ਟੈਨਿਸ ਦੀ ਮਹਾਨ ਖਿਡਾਰਨ ਅਰਾਂਤਜ਼ਾ ਸਾਂਚੇਜ਼ ਵਿਕਾਰਿਓ ਧੋਖਾਧੜੀ ਦੀ ਦੋਸ਼ੀ ਸਾਬਤ
Thursday, Jan 18, 2024 - 01:16 PM (IST)

ਬਾਰਸੀਲੋਨਾ (ਸਪੇਨ) : ਸਪੇਨ ਦੀ ਮਹਾਨ ਮਹਿਲਾ ਟੈਨਿਸ ਖਿਡਾਰਨ ਅਰਾਂਤਜ਼ਾ ਸਾਂਚੇਜ਼ ਵਿਕਾਰਿਓ ਅਤੇ ਉਸ ਦੇ ਸਾਬਕਾ ਪਤੀ ਨੂੰ ਧੋਖਾਧੜੀ ਦਾ ਦੋਸ਼ੀ ਪਾਇਆ ਗਿਆ ਹੈ। ਸਪੇਨ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਇਹ ਫੈਸਲਾ ਦਿੱਤਾ। ਬਾਰਸੀਲੋਨਾ ਦੀ ਇੱਕ ਅਦਾਲਤ ਨੇ ਪਾਇਆ ਕਿ ਸਾਬਕਾ ਨੰਬਰ ਇੱਕ ਟੈਨਿਸ ਖਿਡਾਰੀ ਅਰਾਂਤਜ਼ਾ ਅਤੇ ਉਸਦੇ ਸਾਬਕਾ ਪਤੀ ਨੇ ਮਲਟੀਮਿਲੀਅਨ-ਯੂਰੋ ਦੇ ਕਰਜ਼ੇ ਦੀ ਅਦਾਇਗੀ ਤੋਂ ਬਚਣ ਲਈ ਆਪਣੀਆਂ ਜਾਇਦਾਦਾਂ ਨੂੰ ਲੁਕਾਇਆ ਸੀ।
ਇਹ ਵੀ ਪੜ੍ਹੋ : INDvsAFG 3rd T20i : ਦੂਜੇ ਸੁਪਰ ਓਵਰ 'ਚ ਚਮਕਿਆ ਬਿਸ਼ਨੋਈ, ਡਬਲ ਸੁਪਰ ਓਵਰ 'ਚ ਜਿੱਤਿਆ ਭਾਰਤ
ਚਾਰ ਵਾਰ ਦੀ ਗ੍ਰੈਂਡ ਸਲੈਮ ਜੇਤੂ ਅਰਾਂਤਜ਼ਾ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ ਅਦਾਲਤ ਨੇ ਪਹਿਲੀ ਵਾਰ ਅਪਰਾਧੀ ਹੋਣ ਕਾਰਨ ਉਸ ਦੀ ਸਜ਼ਾ ਮੁਆਫ ਕਰ ਦਿੱਤੀ ਸੀ। ਉਸ ਦੇ ਸਾਬਕਾ ਪਤੀ ਜੋਸੇਫ ਸੈਂਟਾਕਾਨਾ ਨੂੰ 3 ਸਾਲ ਅਤੇ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਦੋਵਾਂ ਨੂੰ 66 ਲੱਖ ਯੂਰੋ (71 ਲੱਖ ਡਾਲਰ) ਦਾ ਜੁਰਮਾਨਾ ਵੀ ਭਰਨਾ ਹੋਵੇਗਾ। ਅਰਾਂਤਜ਼ਾ (52) ਨੇ 1989, 1994 ਅਤੇ 1998 ਵਿੱਚ ਫ੍ਰੈਂਚ ਓਪਨ ਗ੍ਰੈਂਡ ਸਲੈਮ ਅਤੇ 1994 ਵਿੱਚ ਯੂ. ਐਸ. ਓਪਨ ਗ੍ਰੈਂਡ ਸਲੈਮ ਜਿੱਤਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।