ਮਹਿਲਾ ਨਾਲ ਬਦਸਲੂਕੀ ਕਰਨ ''ਤੇ ਇਸ ਆਸਟਰੇਲੀਆਈ ਕ੍ਰਿਕਟਰ ਨੂੰ ਫਲਾਈਟ ''ਚੋਂ ਕੱਢਿਆ ਬਾਹਰ

Tuesday, May 21, 2019 - 02:46 PM (IST)

ਮਹਿਲਾ ਨਾਲ ਬਦਸਲੂਕੀ ਕਰਨ ''ਤੇ ਇਸ ਆਸਟਰੇਲੀਆਈ ਕ੍ਰਿਕਟਰ ਨੂੰ ਫਲਾਈਟ ''ਚੋਂ ਕੱਢਿਆ ਬਾਹਰ

ਸਪੋਰਟਸ ਡੈਸਕ : ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਅਤੇ ਕੁਮੈਂਟੇਟਰ ਮਾਈਕਲ ਸਲੇਟਰ ਨੂੰ 2 ਮਹਿਲਾਵਾਂ ਦੇ ਨਾਲ ਬਹਿਸ ਕਰਨ ਤੋਂ ਬਾਅਦ ਫਲਾਈਟ ਵਿਚੋਂ ਉਤਾਰ ਦਿੱਤਾ। ਉਕਤ ਮਹਿਲਾ ਨੂੰ ਸਲੇਟਰ ਦੇ ਆਸਟਰੇਲੀਆਈ ਕ੍ਰਿਕਟਰ ਹੋਣ ਦਾ ਕੋਈ ਅੰਦਾਜ਼ਾ ਨਹੀਂ ਸੀ। ਪੂਰੀ ਘਟਨਾ ਬੀਤੇ ਐਤਵਾਰ ਦੀ ਹੈ, ਸਲੇਟਰ ਪਲੇਨ ਤੋਂ ਵਾਹਗਾ ਲਈ ਜਾ ਰਹੇ ਸੀ।

ਬੀਤੇ ਐਤਵਾਰ ਨੂੰ ਮਾਈਕਲ ਸਲੇਟਰ ਦੁਪਿਹਰ ਨੂੰ ਕੰਟਾਸ ਫਲਾਈਟ ਵਿਚ ਸਿਡਨੀ ਤੋਂ ਵਾਗਾ ਲਈ ਸਵਾਰ ਹੋਏ ਸੀ। ਉਸਦੇ ਨਾਲ ਸੀਟ ਨੰਬਰ 74 'ਤੇ ਬੈਠੀ ਮਹਿਲਾਵਾਂ ਨਾਲ ਤਿੱਖੀ ਬਹਿਸ ਹੋਣ ਲੱਗੀ। ਜਿਸ ਕਾਰਨ ਫਲਾਈਟ ਦੇ ਟੇਕ ਆਫ ਤੋਂ ਪਹਿਲਾਂ ਸਲੇਟਰ ਨੂੰ ਬਾਹਰ ਕਰ ਦਿੱਤਾ ਗਿਆ। ਉਸੇ ਫਲਾਈਟ ਵਿਚ ਸਫਰ ਕਰਨ ਵਾਲੇ ਲੋਕਾਂ ਨੇ ਲੋਕਲ ਰੇਡਿਓ ਸਟੇਸ਼ਨ ਨੂੰ ਦੱਸਿਆ ਕਿ ਸਲੇਟਰ ਖੁਦ ਨੂੰ ਬਾਥਰੂਮ ਵਿਚ ਬੰਦ ਕਰਨ ਤੋਂ ਪਹਿਲਾਂ ਇਕ ਮਹਿਲਾ 'ਤੇ ਚੀਖੇ ਅਤੇ ਗਾਲ ਕੱਢੀ ਸੀ। ਉੱਥੇ ਹੀ ਸਲੇਟਰ ਨੇ ਬਾਥਰੂਮ ਤੋਂ ਬਾਹਰ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ ਪਰ ਸਲੇਟਰ ਨੇ ਮੈਨੇਜਮੈਂਟ ਨਾਲ ਬਾਥਰੂਮ ਵਿਚ ਬੁੰਦ ਹੋਣ ਦੀ ਗੱਲ ਨੂੰ ਝੂਠ ਦੱਸਿਆ ਹੈ।


Related News