ਤੇਂਦੁਲਕਰ ਪਿਛਲੇ 2 ਦਹਾਕਿਆਂ ਦੀ ''ਸਰਵਸ੍ਰੇਸ਼ਠ ਲਾਰੇਸ ਖੇਡ ਪਲ'' ਦੀ ਦੌੜ ''ਚ

01/11/2020 4:14:26 PM

ਲੰਡਨ : ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਸਣੇ 20 ਦਾਅਵੇਦਾਰ 2000 ਤੋਂ 2020 ਤਕ ਦੇ ਸਰਵਸ੍ਰੇਸ਼ਠ ਲਾਰੇਸ ਖੇਡ ਪਲ ਦੀ ਦੌੜ ਵਿਚ ਸ਼ਾਮਲ ਹਨ। ਭਾਰਤ ਦੀ 2011 ਵਰਲਡ ਕੱਪ ਵਿਚ ਜਿੱਤ ਦੇ ਸੰਦਰਭ ਵਿਚ ਤੇਂਦੁਲਕਰ ਨਾਲ ਜੁੜੇ ਪਲ ਨੂੰ 'ਕੈਰੀਡ ਆਨ ਦਿ ਸ਼ੋਲਡਰਜ਼ ਆਫ ਏ ਨੇਸ਼ਨ' ਸਿਰਲੇਖ ਦਿੱਤਾ ਗਿਆ ਹੈ। ਲੱਗਭਗ 9 ਸਾਲ ਪਹਿਲਾਂ ਤੇਂਦੁਲਕਰ ਆਪਣੇ 6ਵੇਂ ਵਰਲਡ ਕੱਪ ਵਿਚ ਖੇਡਦੇ ਹੋਏ ਖਿਤਾਬ ਜਿੱਤਣ ਵਾਲੀ ਟੀਮ ਦੇ ਮੈਂਬਰ ਬਣੇ ਸੀ। ਭਾਰਤੀ ਟੀਮ ਦੇ ਮੈਂਬਰਾਂ ਨੇ ਇਸ ਤੋਂ ਬਾਅਦ ਸਚਿਨ ਨੂੰ ਮੋਢੇ 'ਤੇ ਚੁੱਕ ਕੇ ਮੈਦਾਨ ਦਾ 'ਲੈਪ ਆਫ ਆਰਨਰ' ਲਾਇਆ ਸੀ ਅਤੇ ਆਸ ਦੌਰਾਨ ਇਸ ਧਾਕੜ ਬੱਲੇਬਾਜ਼ ਦੀ ਅੱਖਾਂ ਵਿਚੋਂ ਹੰਝੂ ਡਿੱਗ ਰਹੇ ਸੀ। ਭਾਰਤ ਨੇ ਵਰਲਡ ਕੱਪ ਫਾਈਨਲ ਵਿਚ ਜਿੱਤ ਤੇਂਦੁਲਕਰ ਦੇ ਘਰੇਲੂ ਮੈਦਾਨ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਦਰਜ ਕੀਤੀ ਸੀ।

PunjabKesari

ਲਾਰੇਸ ਅਕੈਡਮੀ ਦੇ ਮੈਂਬਰ ਆਸਟਰੇਲੀਆ ਦੇ ਸਾਬਕਾ ਕ੍ਰਿਕਟ ਕਪਤਾਨ ਸਟੀਵ ਵਾ ਨੇ ਤੇਦੁਲਕਰ ਦੇ ਨਾਮਜਦਗੀ ਨੂੰ ਕ੍ਰਿਕਟ ਲਈ ਸ਼ਾਨਦਾਰ ਪਲ ਕਰਾਰ ਦਿੱਤਾ ਹੈ। ਸਟੀਵ ਵਾ ਨੇ ਮੀਡੀਆ ਨੂੰ ਕਿਹਾ, ''ਇਹ ਸਾਡੇ ਖੇਡ ਲਈ ਸ਼ਾਨਦਾਰ ਹੈ। ਲਾਰੇਸ ਪੁਰਸਕਾਰਾਂ ਲਈ ਨਾਮਜਦਗੀ ਹਾਸਲ ਕਰਨਾ ਕਾਫੀ ਮੁਸ਼ਕਲ ਹੈ। ਬਿਹਤਰੀਨ ਉਪਲੱਬਧੀ (2011 ਵਰਲਡ ਕੱਪ ਜਿੱਤ) ਅਤੇ ਭਾਰਤੀ ਕ੍ਰਿਕਟ ਸ਼ਾਨਦਾਰ ਕੰਮ ਕਰ ਰਿਹਾ ਹੈ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਲਾਰੇਸ ਦੀ ਸਾਲ ਦੀ ਸਰਵਸ੍ਰੇਸ਼ਠ ਟੀਮ (2002) ਦਾ ਪੁਰਸਕਾਰ ਜਿੱਤਿਆ ਸੀ। ਇਹ ਆਸਟਰੇਲੀਆ ਕ੍ਰਿਕਟ ਲਈ ਸ਼ਾਨਦਾਰ ਪਲ ਸੀ।''

PunjabKesari


Related News