ਇਸ ਬੰਗਲਾਦੇਸ਼ੀ ਨੇ ਚੀਤੇ ਦੀ ਫੁਰਤੀ ਦਿਖਾਉਂਦੇ ਹੋਏ ਲਪਕਿਆ ਕੈਚ, ਬੱਲੇਬਾਜ਼ ਹੈਰਾਨ (ਦੇਖੋ ਵੀਡੀਓ)
Friday, Jun 02, 2017 - 11:39 AM (IST)

ਨਵੀਂ ਦਿੱਲੀ— ਚੈਂਪੀਅਨਸ ਟਰਾਫੀ ਦਾ ਪਹਿਲਾ ਮੈਚ ਹੀ ਭਰਪੂਰ ਰੋਮਾਂਚ ਨਾਲ ਭਰਿਆ ਦਿੱਸਿਆ। ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਮੈਚ 'ਚ ਇੰਗਲੈਂਡ ਦੇ ਓਪਨਰ ਜੇਸਨ ਰਾਏ ਦਾ ਇਕ ਬਿਹਤਰੀਨ ਕੈਚ ਕਰਕੇ ਬੰਗਲਾਦੇਸ਼ੀ ਖਿਡਾਰੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਬੰਗਲਾਦੇਸ਼ ਵਲੋਂ ਮਿਲੇ 306 ਦੌੜਾਂ ਦੇ ਟੀਚੇ ਦੇ ਜਵਾਬ 'ਚ ਇੰਗਲੈਂਡ ਦੀ ਸ਼ੁਰੂਆਤ ਖਰਾਬ ਰਹੀ ਤੇ ਜੇਸਨ ਰਾਏ ਸਿਰਫ ਇਕ ਦੌੜ ਬਣਾ ਕੇ ਪੈਵੇਲੀਅਨ ਚਲੇ ਗਏ। ਉਸ ਨੂੰ ਮਸ਼ਰਫੇ ਮੋਰਤਜਾ ਦੀ ਗੇਂਦ 'ਤੇ ਮੁਸਤਾਫਿਜ਼ਰ ਰਹਿਮਾਨ ਨੇ ਬਿਹਤਰੀਨ ਕੈਚ ਫੜ ਕੇ ਆਊਟ ਕੀਤਾ।
https://t.co/avoOYl61UF #cricket @icc
— Cricket-atti (@cricketatti) June 1, 2017
ਮੁਰਤਜਾ ਦੀ ਗੇਂਦ 'ਤੇ ਜੇਸਨ ਰਾਏ ਨੇ ਸਕੂਪ ਸ਼ਾਰਟ ਖੇਡਣ ਦੀ ਕੋਸ਼ਿਸ਼ ਕੀਤੀ, ਫਾਈਨ ਲੈੱਗ 'ਤੇ ਖੜੇ ਮੁਸਤਾਫਿਜ਼ਰ ਨੇ ਹਵਾ 'ਚ ਉੱਛਲਦੇ ਹੋਏ ਇਕ ਹੱਥ ਨਾਲ ਔਖੇ ਕੈਚ ਨੂੰ ਵੀ ਆਸਾਨ ਬਣਾ ਕੇ ਚੀਤੇ ਦੀ ਤਰ੍ਹਾਂ ਫੁਰਤੀ ਦਿਖਾਉਂਦੇ ਹੋਏ ਗੇਂਦ ਨੂੰ ਫੜ ਲਿਆ। ਮੁਸਤਾਫਿਜ਼ਰ ਨੇ ਇਸ ਬਿਹਤਰੀਨ ਕੈਚ ਨੇ ਜੇਸਨ ਰਾਏ ਦੀ ਚੌਕਾ ਮਾਰਨ ਦੀ ਉਮੀਦਾਂ 'ਤੇ ਪਾਣੀ ਫੇਰਦੇ ਹੋਏ ਉਨ੍ਹਾਂ ਨੂੰ ਪੈਵੇਲੀਅਨ ਦਾ ਰਾਹ ਦਿਖਾਇਆ।