ਲਿਏਂਡਰ ਪੇਸ ਨੇ ਰਿਟਾਇਰਮੈਂਟ ’ਤੇ ਫੈਸਲਾ ਕਰਨ ਲਈ ਪ੍ਰਸ਼ੰਸਕਾਂ ਤੋਂ ਮੰਗੀ ਸਲਾਹ

05/12/2020 12:22:04 PM

ਸਪੋਰਟਸ ਡੈਸਕ— ਭਾਰਤ ਦੇ ਦਿੱਗਜ ਟੈਨਿਸ ਖਿਡਾਰੀ ਲਿਏਂਡਰ ਪੇਸ ਨੇ ਕਿਹਾ ਕਿ ਉਹ ਆਪਣੇ ਅੰਤਰਰਾਸ਼ਟਰੀ ਕਰੀਅਰ ਨੂੰ ਅਲਵਿਦਾ ਕਹਿਣ ਦਾ ਫੈਸਲਾ ਖੇਡ ਦੇ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਕਰਣਗੇ। ਉਨ੍ਹਾਂ ਨੇ ਇਸ ਦੇ ਲਈ ਪ੍ਰਸ਼ੰਸਕਾਂ ਤੋਂ ਸਲਾਹ ਵੀ ਮੰਗੀ ਕਿ ਉਨ੍ਹਾਂ ਨੂੰ 2021 ’ਚ ਖੇਡਣਾ ਜਾਰੀ ਰੱਖਣਾ ਚਾਹੀਦਾ ਹੈ ਜਾਂ ਨਹੀਂ। ਆਪਣੇ ਸ਼ਾਨਦਾਰ ਕਰੀਅਰ ’ਚ ਗੈਂਡਸਲੈਮ ( ਪੁਰਖ ਡਬਲਜ਼ ਅਤੇ ਮਿਕਸ ਡਬਲਜ਼) ਦੇ 18 ਖਿਤਾਬ ਜਿੱਤਣ ਵਾਲੇ ਪੇਸ ਨੇ ਟਵਿਟਰ ’ਤੇ ਲਾਈਵ ਵੀਡੀਓ ’ਚ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਉਹ ਚਾਹੁੰਦੇ ਹਨ ਕਿ ਪ੍ਰਸ਼ੰਸਕ ਉਨ੍ਹਾਂ ਨੂੰ ਦੱਸਣ ਕਿ ਉਨ੍ਹਾਂ ਨੂੰ 2021 ’ਚ ਖੇਡਣਾ ਜਾਰੀ ਰੱਖਣਾ ਚਾਹੀਦਾ ਹੈ।PunjabKesari ਲਿਏਂਡਰ ਪੇਸ ਨੇ ਪਿਛਲੇ ਸਾਲ ਕਿਹਾ ਸੀ ਕਿ 2020 ਦਾ ਸੈਸ਼ਨ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਦਾ ਆਖਰੀ ਸਤਰ ਹੋਵੇਗਾ ਪਰ ਕੋਵਿਡ- 19 ਮਹਾਮਾਰੀ ਦੇ ਕਾਰਨ ਓਲੰਪਿਕ ਸਹਿਤ ਸਾਰੇ ਵੱਡੇ ਟੂਰਨਾਮੈਂਟਾਂ ਨੂੰ ਮੁਲਤਵੀ ਜਾਂ ਰੱਦ ਕਰ ਦਿੱਤਾ ਗਿਆ। ਅਜਿਹੇ ’ਚ 46 ਸਾਲ ਦੇ ਇਸ ਖਿਡਾਰੀ ਦੇ ਅੱਗੇ ਦੇ ਕਰੀਅਰ ’ਤੇ ਸਵਾਲ ਉੱਠਣ ਲੱਗੇ ਹਨ।

ਪੇਸ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ, ਮੇਰੇ ਲਈ ਅੱਗੇ ਦਾ ਫੈਸਲਾ ਕਰਨਾ ਰੋਚਕ ਹੋਵੇਗਾ ਕਿਉਂਕਿ ਓਲੰਪਿਕ ਨੂੰ ਇਕ ਸਾਲ ਲਈ ਟਾਲ ਦਿੱਤਾ ਗਿਆ ਹੈ। ਗੈਂਡਸਲੈਮ ਦੇ ਕੈਲੇਂਡਰ ’ਚ ਬਦਲਾਵ ਹੋਇਆ ਹੈ। ਫ੍ਰੈਂਚ ਓਪਨ ਅਕਤੂਬਰ ’ਚ ਹੋਵੇਗਾ। ਯੂ. ਐੱਸ ਓਪਨ ਨਿਊਯਾਰਕ ਤੋਂ ਬਾਹਰ ਖੇਡਿਆ ਜਾਵੇਗਾ। ਵਿੰਬਲਡਨ ਰੱਦ ਹੋ ਗਿਆ ਹੈ। ਉਨ੍ਹਾਂ ਨੇ ਕਿਹਾ, ਮੈਂ ਤੁਹਾਡੇ ਪੁੱਛਣਾ ਚਾਹੁੰਦਾ ਕਿ ਕੀ ਮੈਨੂੰ 2021 ’ਚ ਖੇਡਣਾ ਚਾਹੀਦਾ ਹੈ। ਇਸ ਖੇਡ ਨੂੰ ਲੈ ਕੇ ਮੇਰੇ ਜਨੂਨ ਤੋਂ ਇਲਾਵਾ ਮੇਰੇ ਖੇਡਣ ਦਾ ਕੀ ਕਾਰਨ ਹੋਣਾ ਚਾਹੀਦਾ ਹੈ। ਮੈਨੂੰ ਇਸ ਦੇ ਲਈ ਪ੍ਰੇਰਨਾ ਦੀ ਜ਼ਰੂਰਤ ਹੈ ਅਤੇ ਇਸ ਪ੍ਰੇਰਨਾ ਦੇ ਕਾਰਨ ਹੀ ਮੈਂ ਹਰ ਦਿਨ ਤਿੰਨ ਤੋਂ ਚਾਰ ਘੰਟੇ ਦਾ ਅਭਿਆਸ ਕਰ ਰਿਹਾ ਹਾਂ ਅਤੇ ਜਿਮ ’ਚ ਪਸੀਨਾ ਵਗਾ ਰਿਹਾ ਹਾਂ।

ਦੇਸ਼ ਦੇ ਮਹਾਨਤਮ ਖਿਡਾਰੀਆਂ ’ਚੋਂ  ਜਾਣ ਪੇਸ ਨੇ ਕਿਹਾ, ਜੇਕਰ ਤੁਸੀਂ (ਪ੍ਰਸ਼ੰਸਕ) ਮੈਨੂੰ ਇਸ ਦਾ ਜਵਾਬ ਦੇ ਸਕੇ ਕਿ ਮੈਨੂੰ ਖੇਡ ਕਿਉਂ ਜਾਰੀ ਰੱਖਣਾ ਚਾਹੀਦਾ ਹੈ ਤਾਂ ਹੋ ਸਕਦਾ ਹੈ ਕਿ ਤੁਹਾਡੇ ਕਿਸੇ ਜਵਾਬ ਨਾਲ ਮੈਨੂੰ ਪ੍ਰੇਰਨਾ ਮਿਲੇ ਅਤੇ ਫੈਸਲਾ ਲੈ ਸਕਾਂ।


Davinder Singh

Content Editor

Related News