ATP ਰੈਂਕਿੰਗ ਜਾਰੀ, ਜਾਣੋ ਕਿਹੜਾ ਖਿਡਾਰੀ ਰਿਹਾ ਕਿਸ ਨੰਬਰ ''ਤੇ

Monday, Jul 22, 2019 - 05:20 PM (IST)

ATP ਰੈਂਕਿੰਗ ਜਾਰੀ, ਜਾਣੋ ਕਿਹੜਾ ਖਿਡਾਰੀ ਰਿਹਾ ਕਿਸ ਨੰਬਰ ''ਤੇ

ਸਪੋਰਟਸ ਡੈਸਕ— ਡਬਲਿਊ.ਟੀ.ਏ. ਦੀ ਨਵੀਂ ਰੈਂਕਿੰਗ 'ਚ ਚੋਟੀ ਦੇ 10 ਖਿਡਾਰੀਆਂ ਦੇ ਸਥਾਨਾਂ 'ਚ ਕੋਈ ਬਦਲਾਅ ਨਹੀਂ ਹੋਇਆ ਜਦਕਿ ਏ.ਟੀ.ਪੀ. ਟੈਨਿਸ ਰੈਂਕਿੰਗ 'ਚ ਰੂਸ ਦੇ ਡੇਨੀਅਲ ਮੇਦਵੇਦੇਵ ਕਰੀਅਰ ਦੇ ਸਰਵਸ੍ਰੇਸ਼ਠ ਨੌਵੇਂ ਸਥਾਨ 'ਤੇ ਪਹੁੰਚ ਗਏ। ਸੋਮਵਾਰ ਨੂੰ ਜਾਰੀ ਡਬਲਿਊ.ਟੀ.ਏ. ਰੈਂਕਿੰਗ 'ਚ ਆਸਟਰੇਲੀਆ ਦੀ ਐਸ਼ਲੇਗ ਬਾਰਟੀ ਪਹਿਲੀ ਪਾਇਦਾਨ 'ਤੇ ਬਰਕਰਾਰ ਹੈ ਜਦਕਿ ਜਾਪਾਨ ਦੀ ਨਾਓਮੀ ਓਸਾਕਾ ਦੂਜੇ ਅਤੇ ਚੈੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਤੀਜੇ ਸਥਾਨ 'ਤੇ ਹੈ। ਵਿੰਬਲਡਨ ਚੈਂਪੀਅਨ ਰੋਮਾਨੀਆ ਦੀ ਸਿਮੋਨਾ ਹਾਲੇਪ ਰੈਂਕਿੰਗ 'ਚ ਚੌਥੇ ਸਥਾਨ 'ਤੇ ਹੈ ਜਦਕਿ ਇਸ ਟੂਰਨਾਮੈਂਟ ਦੀ ਉਪ ਜੇਤੂ ਸੇਰੇਨਾ ਨੌਵੇਂ ਪਾਇਦਾਨ 'ਤੇ ਹੈ। ਏ.ਟੀ.ਪੀ. ਰੈਂਕਿੰਗ 'ਚ ਚੋਟੀ ਦੇ ਅੱਠ ਸਥਾਨਾਂ 'ਚ ਕੋਈ ਬਦਲਾਅ ਨਹੀਂ ਹੋਇਆ। ਰੂਸ ਤੋਂ ਮੇਦਵੇਦੇਵ ਕਰੀਅਰ ਦੇ ਸਰਵਸ੍ਰੇਸ਼ਠ ਨੌਵੇਂ ਸਥਾਨ 'ਤੇ ਪਹੁੰਚ ਗਏ ਹਨ। ਪਿਛਲੀ ਰੈਂਕਿੰਗ 'ਚ ਨੌਵੇਂ ਸਥਾਨ 'ਤੇ ਇਟਲੀ ਦੇ ਫਾਬੀਓ ਫੋਗਨਿਨੀ 10ਵੇਂ ਸਥਾਨ 'ਤੇ ਖਿਸਕ ਗਏ। 
PunjabKesari
ਫੋਗਨਿਨੀ ਨੂੰ ਪਲਾਵਾ ਲਗੁਨਾ ਕ੍ਰੋਏਸ਼ੀਆ ਓਪਨ ਦੇ ਅੰਤਿਮ 16 ਦੇ ਮੁਕਾਬਲੇ ਨੂੰ ਸੱਟ ਕਾਰਨ ਵਿਚਾਲੇ ਛੱਡਣਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਰੈਂਕਿੰਗ 'ਚ ਇਕ ਸਥਾਨ ਗੁਆਇਆ। ਉਨ੍ਹਾਂ ਨੇ ਹਮਵਤਨ ਸਟੇਫਾਨੋ ਟ੍ਰਾਵਗਿਲੀਆ ਖਿਲਾਫ ਮੈਚ ਨੂੰ ਵਿਚਾਲੇ ਛੱਡ ਦਿੱਤਾ ਸੀ ਜਿਸ ਦੀ ਵਜ੍ਹਾ ਨਾਲ ਟ੍ਰਵਾਗੀਲੀਆ ਅਗਲੇ ਦੌਰ 'ਚ ਪਹੁੰਚ ਗਏ ਸਨ। ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਪਹਿਲੇ ਅਤੇ ਉਪ ਜੇਤੂ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੀਜੇ ਸਥਾਨ 'ਤੇ ਹਨ ਜਦਕਿ ਸਪੇਨ ਦੇ ਰਾਫੇਲ ਨਡਾਲ ਦੂਜੇ ਸਥਾਨ 'ਤੇ ਬਰਕਰਾਰ ਹਨ। ਨਿਊਪੋਰਟ ਏ.ਟੀ.ਪੀ. ਖਿਤਾਬ ਜੇਤੂ ਅਮਰੀਕਾ ਦੇ ਜਾਨ ਇਸਨਰ ਇਕ ਸਥਾਨ ਦੇ ਸੁਧਾਰ ਦੇ ਨਾਲ 14ਵੇਂ ਪਾਇਦਾਨ 'ਤੇ ਪਹੁੰਚ ਗਏ। ਇਸਨਰ ਨੇ ਐਤਵਾਰ ਨੂੰ ਅਲੈਕਜ਼ੈਂਡਰ ਬਬਲਿਕ ਨੂੰ 7-6, 6-3 ਨਾਲ ਹਰਾ ਕੇ ਚੌਥਾ ਏ.ਟੀ.ਪੀ. ਗ੍ਰਾਸਕੋਰਟ ਟੂਰਨਾਮੈਂਟ ਜਿੱਤਿਆ।


author

Tarsem Singh

Content Editor

Related News