ਯੁਵਰਾਜ ਦੇ ਲਈ ਸਚਿਨ ਨੇ ਸ਼ੇਅਰ ਕੀਤੀ ਪੋਸਟ, ਯਾਦ ਕੀਤੀ ਪਹਿਲੀ ਮੁਲਾਕਾਤ

06/11/2020 1:53:39 AM

ਨਵੀਂ ਦਿੱਲੀ- ਵਿਸ਼ਵ ਕੱਪ ਚੈਂਪੀਅਨ ਟੀਮ ਦੇ ਮੈਂਬਰ ਰਹੇ ਦਿੱਗਜ ਆਲਰਾਊਂਡਰ ਯੁਵਰਾਜ ਸਿੰਘ ਨੇ 10 ਜੂਨ ਨੂੰ ਪਿਛਲੇ ਸਾਲ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ। ਇਸ ਮੌਕੇ 'ਤੇ 'ਗਾਰਡ ਆਫ ਕ੍ਰਿਕਟ' ਸਚਿਨ ਤੇਂਦੁਲਕਰ ਨੇ ਇਸ ਸਟਾਇਲਸ਼ ਖੱਬੇ ਹੱਥ ਦੇ ਖਿਡਾਰੀ ਦੇ ਲਈ ਇਕ ਭਾਵੁਕ ਪੋਸਟ ਸ਼ੇਅਰ ਕੀਤੀ। ਸਚਿਨ ਨੇ ਯੁਵਰਾਜ ਨਾਲ ਪਹਿਲੀ ਮੁਲਾਕਾਤ ਦੇ ਵਾਰੇ 'ਚ ਵੀ ਲਿਖਿਆ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਯੁਵਰਾਜ ਦੇ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ।

 
 
 
 
 
 
 
 
 
 
 
 
 
 

Yuvi, the first glimpse the 🌎 got of you may have been in the Champions Trophy in 2000 but my first memory of you was during the Chennai camp. I couldn’t help but notice how athletic & deceptively quick you were at point.‬ ‪What I also realised that you had a wonderful 6️⃣ hitting ability & it was evident you could clear any ground in the world with ease. ‬ ‪We’ve shared so many memorable moments playing for India together and it was an absolute joy to have you as a teammate. God Bless and keep inspiring the younger generation.

A post shared by Sachin Tendulkar (@sachintendulkar) on Jun 10, 2020 at 4:03am PDT


ਸਚਿਨ ਨੇ ਲਿਖਿਆ- ਯੁਵੀ ਤੁਹਾਡੇ ਖੇਡ ਦੀ ਪਹਿਲੀ ਝਲਕ ਦੁਨੀਆ ਨੇ 2000 'ਚ ਚੈਂਪੀਅਨਸ ਟਰਾਫੀ ਵਿਚ ਦੇਖੀ ਪਰ ਮੇਰੀ ਤੁਹਾਡੇ ਨਾਲ ਪਹਿਲੀ ਮੁਲਾਕਾਤ ਚੇਨਈ ਦੇ ਕੈਂਪ ਵਿਚ ਹੋਈ ਸੀ। ਤੁਸੀਂ ਐਥਲੈਟਿਕ ਦੇ ਤੌਰ 'ਤੇ ਬਹੁਤ ਤੇਜ਼ ਸੀ। ਮੈਨੂੰ ਉਦੋਂ ਹੀ ਪਤਾ ਚੱਲ ਗਿਆ ਕਿ ਤੁਹਾਡੇ ਕੋਲ ਹੈਰਾਨੀਜਨਕ ਯੋਗਤਾ ਸੀ ਤੇ ਇਹ ਸਾਫ ਸੀ ਕਿ ਤੁਸੀਂ ਦੁਨੀਆ ਦੇ ਕਿਸੇ ਵੀ ਮੈਦਾਨ 'ਚ ਕਮਾਲ ਦਿਖਾ ਸਕਦੇ ਹੋ। ਉਨ੍ਹਾਂ ਨੇ ਅੱਗੇ ਲਿਖਿਆ- ਅਸੀਂ ਭਾਰਤ ਦੇ ਲਈ ਕਈ ਵਾਰ ਇਕੱਠੇ ਖੇਡੇ ਤੇ ਕਈ ਯਾਦਗਾਰ ਪਲ ਸ਼ੇਅਰ ਕੀਤੇ। ਪ੍ਰਮਾਤਮਾ ਤੁਹਾਨੂੰ ਆਸ਼ੀਰਵਾਦ ਦੇਵੇ ਤੇ ਤੁਸੀਂ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਦੇ ਰਹੋ।
ਸਾਲ 2000 'ਚ ਵਨ ਡੇ ਡੈਬਿਊ ਕਰਨ ਵਾਲੇ ਯੁਵਰਾਜ ਸਿੰਘ ਨੇ ਆਪਣੇ ਕਰੀਅਰ 'ਚ 40 ਟੈਸਟ, 304 ਵਨ ਡੇ ਤੇ 58 ਟੀ-20 ਇੰਟਰਨੈਸ਼ਨਲ ਮੈਚ ਖੇਡੇ ਹਨ। ਉਨ੍ਹਾਂ ਨੇ ਇੰਗਲੈਂਡ ਦੇ ਵਿਰੁੱਧ ਨੈੱਟਵੇਸਟ ਸੀਰੀਜ਼-2002 ਦੇ ਫਾਈਨਲ 'ਚ 69 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਮੁਹੰਮਦ ਕੈਫ ਦੇ ਨਾਲ ਉਸ ਮੁਕਾਬਲੇ 'ਚ ਭਾਰਤੀ ਟੀਮ ਦੀ ਜਿੱਤ 'ਚ ਅਹਿਮ ਭੂਮੀਕਾ ਨਿਭਾਈ ਸੀ।


Gurdeep Singh

Content Editor

Related News