AUS v IND : ਟੈਸਟ ਸੀਰੀਜ਼ ਚੋਂ ਬਾਹਰ ਹੋਏ ਇਸ਼ਾਂਤ ਸ਼ਰਮਾ, 11 ਦਸੰਬਰ ਨੂੰ ਰੋਹਿਤ 'ਤੇ ਹੋਵੇਗਾ ਫ਼ੈਸਲਾ

Friday, Nov 27, 2020 - 11:35 AM (IST)

AUS v IND : ਟੈਸਟ ਸੀਰੀਜ਼ ਚੋਂ ਬਾਹਰ ਹੋਏ ਇਸ਼ਾਂਤ ਸ਼ਰਮਾ, 11 ਦਸੰਬਰ ਨੂੰ ਰੋਹਿਤ 'ਤੇ ਹੋਵੇਗਾ ਫ਼ੈਸਲਾ

ਨਵੀਂ ਦਿੱਲੀ (ਵਾਰਤਾ) : ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਫਿਟਨੈੱਸ 'ਤੇ ਫ਼ੈਸਲਾ 11 ਦਸੰਬਰ ਨੂੰ ਉਨ੍ਹਾਂ ਦੇ ਅਗਲੇ ਫਿਟਨੈੱਸ ਟੈਸਟ ਦੇ ਬਾਅਦ ਲਿਆ ਜਾਵੇਗਾ, ਜਦੋਂਕਿ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਆਸਟਰੇਲੀਆ ਖ਼ਿਲਾਫ਼ 4 ਟੈਸਟਾਂ ਦੀ ਬਾਰਡਰ-ਗਾਵਸਕਰ ਟਰਾਫੀ ਤੋਂ ਬਾਹਰ ਹੋ ਗਏ ਹਨ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਵੀਰਵਾਰ ਰਾਤ ਨੂੰ ਜਾਰੀ ਇਕ ਬਿਆਨ ਵਿਚ ਰੋਹਿਤ ਅਤੇ ਇਸ਼ਾਂਤ ਦੀ ਫਿਟਨੈਸ 'ਤੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਹਿਤ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨ.ਸੀ.ਏ.) ਵਿਚ ਰਿਹੈਬਲੀਟੇਸ਼ਨ ਤੋਂ ਲੰਘ ਰਹੇ ਹਨ ਅਤੇ ਉਨ੍ਹਾਂ ਦਾ ਅਗਲਾ ਮੁਲਾਂਕਣ 11 ਦਸੰਬਰ ਨੂੰ ਕੀਤਾ ਜਾਵੇਗਾ, ਜਿਸ ਦੇ ਬਾਅਦ ਹੀ ਬੀ.ਸੀ.ਸੀ.ਆਈ. ਰੋਹਿਤ ਦੀ 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ 4 ਟੈਸਟ ਮੈਚਾਂ ਦੀ ਸੀਰੀਜ਼ ਵਿਚ ਭਾਗੀਦਾਰੀ 'ਤੇ ਕੋਈ ਫ਼ੈਸਲਾ ਲਵੇਗਾ।

