ਸਚਿਨ ਨੇ ਇਸ ਕੰਗਾਰੂ ਬੱਲੇਬਾਜ਼ ਦੀ ਕੀਤੀ ਸ਼ਲਾਘਾ, ਕਿਹਾ- ਉਸਦੀ ਬੱਲੇਬਾਜ਼ੀ ਮੈਨੂੰ ਮੇਰੀ...

02/07/2020 7:46:50 PM

ਸਿਡਨੀ— ਭਾਰਤ ਦੇ ਦਿਗਜ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸ਼ਾਨਦਾਰ ਫੁਟਵਰਕ ਆਸਟਰੇਲੀਆ ਦੇ ਮਾਰਨੁਸ ਲਾਬੁਸ਼ੇਨ ਨੂੰ ਵਿਸ਼ੇਸ਼ ਬੱਲੇਬਾਜ਼ ਬਣਾਉਂਦਾ ਹੈ, ਜਿਸ ਨੂੰ ਦੇਖ ਕੇ ਉਸ ਨੂੰ ਆਪਣੀ ਖੇਡ ਦੀ ਯਾਦ ਆਉਂਦੀ ਹੈ। ਮੈਲਬੋਰਨ 'ਚ ਬੁਸ਼ਫਾਇਰ ਚੈਰਿਟੀ ਮੈਚ ਦੇ ਲਈ ਬਤੌਰ ਕੋਚ ਇੱਥੇ ਪਹੁੰਚੇ ਤੇਂਦੁਲਕਰ ਤੋਂ ਜਦੋ ਪੁੱਛਿਆ ਗਿਆ ਕਿ ਕਿਸ ਖਿਡਾਰੀ ਦਾ ਖੇਡਣ ਦਾ ਤਰੀਕਾ ਉਸਦੇ ਸਭ ਤੋਂ ਕਰੀਬ ਹੈ।
ਸਚਿਨ ਤੇਂਦੁਲਕਰ ਨੇ ਕਿਹਾ ਕਿ ਮੈਂ ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਲਾਰਡਸ 'ਚ ਖੇਡੇ ਗਏ ਦੂਜੇ ਟੈਸਟ ਮੈਚ ਨੂੰ ਦੇਖ ਰਿਹਾ ਸੀ। ਜਦੋ ਸਟੀਵ ਸਮਿਥ ਜ਼ਖਮੀ ਹੋਇਆ ਤਾਂ ਮੈਂ ਦੂਜੀ ਪਾਰੀ 'ਚ ਲਾਬੁਸ਼ੇਨ ਦੀ ਬੱਲੇਬਾਜ਼ੀ ਦੇਖੀ। ਉਨ੍ਹਾਂ ਨੇ ਕਿਹਾ ਕਿ ਲਾਬੁਸ਼ੇਨ ਨੂੰ ਜੋਫ੍ਰਾ ਆਰਚਰ ਦੀ ਗੇਂਦ 'ਤੇ ਜ਼ਖਮੀ ਹੋਏ ਪਰ ਇਸ ਤੋਂ 15 ਮਿੰਟ ਬਾਅਦ ਉਸ ਨੇ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ, ਮੈਂ ਕਿਹਾ ਕਿ ਇਹ ਖਿਡਾਰੀ ਖਾਸ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖਿਡਾਰੀ 'ਚ ਕੁਝ ਵਿਸ਼ੇਸ਼ ਗੱਲਬਾਤ ਹੈ। ਉਸਦਾ ਫੁਟਵਰਕ ਬਿਲਕੁਲ ਠੀਕ ਹੈ। ਫੁਟਵਰਕ ਸਰੀਰਿਕ ਤੌਰ 'ਤੇ ਨਹੀਂ, ਮਾਨਸਿਕ ਤੌਰ 'ਤੇ ਹੁੰਦਾ ਹੈ। ਜੇਕਰ ਤੁਸੀਂ ਸਕਾਰਾਤਮਕ ਨਹੀਂ ਸੋਚੋਗੇ ਤਾਂ ਤੁਹਾਡਾ ਪੈਰ ਨਹੀਂ ਚੱਲੇਗਾ। 25 ਸਾਲਾ ਦਾ ਇਹ ਬੱਲੇਬਾਜ਼ ਪਿਛਲੇ ਸਾਲ 1104 ਦੌੜਾਂ ਬਣਾ ਕੇ ਟੈਸਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ। ਉਸ ਨੂੰ ਸਟੀਵ ਸਮਿਥ ਦੇ ਜ਼ਖਮੀ ਹੋਣ ਤੋਂ ਬਾਅਦ ਮੌਕਾ ਮਿਲਿਆ ਸੀ।
ਤੇਂਦੁਲਕਰ ਨੇ ਕਿਹਾ ਕਿ ਸ਼ਾਨਦਾਰ ਫੁਟਵਰਕ ਇਹ ਦੱਸਦਾ ਹੈ ਕਿ ਲਾਬੁਸ਼ੇਨ ਮਾਨਸਿਕ ਤੌਰ 'ਤੇ ਮਜ਼ਬੂਤ ਖਿਡਾਰੀ ਹੈ। ਤੇਂਦੁਲਕਰ ਨੇ ਇਸ ਮੌਕੇ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਆਸਟਰੇਲੀਆ ਸਟੀਵ ਸਮਿਥ ਦੇ ਵਿਚ ਤੁਲਨਾ ਕਰਨ ਤੋਂ ਇਨਕਾਰ ਕਰ ਦਿੱਤਾ। ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਇਸ ਸਾਬਕਾ ਬੱਲੇਬਾਜ਼ ਨੇ ਕਿਹਾ ਕਿ ਮੈਂ ਤੁਲਨਾ 'ਚ ਵਿਸ਼ਵਾਸ ਨਹੀਂ ਰੱਖਦਾ ਹਾਂ। ਲੋਕਾਂ ਨੇ ਮੇਰੀ ਤੁਲਨਾ ਵੀ ਕਈ ਖਿਡਾਰੀਆਂ ਨਾਲ ਕੀਤੀ ਪਰ ਮੈਂ ਹਮੇਸ਼ਾ ਕਿਹਾ ਹੈ ਕਿ ਮੈਨੂੰ ਇਕੱਲਿਆ ਛੱਡ ਦਿਓ।


Gurdeep Singh

Content Editor

Related News