ਦੱਖਣੀ ਅਫਰੀਕਾ ਦੀ ਹਾਰ ''ਚ ਭਾਰਤੀ ਟੀਮ ਨੇ ਬਣਾਏ 5 ਵੱਡੇ ਰਿਕਾਰਡ

Sunday, Feb 04, 2018 - 08:19 PM (IST)

ਦੱਖਣੀ ਅਫਰੀਕਾ ਦੀ ਹਾਰ ''ਚ ਭਾਰਤੀ ਟੀਮ ਨੇ ਬਣਾਏ 5 ਵੱਡੇ ਰਿਕਾਰਡ

ਸੇਂਚੁਰੀਅਨ— ਭਾਰਤ ਨੇ ਦੂਜੇ ਦਿਨ ਵਨ ਡੇ 'ਚ ਦੱਖਣੀ ਅਫਰੀਕਾ 'ਤੇ ਇਕ ਸ਼ਾਨਦਾਰ ਅਤੇ ਯਾਦਗਾਰ ਜਿੱਤ ਦਰਜ਼ ਕੀਤੀ ਹੈ। ਭਾਰਤੀ ਟੀਮ ਨੇ 9 ਵਿਕਟਾਂ ਦੇ ਵੱਡੇ ਅੰਤਰ ਨਾਲ ਅਫਰੀਕਾ ਨੂੰ ਉਸ ਦੀ ਸਰਜਮੀ 'ਤੇ ਵੱਡੀ ਹਾਰ ਦਿੱਤੀ। ਭਾਰਤ ਦੀ ਇਸ ਜਿੱਤ ਅਤੇ ਅਫਰੀਕਾ ਦੇ ਇਸ ਵੱਡੀ ਹਾਰ ਦੇ ਨਾਲ ਜਿੱਥੇ ਕਈ ਵਧੀਆ ਰਿਕਾਰਡ ਭਾਰਤ ਦੀ ਝੋਲੀ 'ਚ ਆ ਗਏ ਤਾਂ ਉੱਥੇ ਹੀ ਅਫਰੀਕਾ ਨੂੰ ਬੁਰੇ ਰਿਕਾਰਡ ਦਾ ਸਾਹਮਣਾ ਕਰਨਾ ਪਿਆ।
ਜਾਣ ਦੇ ਇਸ ਮੈਚ ਨਾਲ ਜੁੜੇ ਕੁਝ ਅੰਕੜੇ ਅਤੇ ਮੈਚ 'ਚ ਸਭ ਤੋਂ ਅਹਿੰਮ ਮੋੜ
1. ਦੱਖਣੀ ਅਫਰੀਕਾ ਲਈ ਇਹ ਹਾਰ ਇਸ ਲਈ ਵੀ ਵੱਡੀ ਹਾਰ ਹੈ ਕਿ ਆਪਣੀ ਗ੍ਰਾਊਂਡਰ 'ਤੇ ਸਭ ਤੋਂ ਛੋਟੇ ਸਕੋਰ ਦਾ ਨਵਾਂ ਰਿਕਾਰਡ ਉਸ ਦੇ ਨਾਂ ਨਾਲ ਜੁੜ ਗਿਆ ਹੈ। ਇਸ ਮੈਚ 'ਚ ਦੱਖਣੀ ਅਫਰੀਕਾ ਨੇ 188 ਦੌੜਾਂ ਬਣਾਈਆਂ।

2. ਯੁਜ਼ਵੇਂਦਰ ਚਹਲ ਅਤੇ ਕੁਲਦੀਪ ਯਾਦਵ ਨੇ 8 ਵਿਕਟਾਂ ਹਾਸਲ ਕੀਤੀਆਂ। ਚਹਲ ਨੇ ਪਹਿਲੀ ਵਾਰ ਵਨ ਡੇ 'ਚ 5 ਵਿਕਟਾਂ ਆਪਣੇ ਨਾਂ ਕੀਤੀਆਂ।

3. ਦੱਖਣੀ ਅਫਰੀਕਾ ਦੀ ਪਹਿਲੀ ਵਿਕਟ 39 ਵਿਕਟਾਂ 'ਤੇ ਡਿੱਗੀ। ਇਸ ਤੋਂ ਬਾਅਦ 51 ਦੇ ਸਕੋਰ 'ਤੇ ਵੀ ਟੀਮ ਦੇ ਤਿੰਨ ਵਿਕਟ ਡਿੱਗੇ। ਉਸ ਤੋਂ ਬਾਅਦ ਟੀਮ ਸੰਭਲੀ ਅਤੇ 99 'ਤੇ ਪੰਜਵਾਂ ਵਿਕਟ ਡਿੱਗਿਆ ਅਤੇ ਅਗਲੀਆਂ 19 ਦੌੜਾਂ 'ਚ ਅੱਧੀ ਟੀਮ ਆਊਟ ਹੋ ਗਈ।

4. ਪੰਜ ਖਿਡਾਰੀ ਦਾ ਸਕੋਰ 0 ਤੋਂ ਇਕ ਦੌੜਾਂ ਰਿਹਾ।

5. ਚਹਲ ਨੇ 9 ਓਵਰ 2 ਗੇਂਦਾਂ 'ਚ 22 ਦੌੜਾਂ ਦੇ ਕੇ ਪੰਡ ਵਿਕਟਾਂ ਹਾਸਲ ਕੀਤੀਆਂ।
 


Related News