ ਗਲਤ ਸਮੇਂ ’ਤੇ ਆਊਟ ਹੋਏ। ਕੋਈ ਵੀ ਖਿਡਾਰੀ ਪਿੱਚ ਦੇ ਕਾਰਣ ਆਊਟ ਨਹÄ ਹੋਇਆ। ਜ਼ਿਆਦਾਤਰ ਖਿਡਾਰੀ ਆਪਣੀਆਂ ਗਲਤੀਆਂ ਨਾਲ ਪੈਵੇਲੀਅਨ ਪਹੁੰਚੇ। ਪਿੱਚ ਠੀਕ-ਠਾਕ ਸੀ।’’


Related News