ਕਰਨਲ ਸ਼ਾਰਪ ਸ਼ੂਟਰਜ਼ ਵੱਲੋਂ ਕਰਵਾਈ 8ਵੀਂ ਓਪਨ ਸ਼ੂਟਿੰਗ ਚੈਂਪੀਅਨਸ਼ਿਪ ਸਮਾਪਤ, 100 ਤੋਂ ਵੱਧ ਨਿਸ਼ਾਨੇਬਾਜ਼ਾਂ ਨੇ ਲਿਆ ਹਿੱਸਾ
Monday, May 08, 2023 - 05:40 PM (IST)
ਜਲੰਧਰ, (ਜਸਮੀਤ) : ਕਰਨਲ ਸ਼ਾਰਪ ਸ਼ੂਟਰਜ਼ ਅਕੈਡਮੀ, ਮਾਡਲ ਟਾਊਨ ਵਿਖੇ 8ਵੀਂ ਓਪਨ ਸ਼ੂਟਿੰਗ ਚੈਂਪੀਅਨਸ਼ਿਪ ਦੇ ਡਾਇਰੈਕਟਰ ਕਰਨਲ ਜੇ. ਐੱਸ. ਨਾਗਪਾਲ (ਸੇਵਾਮੁਕਤ) ਦੀ ਨਿਗਰਾਨੀ ਹੇਠ ਹੋਈ। ਏਅਰ ਰਾਈਫਲ ਵਰਗ ’ਚ ਮਨਪ੍ਰੀਤ ਕੌਰ ਜੇਤੂ ਰਹੀ, ਜਦਕਿ ਏਅਰ ਪਿਸਟਲ ’ਚ ਬੰਕਿਮ ਸ਼ਰਮਾ ਜੇਤੂ ਰਿਹਾ। ਚੈਂਪੀਅਨਸ਼ਿਪ ’ਚ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਜੇਤੂਆਂ ਨੂੰ ਸਨਮਾਨਿਤ ਕੀਤਾ ਤੇ ਸ਼ੂਟਿੰਗ ਦੇ ਫਾਇਦੇ ਵੀ ਦੱਸੇ।
ਕਰਨਲ ਨਾਗਪਾਲ, ਨਵਨੀਤ ਨਾਗਪਾਲ ਅਤੇ ਐੱਨ. ਐੱਫ. ਸੀ. ਆਈ. ਦੇ ਐੱਮ. ਡੀ. ਪਮਨਿੰਦਰ ਸਿੰਘ ਨਾਗਪਾਲ ਨੇ ਮੁੱਖ ਮਹਿਮਾਨ ਸ਼੍ਰੀ ਅਭਿਜੈ ਚੋਪੜਾ ਨੂੰ ਚੈਂਪੀਅਨਸ਼ਿਪ ’ਚ ਪਹੁੰਚਣ ’ਤੇ ਸਨਮਾਨਿਤ ਵੀ ਕੀਤਾ। ‘ਪੰਜਾਬ ਕੇਸਰੀ’ ਚੈਂਪੀਅਨਸ਼ਿਪ ਦਾ ਮੀਡੀਆ ਪਾਰਟਨਰ ਸੀ। ਅਕੈਡਮੀ ਦੇ ਕੋਚ ਰਵੀ ਸ਼ਰਮਾ ਨੇ ਦੱਸਿਆ ਕਿ ਚੈਂਪੀਅਨਸ਼ਿਪ ’ਚ ਏਅਰ ਰਾਈਫਲ ਤੇ ਏਅਰ ਪਿਸਟਲ ਦੇ ਮੁਕਾਬਲੇ ਹੋਏ, ਜਿਸ ’ਚ 100 ਤੋਂ ਵੱਧ ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ।
ਸਾਡਾ ਫੋਕਸ ਚੈਂਪੀਅਨ ਤੇ : ਨਾਗਪਾਲ
