ਰਨਆਊਟ ਤੋਂ ਬਚਣ ਦੀ ਕੋਸ਼ਿਸ਼ 'ਚ ਬੱਲੇਬਾਜ਼ ਪਹੁੰਚਿਆ ਹਸਪਤਾਲ, Video ਵਾਇਰਲ

01/22/2020 2:30:12 PM

ਨਵੀਂ ਦਿੱਲੀ : ਕ੍ਰਿਕਟ ਦੇ ਮੈਦਾਨ 'ਤੇ ਬੱਲੇਬਾਜ਼ ਆਪਣੀ ਵਿਕਟ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਅਜਿਹੀ ਹੀ ਇਕ ਕੋਸ਼ਿਸ਼ ਬਿੱਗ ਬੈਸ਼ ਲੀਗ ਵਿਚ ਦੇਖਣ ਨੂੰ ਮਿਲੀ ਪਰ ਇਸ ਵਿਚਾਲੇ ਬੱਲੇਬਾਜ਼ ਸੈਮ ਹਾਰਪਰ ਬੁਰੀ ਤਰ੍ਹਾਂ ਜ਼ਮੀਨ 'ਤੇ ਡਿੱਗ ਪਿਆ।

ਦਰਅਸਲ, ਬਿੱਗ ਬੈਸ਼ ਲੀਗ ਦੇ ਇਕ ਮੈਚ ਵਿਚ ਰਨਆਊਟ ਹੋਣ ਤੋਂ ਬਚਣ ਲਈ ਸੈਮ ਹਾਰਪਰ ਗੇਂਦਬਾਜ ਦੇ ਉੱਪਰੋਂ ਟੱਪ ਗਿਆ ਪਰ ਇਸ ਦੌਰਾਨ ਉਹ ਜ਼ਖਮੀ ਵੀ ਹੋ ਗਿਆ, ਜਿਸ ਕਾਰਨ ਉਸ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ।। ਮੈਲਬੋਰਨ ਰੇਨੇਗੇਡਸ ਅਤੇ ਹੋਬਾਰਟ ਹਰੀਕੇਂਸ ਵਿਚਾਲੇ ਖੇਡੇ ਗਏ ਇਸ ਮੁਕਾਬਲੇ ਵਿਚ ਰੇਨੇਗੇਡਸ ਨੂੰ 4 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 191 ਦੌੜਾਂ ਦਾ ਪਿੱਛਾ ਕਰਨ ਉਤਰੀ ਰੇਨੇਗੇਡਸ ਦੀ ਪਾਰੀ ਦੇ ਚੌਥੇ ਓਵਰ ਵਿਚ ਇਹ ਹਾਦਸਾ ਹੋਇਆ, ਜਦੋਂ ਨਾਥਨ ਏਲਿਸ ਦੀ ਗੇਂਦ 'ਤੇ ਰਨਆਊਟ ਤੋਂ ਬਚਣ ਲਈ ਸੈਮ ਹਾਰਪਰ ਨਾਨ ਸਟ੍ਰਾਈਕ ਐਂਡ 'ਤੇ ਗੇਂਦਬਾਜ਼ ਨਾਲ ਭਿੜ ਗਿਆ ਅਤੇ ਏਲਿਸ ਦੇ ਉੱਪਰੋਂ ਛਲਾਂਗ ਲਗਾ ਕੇ ਜ਼ਮੀਨ 'ਤੇ ਡਿੱਗ ਗਿਆ।

ਏਲਿਸ ਦੀ ਗੇਂਦ ਨੂੰ ਹਾਰਪਰ ਨੇ ਹਿੱਟ ਕੀਤਾ ਅਤੇ ਸਿੰਗਲ ਲੈਣ ਲਈ ਭੱਜਿਆ। ਏਲਿਸ ਹਾਰਪਰ ਨੂੰ ਰਨਆਊਟ ਕਰਨ ਦੀ ਕੋਸ਼ਿਸ਼ ਵਿਚ ਸੀ ਅਤੇ ਉੱਥੇ ਹੀ ਹਾਰਪਰ ਉਸ ਤੋਂ ਬਚਣ ਦੀ ਕੋਸ਼ਿਸ਼ ਵਿਚ ਏਲਿਸ ਨਾਲ ਟਕਰਾ ਗਿਆ। ਦਰਅਸਲ, ਹਾਰਪਰ ਤੇਜ਼ੀ ਨਾਲ ਕ੍ਰੀਜ਼ ਵਲ ਭੱਜ ਰਿਹਾ ਸੀ, ਤਦ ਐਲਿਸ ਉਸ ਦੇ ਰਸਤੇ ਵਿਚ ਆ ਗਿਆ ਅਤੇ ਹਾਰਪਰ ਆਪਣਾ ਸੰਤੁਲਨ ਗੁਆ ਬੈਠਾ।


Related News