ਟੈਨਿਸ ਰੈਂਕਿੰਗ : ਮਰੇ ਨੇ ਲਗਾਈ 116 ਸਥਾਨ ਦੀ ਛਲਾਂਗ

Monday, Oct 21, 2019 - 11:15 PM (IST)

ਟੈਨਿਸ ਰੈਂਕਿੰਗ : ਮਰੇ ਨੇ ਲਗਾਈ 116 ਸਥਾਨ ਦੀ ਛਲਾਂਗ

ਨਵੀਂ ਦਿੱਲੀ— ਵਾਪਸੀ ਦੀ ਕੋਸ਼ਿਸ਼ਾਂ 'ਚ ਲੱਗੇ ਬ੍ਰਿਟੇਨ ਦੇ ਐਂਡੀ ਮਰੇ ਐਟਵਰਪ 'ਚ ਯੂਰਪੀਅਨ ਓਪਨ ਟੈਨਿਸ ਟੂਰਨਾਮੈਂਟ 'ਚ ਆਪਣੀ ਖਿਤਾਬੀ ਜਿੱਤ ਦੀ ਬਦੌਲਤ 116 ਸਥਾਨ ਦੀ ਛਲਾਂਗ ਲਗਾ ਕੇ ਸੋਮਵਾਰ ਨੂੰ ਜਾਰੀ ਤਾਜ਼ਾ ਏ. ਟੀ. ਪੀ. ਰੈਂਕਿੰਗ 'ਚ 127ਵੇਂ ਸਥਾਨ 'ਤੇ ਪਹੁੰਚ ਗਏ ਹਨ। ਮਰੇ ਨੇ ਦੋ ਸਾਲ ਦੇ ਲੰਮੇ ਸਫਰ ਤੋਂ ਬਾਅਦ ਆਪਣਾ ਪਹਿਲਾ ਖਿਤਾਬ ਜਿੱਤਿਆ ਹੈ। ਮਰੇ ਨੇ ਆਖਰੀ ਵਾਰ 2017 'ਚ ਦੁਬਈ ਓਪਨ 'ਚ ਖਿਤਾਬ ਜਿੱਤਿਆ ਸੀ। ਸੱਟ ਲੱਗਣ ਤੋਂ ਬਾਅਦ ਆਪਣੇ ਚੋਟੀ ਦੇ ਸਥਾਨ ਨੂੰ ਹਾਸਲ ਕਰਨ ਦੇ ਲਈ ਸੰਘਰਸ਼ ਕਰ ਰਹੇ ਮਰੇ ਵਿਸ਼ਵ ਰੈਂਕਿੰਗ 'ਚ 243ਵੀਂ ਰੈਕਿੰਗ 'ਤੇ ਖਿਸਕ ਗਏ ਸਨ। ਸਤੰਬਰ 'ਚ ਉਹ 503ਵੇਂ ਸਥਾਨ 'ਤੇ ਸੀ। ਉਸ ਨੇ ਤਿੰਨ ਹਫਤੇ 'ਚ 376 ਸਥਾਨ ਦਾ ਸੁਧਾਰ ਕੀਤਾ ਹੈ। ਸਾਬਕਾ ਫ੍ਰੈਂਚ ਓਪਨ ਚੈਂਪੀਅਨ ਜੇਲੇਨਾ ਓਸਤਾਪੇਂਕੋ ਨੇ ਲਕਸਮਬਰਗ 'ਚ ਆਪਣੀ ਖਿਤਾਬੀ ਜਿੱਤ ਦੀ ਬਦੌਲਤ ਟਾਪ-50 'ਚ ਵਾਪਸੀ ਕਰ ਲਈ ਹੈ। ਉਹ 19 ਸਥਾਨ ਦੇ ਸੁਧਾਰ ਦੇ ਨਾਲ 44ਵੇਂ ਸਥਾਨ 'ਤੇ ਪਹੁੰਚ ਗਈ ਹੈ। ਓਸਤਾਪੇਂਕੋ ਦਾ ਵੀ ਇਹ ਦੋ ਸਾਲਾ 'ਚ ਪਹਿਲਾ ਖਿਤਾਬ ਹੈ।


author

Gurdeep Singh

Content Editor

Related News