ਅਕੈਡਮੀ ਦੇ ਡਾਇਰੈਕਟਰ ਜੇ. ਐੱਸ. ਨਾਗਪਾਲ ਨੇ ਕਿਹਾ ਕਿ ਸਾਡਾ ਫੋਕਸ ਹਮੇਸ਼ਾ ਨਿਸ਼ਾਨੇਬਾਜ਼ੀ ’ਚ ਚੈਂਪੀਅਨ ਖਿਡਾਰੀ ਬਣਾਉਣ ’ਤੇ ਰਿਹਾ ਹੈ। ਨਿਸ਼ਾਨੇਬਾਜ਼ਾਂ ਦੇ ਉਤਸ਼ਾਹ ਨੂੰ ਵਧਾਉਣ ਲਈ ਅਸੀਂ ਹਰ ਸਾਲ ਇਕ ਟੂਰਨਾਮੈਂਟ ਕਰਵਾਉਂਦੇ ਹਾਂ, ਜਿਸ ’ਚ ਪੰਜਾਬ ਅਤੇ ਹੋਰ ਸੂਬਿਆਂ ਦੇ ਨਿਸ਼ਾਨੇਬਾਜ਼ ਵੀ ਹਿੱਸਾ ਲੈਂਦੇ ਹਨ। ਟੂਰਨਾਮੈਂਟ ਦਾ ਸਖ਼ਤ ਹੋਣਾ ਨਿਸ਼ਾਨੇਬਾਜ਼ਾਂ ਨੂੰ ਆਪਣੇ ’ਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ’ਚ ਮਦਦ ਕਰਦਾ ਹੈ।
ਮਾਪੇ ਬੱਚੇ ਨੂੰ ਚੈਂਪੀਅਨ ਬਣਾਉਂਦੇ ਹਨ : ਸ਼੍ਰੀ ਅਭਿਜੈ ਚੋਪੜਾ
‘ਪੰਜਾਬ ਕੇਸਰੀ’ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਨੇ ਕਿਹਾ ਕਿ ਬੱਚਿਆਂ ’ਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਮਾਪਿਆਂ ਦਾ ਫ਼ਰਜ਼ ਹੈ, ਜੇਕਰ ਉਹ ਆਪਣੇ ਬੱਚਿਆਂ ’ਤੇ ਸਖ਼ਤ ਮਿਹਨਤ ਕਰਦਾ ਹੈ ਤਾਂ ਉਹ ਉਨ੍ਹਾਂ ਨੂੰ ਚੈਂਪੀਅਨ ਬਣਾ ਸਕਦਾ ਹੈ। ਸਾਡੇ ਸ਼ਹਿਰ ’ਚ ਅਤਿ ਆਧੁਨਿਕ ਸਹੂਲਤਾਂ ਵਾਲੀ ਸ਼ੂਟਿੰਗ ਅਕੈਡਮੀ ਹੈ, ਜੇਕਰ ਅਸੀਂ ਗੁਆਂਢੀ ਸੂਬਿਆਂ ’ਚ ਜਾਈਏ ਤਾਂ ਅਸੀਂ ਦੇਖਾਂਗੇ ਕਿ ਉੱਥੇ ਸ਼ੂਟਿੰਗ ਲਈ ਅਜਿਹੀਆਂ ਸਹੂਲਤਾਂ ਨਹੀਂ ਹਨ। ਸ਼ੂਟਿੰਗ ਇਕ ਓਲੰਪਿਕ ਖੇਡ ਹੈ। ਇਹ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਵੀ ਮਜ਼ਬੂਤ ਕਰਦੀ ਹੈ।
