ਟੈਨਿਸ : ਡੋਪਿੰਗ ਦੇ ਕਾਰਨ ਸਿਮੋਨਾ ਹਾਲੇਪ ''ਤੇ ਲੱਗੀ 4 ਸਾਲ ਦੀ ਪਾਬੰਦੀ
Friday, Sep 15, 2023 - 10:02 AM (IST)
ਸਪੋਰਟਸ ਡੈਸਕ- ਇੰਟਰਨੈਸ਼ਨਲ ਟੈਨਿਸ ਇੰਟੀਗ੍ਰਿਟੀ ਏਜੰਸੀ ਨੇ ਮੰਗਲਵਾਰ ਨੂੰ ਕਿਹਾ ਕਿ ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਸਿਮੋਨਾ ਹਾਲੇਪ ਨੂੰ ਦੋ ਡੋਪਿੰਗ ਅਪਰਾਧਾਂ ਲਈ ਚਾਰ ਸਾਲ ਲਈ ਟੈਨਿਸ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। 31 ਸਾਲਾ ਰੋਮਾਨੀਆਈ ਖਿਡਾਰੀ ਨੂੰ 2022 ਯੂਐੱਸ ਓਪਨ 'ਚ ਰਾਕਸਡਸਟੈਟ ਨਾਲ ਪਾਜ਼ੇਟਿਵ ਪਾਇਆ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ ਪਿਛਲੇ ਸਾਲ ਅਕਤੂਬਰ ਤੋਂ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਮਈ 'ਚ ਦੋ ਵਾਰ ਦੇ ਗ੍ਰੈਂਡ ਸਲੈਮ ਸਿੰਗਲਜ਼ ਚੈਂਪੀਅਨ 'ਤੇ ਐਥਲੀਟ ਬਾਇਓਲਾਜੀਕਲ ਪਾਸਪੋਰਟ (ਏਬੀਪੀ) 'ਚ ਬੇਨਿਯਮੀਆਂ ਨੂੰ ਲੈ ਕੇ ਰਿਪੋਰਟ ਤਿਆਰ ਕੀਤੀ ਗਈ ਸੀ, ਜੋ ਜਾਂਚ 'ਚ ਸਹੀ ਪਾਈ ਗਈ ਸੀ। ਹਾਲੇਪ ਹੁਣ 6 ਅਕਤੂਬਰ 2026 ਤੱਕ ਪੇਸ਼ੇਵਰ ਟੈਨਿਸ ਨਹੀਂ ਖੇਡ ਪਾਵੇਗੀ।
ਇਹ ਵੀ ਪੜ੍ਹੋ- ਸ਼੍ਰੇਅਸ ਅਈਅਰ ਦੀ ਪਿੱਠ ਦੀ ਤਕਲੀਫ ਵਧੀ, ਬੰਗਲਾਦੇਸ਼ ਦੇ ਖ਼ਿਲਾਫ਼ ਮੈਚ 'ਚ ਖੇਡਣਾ ਮੁਸ਼ਕਿਲ
ਇਸ ਦੇ ਨਾਲ ਹੀ ਆਈਟੀਆਈਏ ਦੇ ਬਿਆਨ ਦੇ ਜਾਰੀ ਹੋਣ ਤੋਂ ਬਾਅਦ ਹਾਲੇਪ ਨੇ ਐਲਾਨ ਕੀਤਾ ਕਿ ਉਹ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰੇਗੀ। ਉਨ੍ਹਾਂ ਨੇ ਕਿਹਾ ਕਿ ਟੈਨਿਸ ਐਂਟੀ ਡੋਪਿੰਗ ਪ੍ਰੋਗਰਾਮ ਦੇ ਤਹਿਤ ਇੱਕ ਟ੍ਰਿਬਿਊਨਲ ਨੇ ਮੇਰੇ ਕੇਸ 'ਚ ਅਸਥਾਈ ਫ਼ੈਸਲਾ ਸੁਣਾਇਆ। ਪਿਛਲਾ ਸਾਲ ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਸੀ। ਮੇਰੀ ਲੜਾਈ ਜਾਰੀ ਹੈ। ਮੈਂ ਆਪਣਾ ਜੀਵਨ ਟੈਨਿਸ ਦੀ ਖੂਬਸੂਰਤ ਖੇਡ ਨੂੰ ਸਮਰਪਿਤ ਕਰ ਦਿੱਤਾ ਹੈ। ਮੈਂ ਸਾਡੀ ਖੇਡ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹਾਂ ਅਤੇ ਇਸ ਤੱਥ 'ਤੇ ਮਾਣ ਮਹਿਸੂਸ ਕਰਦੀ ਹਾਂ ਕਿ ਮੈਂ ਕਦੇ ਵੀ ਜਾਣ ਬੁੱਝ ਕੇ ਕਿਸੇ ਪਾਬੰਦੀਸ਼ੁਦਾ ਪਦਾਰਥ ਦੀ ਵਰਤੋਂ ਨਹੀਂ ਕੀਤੀ। ਮੈਂ ਉਨ੍ਹਾਂ ਦੇ 4 ਦੇ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਮੈਂ ਖੇਡ ਲਈ ਪੰਚਾਟ ਕੋਰਟ 'ਚ ਅਪੀਲ ਕਰਾਂਗੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8