CWG 2018 : ਬਾਸਕੇਟਬਾਲ ਖਿਡਾਰੀ ਨੇ ਕੀਤਾ ਸਾਰਿਆਂ ਸਾਹਮਣੇ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼
Sunday, Apr 08, 2018 - 11:35 PM (IST)

ਗੋਲਡ ਕੋਸਟ—ਇੰਗਲੈਂਡ ਦੇ ਇਕ ਬਾਸਕੇਟਬਾਲ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ ਦੌਰਾਨ ਕੋਰਟ 'ਤੇ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕੀਤਾ ਜਿਸ ਨੂੰ ਉਸ ਨੇ ਖੁਸ਼ੀ-ਖੁਸ਼ੀ ਸਵੀਕਾਰ ਕੀਤਾ।ਦੋਵਾਂ ਨੇ ਕੋਰਟ 'ਤੇ ਹੀ ਸਗਾਈ ਵੀ ਕਰ ਲਈ। ਲੜਕੀ ਦੇਸ਼ ਦੀ ਮਹਿਲਾ ਬਾਸਕਟੇਬਾਲ ਟੀਮ ਦਾ ਹਿੱਸਾ ਹੈ। ਜਿਸ ਖਿਡਾਰੀ ਨੇ ਪ੍ਰਪੋਜ਼ ਕੀਤਾ ਉਸ ਦਾ ਨਾਮ ਜੇਮੇਲ ਐਂਡਰਸਨ ਹੈ। ਉਸ ਨੇ ਆਪਣੀ ਟੀਮ ਦੇ ਬਾਕੀ ਸਾਥੀਆਂ ਦੀ ਮਦਦ ਨਾਲ ਇਹ ਸਭ ਕੀਤਾ। ਪੂਰੀ ਘਟਨਾ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ।
T E A M E N G L A N D 🏴🏀
— Basketball England (@bballengland) April 8, 2018
Those Super Sunday feels when @Jamell_A gets down on one knee & proposes to @gljones4 & she’s says yes! 💍
Congratulations to you both from everyone at Basktball England!
#GC2018Basketball #TeamAndCountry #TogetherWeAreBasketbALL pic.twitter.com/eC2wLcoEHH
ਜਿਸ ਮਹਿਲਾ ਬਾਸਕੇਟਬਾਲ ਖਿਡਾਰਨ ਨੂੰ ਪ੍ਰਪੋਜ਼ ਕੀਤਾ ਗਿਆ ਉਨ੍ਹਾਂ ਦਾ ਨਾਮ ਜਾਰਜੀਆ ਜੋਂਸ ਹੈ। ਜੇਮੇਲ ਹੱਥਾਂ 'ਚ ਸਗਾਈ ਦੀ ਅੰਗੂਠੀ ਲੈ ਕੇ ਗੋਡਿਆਂ ਭਾਰ ਬੈਠ ਗਿਆ ਸੀ ਅਤੇ ਪੁੱਛ ਰਿਹਾ ਸੀ ਕਿ ਕੀ ਜਾਰਜੀਆ ਉਨ੍ਹਾਂ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ?
ਭਾਵੁਕ ਨਜ਼ਰ ਆ ਰਹੀ 28 ਸਾਲ ਦੀ ਜਾਰਜੀਆ ਨੇ ਕਿਹਾ ਕਿ ਮੈਨੂੰ ਬਿਲਕੁਲ ਨਹੀਂ ਪਤਾ ਸੀ ਕਿ ਅਜਿਹਾ ਕੁਝ ਹੋਣ ਵਾਲਾ ਹੈ। ਉਸ ਨੇ ਮੈਨੂੰ ਕਿਹਾ ਕਿ ਉਹ ਬਸ ਮੇਰੀ ਇਕ ਤਸਵੀਰ ਲੈ ਰਿਹਾ ਹੈ। ਮੈਂ ਹੈਰਾਨ ਹਾਂ। ਉੱਥੇ ਹੀ 27 ਸਾਲ ਦੇ ਜੇਮੇਸ ਨੇ ਕਿਹਾ ਕਿ ਮੇਰੇ ਕੋਲ ਸ਼ਬਦ ਨਹੀਂ ਹਨ ਸਭ ਮੈਂ ਹੀ ਪਲਾਨ ਕੀਤਾ ਸੀ। ਜੇਮਸ ਨੇ ਅਫਰੀਕਾ ਦੇ ਕੈਮਰੂਨ ਦੇਸ਼ ਨੂੰ ਹਰਾਉਣ ਤੋਂ ਬਾਅਦ ਟੀਮ ਦੇ ਖਿਡਾਰੀਆਂ ਨਾਲ ਮਿਲ ਕੇ ਇਹ ਸਭ ਕੀਤਾ।