ਜੇਤੂਆਂ ਨੇ ਕਿਹਾ-ਸ਼ਹਿਰ ਵਿਚ ਸ਼ੂਟਿੰਗ ਦੀਆਂ ਸਭ ਤੋਂ ਵਧੀਆ ਸਹੂਲਤਾਂ ਹਨ
ਮੇਰਾ ਸੁਪਨਾ ਨਿਸ਼ਾਨੇਬਾਜ਼ੀ ’ਚ ਓਲੰਪਿਕ ਵਿਚ ਪਹੁੰਚਣਾ ਹੈ। ਇਸ ਲਈ ਮੈਂ ਸਵੇਰੇ 10 ਵਜੇ ਅਕੈਡਮੀ ਆਉਂਦਾ ਹਾਂ ਤੇ 3-4 ਘੰਟੇ ਅਭਿਆਸ ਕਰਦਾ ਹਾਂ। -ਯੁਵਰਾਜ ਸਿੰਘ
ਅਕੈਡਮੀ ’ਚ ਸ਼ੂਟਿੰਗ ਦੀਆਂ ਸਹੂਲਤਾਂ ਸ਼ਾਨਦਾਰ ਹਨ, ਜੇਕਰ ਤੁਹਾਡਾ ਧਿਆਨ ਸ਼ੂਟਿੰਗ ’ਚ ਹੈ ਤਾਂ ਤੁਸੀਂ ਆਸਾਨੀ ਨਾਲ ਸਫ਼ਲਤਾ ਹਾਸਲ ਕਰ ਸਕਦੇ ਹੋ। -ਮਨਪ੍ਰੀਤ
ਮੈਂ ਪਹਿਲੀ ਵਾਰ ਟੂਰਨਾਮੈਂਟ ’ਚ ਹਿੱਸਾ ਲਿਆ ਸੀ। ਮੈਡਲ ਜਿੱਤਣ ਤੋਂ ਬਾਅਦ ਮੇਰਾ ਆਤਮ-ਵਿਸ਼ਵਾਸ ਵਧਿਆ ਹੈ। ਮੈਂ ਭਵਿੱਖ ’ਚ ਆਪਣੇ ਆਪ ਨੂੰ ਚੋਟੀ ਦੇ ਸਥਾਨ ’ਤੇ ਦੇਖਣਾ ਚਾਹੁੰਦਾ ਹਾਂ। -ਪਰਿਧੀ
ਏਅਰ ਪਿਸਟਲ ਜੇਤੂ
- ਸੀਨੀ. ਮੈੱਨਜ਼ ’ਚ ਬੰਕਿਮ ਸ਼ਰਮਾ ਪਹਿਲੇ ਤੇ ਰਣਬੀਰਜੋਧ ਸਿੰਘ ਦੂਜੇ ਸਥਾਨ ’ਤੇ ਰਹੇ।
- ਸੀਨੀ. ਵੂਮੈੱਨਜ਼ ’ਚ ਕਿਰਨਦੀਪ ਕੌਰ ਜੇਤੂ ਰਹੀ।
- ਜੂਨੀਅਰ ਮੈੱਨਜ਼ ’ਚ ਅੰਮ੍ਰਿਤਪਾਲ ਸਿੰਘ ਪਹਿਲੇ ਤੇ ਆਯੂਸ਼ਮਾਨ ਧਵਨ ਦੂਜੇ ਸਥਾਨ ’ਤੇ ਰਿਹਾ।
- ਯੂਥ ਮੈੱਨਜ਼ ’ਚ ਅਭੈਜੋਤ ਸਿੰਘ ਪਹਿਲੇ ਸਥਾਨ ’ਤੇ ਰਿਹਾ।
- ਐੱਨ. ਆਰ. ਸੀਨੀ. ਮੈੱਨਜ਼ ’ਚ ਅਮਨਦੀਪ ਪਹਿਲੇ, ਯੁਵਰਾਜ ਦੂਜੇ ਤੇ ਆਕਾਸ਼ ਚੰਦੇਲ ਤੀਜੇ ਸਥਾਨ ’ਤੇ ਰਿਹਾ।
- ਐੱਨ. ਆਰ. ਸੀਨੀ. ਵੂਮੈੱਨਜ਼ ’ਚ ਹਰਸ਼ਦੀਪ ਕੌਰ ਜੇਤੂ ਰਹੀ।