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ

ਜੈ ਸ਼ਾਹ ਨੇ ਦੱਸਿਆ ਕਿ ਰੋਹਿਤ ਆਈ.ਪੀ.ਐੱਲ. ਵਿਚ ਆਪਣੀ ਟੀਮ ਮੁੰਬਈ ਇੰਡੀਅਨਜ਼ ਨੂੰ 5ਵੀਂ ਵਾਰ ਚੈਂਪੀਅਨ ਬਣਾਉਣ ਦੇ ਬਾਅਦ ਆਪਣੇ ਬੀਮਾਰ ਪਿਤਾ ਨੂੰ ਦੇਖਣ ਲਈ ਮੁੰਬਈ ਆ ਗਏ ਸਨ। ਉਨ੍ਹਾਂ ਦੇ ਪਿਤਾ ਦੀ ਹਾਲਤ ਵਿਚ ਚੰਗਾ ਸੁਧਾਰ ਹੋ ਰਿਹਾ ਹੈ, ਜਿਸ ਦੇ ਨਾਲ ਉਨ੍ਹਾਂ ਨੂੰ ਐੱਨ.ਸੀ.ਏ. ਦੀ ਯਾਤਰਾ ਕਰਣ ਅਤੇ ਆਪਣਾ ਰਿਹੈਬਲੀਟੇਸ਼ਨ ਸ਼ੁਰੂ ਕਰਣ ਦੀ ਆਗਿਆ ਮਿਲ ਗਈ। ਬੀ.ਸੀ.ਸੀ.ਆਈ. ਨੇ ਦੱਸਿਆ ਕਿ ਜਿੱਥੇ ਤੱਕ ਇਸ਼ਾਂਤ ਦੀ ਗੱਲ ਹੈ ਤਾਂ ਉਹ ਆਪਣੀ ਪਸਲੀਆਂ ਦੇ ਖਿਚਾਅ ਤੋਂ ਪੂਰੀ ਤਰ੍ਹਾਂ ਉਬਰ ਚੁੱਕੇ ਹਨ ਪਰ ਟੈਸਟ ਮੈਚ ਫਿਟਨੈੱਸ ਹਾਸਲ ਕਰਣ ਤੱਕ ਇਸ਼ਾਂਤ ਬਾਰਡਰ-ਗਾਵਸਕਰ ਟਰਾਫੀ ਤੋਂ ਬਾਹਰ ਹੋ ਗਏ ਹਨ।

ਇਸ ਤੋਂ ਪਹਿਲਾਂ ਤੱਕ ਖ਼ਬਰ ਆ ਰਹੀ ਸੀ ਕਿ ਰੋਹਿਤ ਅਤੇ ਇਸ਼ਾਂਤ ਆਸਟਰੇਲੀਆ ਖ਼ਿਲਾਫ਼ ਪਹਿਲੇ 2 ਟੈਸਟ ਤੋਂ ਬਾਹਰ ਹੋ ਗਏ ਹਨ। ਰੋਹਿਤ ਹੈਮਸਟਰਿੰਗ ਸੱਟ ਕਾਰਨ ਅਤੇ ਇਸ਼ਾਂਤ ਪਸਲੀਆਂ ਵਿਚ ਖਿਚਾਅ ਦੀ ਪਰੇਸ਼ਾਨੀ ਤੋਂ ਉਬਰ ਰਹੇ ਹਨ। ਦੋਵਾਂ ਨੂੰ ਇਹ ਸੱਟ ਯੂ.ਏ.ਈ. ਵਿਚ ਆਈ.ਪੀ.ਐੱਲ. ਦੌਰਾਨ ਲੱਗੀ ਸੀ। ਇਸ਼ਾਂਤ ਤਾਂ ਆਈ.ਪੀ.ਐੱਲ. ਵਿਚਾਲੇ ਛੱਡ ਕੇ ਆਪਣੇ ਦੇਸ਼ ਪਰਤ ਆਏ ਸਨ, ਜਦੋਂਕਿ ਰੋਹਿਤ ਆਪਣੀ ਟੀਮ ਮੁੰਬਈ ਇੰਡੀਅਨਜ਼ ਨੂੰ 5ਵੀਂ ਵਾਰ ਆਈ.ਪੀ.ਐੱਲ. ਚੈਂਪੀਅਨ ਬਣਾ ਕੇ ਆਪਣੇ ਦੇਸ਼ ਪਰਤੇ ਸਨ। ਦੋਵੇਂ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕਾਦਮੀ ਵਿਚ ਰਿਹੈਬਲੀਟੇਸ਼ਨ ਤੋਂ ਲੰਘ ਰਹੇ ਸਨ। ਬੀ.ਸੀ.ਸੀ.ਆਈ. ਦੇ ਤਾਜ਼ਾ ਬਿਆਨ ਦੇ ਆਧਾਰ 'ਤੇ ਇਹ ਮੰਨਿਆ ਜਾ ਸਕਦਾ ਹੈ ਕਿ ਰੋਹਿਤ ਦਾ ਵੀ ਟੈਸਟ ਸੀਰੀਜ਼ ਵਿਚ ਖੇਡਣਾ ਸ਼ੱਕੀ ਹੋ ਗਿਆ ਹੈ ।


author

cherry

Content Editor

Related News