- ਐੱਨ. ਆਰ. ਜੂਨੀਅਰ ਮੈੱਨਜ਼ ’ਚ ਅਭਿਨੂਰ ਪਹਿਲੇ, ਕਰਨਬੀਰ ਦੂਜੇ ਤੇ ਜੈਵੀਰ ਮਿਨਹਾਸ ਤੀਜੇ ਸਥਾਨ ’ਤੇ ਰਿਹਾ।
- ਐੱਨ. ਆਰ. ਯੂਥ ਮੈੱਨਜ਼ ’ਚ ਗੁਰਕੀਰਤ ਪਹਿਲੇ, ਪ੍ਰਣਵ ਸੰਦਲ ਦੂਜੇ ਤੇ ਜੈਵੀਰ ਮਿਨਹਾਸ ਤੀਜੇ ਸਥਾਨ ’ਤੇ ਰਿਹਾ।
- ਐੱਨ. ਆਰ. ਯੂਥ ਵੂਮੈੱਨਜ਼ ’ਚ ਆਰੂਸ਼ੀ ਪਹਿਲੇ, ਕਰਨਬੀਰ ਦੂਜੇ ਤੇ ਤਵਲੀਨ ਤੀਜੇ ਸਥਾਨ ’ਤੇ ਰਹੀ।
- ਐੱਨ. ਆਰ. ਸਬ-ਯੂਥ ਮੈੱਨਜ਼ ’ਚੋਂ ਦਿਸ਼ਾਂਤ ਪਹਿਲੇ, ਮ੍ਰਿਣਾਲ ਦੂਜੇ ਤੇ ਰਤਨੇਸ਼ ਤੀਜੇ ਸਥਾਨ ’ਤੇ ਰਿਹਾ।
- ਐੱਨ. ਆਰ. ਸਬ-ਯੂਥ ਵੂਮੈੱਨਜ਼ ’ਚੋਂ ਅਕਾਂਕਸ਼ਾ ਪਹਿਲੇ, ਸਹਿਰ ਦੂਜੇ, ਵੰਦਿਤਾ ਤੀਜੇ ਸਥਾਨ ’ਤੇ ਰਹੀ।
- ਸੀਨੀ. ਮੈੱਨਜ਼ ’ਚ ਰਣਜੀਤ ਠਾਕੁਰ ਪਹਿਲੇ ਸਥਾਨ ’ਤੇ ਰਿਹਾ।
- ਯੂਥ ਮੈੱਨਜ਼ ’ਚ ਕੇਸ਼ਵ ਪਾਸੀ ਜੇਤੂ ਰਿਹਾ।
- ਸਬ-ਯੂਥ ਵੂਮੈੱਨਜ਼ ’ਚ ਮਨਪ੍ਰੀਤ ਕੌਰ ਪਹਿਲੇ ਸਥਾਨ ’ਤੇ ਰਹੀ।
- ਐੱਨ. ਆਰ. ਜੂਨੀਅਰ ਮੈੱਨਜ਼ ’ਚ ਮਨਰਾਜਦੀਪ ਪਹਿਲੇ, ਗੁਰਸ਼ਾਨ ਦੂਜੇ ਤੇ ਗੌਰਵ ਤੀਜੇ ਸਥਾਨ ’ਤੇ ਰਹੀ।
- ਯੂਥ ਵੂਮੈੱਨਜ਼ ’ਚ ਭਵਯ ਜੇਤੂ ਰਹੇ।
- ਐੱਨ. ਆਰ. ਸਬ-ਯੂਥ ਮੈੱਨਜ਼ ’ਚੋਂ ਗੁਰਨੂਰ ਪਹਿਲੇ, ਜਪਨਜੋਤ ਦੂਜੇ ਤੇ ਸੁਖਮਨਪ੍ਰੀਤ ਤੀਜੇ ਸਥਾਨ ’ਤੇ ਰਿਹਾ।
- ਸਬ-ਯੂਥ ਵੂਮੈੱਨਜ਼ ’ਚੋਂ ਹਰਜੋਤ ਪਹਿਲੇ, ਅਨਾਹਤ ਦੂਜੇ ਤੇ ਪਰਿਧੀ ਤੀਜੇ ਸਥਾਨ ’ਤੇ ਰਹੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।