ਜੰਗਲਾਂ ''ਚ ਲੱਗੀ ਅੱਗ ਲਈ ਚੈਰਿਟੀ ਮੈਚ ਵਿਚ ਮੁੱਖ ਭੂਮਿਕਾ ਨਿਭਾਉਣਗੇ ਤੇਂਦੁਲਕਰ ਤੇ ਵਾਲਸ਼

01/21/2020 11:48:09 AM

ਸਿਡਨੀ : ਚੈਂਪੀਅਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਵੈਸਟਇੰਡੀਜ਼ ਦੇ ਧਾਕੜ ਗੇਂਦਬਾਜ਼ ਕਰਟਨੀ ਵਾਲਸ਼ ਆਸਟਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਨਾਲ ਪ੍ਰਭਾਵਿਤ ਲੋਕਾਂ ਲਈ ਫੰਡ ਇਕੱਠਾ ਕਰਨ ਲਈ ਚੈਰਿਟੀ ਮੈਚ ਵਿਚ ਰਿਕੀ ਪੋਂਟਿੰਗ ਪਲੇਇੰਗ ਇਲੈਵਨ ਅਤੇ ਸ਼ੇਨ ਵਾਰਨ ਇਲੈਵਨ ਦੇ ਕੋਚ ਹੋਣਗੇ। ਕ੍ਰਿਕਟ ਆਸਟਰੇਲੀਆ ਮੁਤਾਬਕ 'ਬੁਸ਼ਫਾਇਰ ਕ੍ਰਿਕਟ ਬੈਸ਼' 8 ਫਰਵਰੀ ਨੂੰ ਖੇਡਿਆ ਜਾਵੇਗਾ। ਇਹ ਮੈਚ ਅਹਿਮ ਦਿਨ 'ਦਿ ਬਿੱਗ ਅਪੀਲ' 'ਤੇ ਖੇਡਿਆ ਜਾਵੇਗਾ। ਤੇਂਦੁਲਕਰ ਅਤੇ ਵਾਲਸ਼ ਇਸ ਮੈਚ ਵਿਚ ਰਿਕੀ ਪੋਂਟਿੰਗ, ਸ਼ੇਨ ਵਾਰਨ, ਜਸਟਿਨ ਲੈਂਗਰ, ਐਡਮ ਗਿਲਕ੍ਰਿਸਟ, ਬ੍ਰੈਟ ਲੀ, ਸ਼ੇਨ ਵਾਟਸਨ, ਮਾਈਕਲ ਕਲਾਰਕ, ਐਲਕਸ ਬਲੈਕਵੈਲ ਵਰਗੇ ਧਾਕੜਾਂ ਦੀ ਟੀਮ ਦੇ ਕੋਚ ਹੋਣਗੇ। ਸਟੀਵ ਵਾ ਅਤੇ ਮੇਲ ਜੋਂਸ ਵੀ ਟੀਮਾਂ ਨਾਲ ਜੁੜਨਗੇ।

PunjabKesari

ਕ੍ਰਿਕਟ ਆਸਟਰੇਲੀਆ ਦੇ ਸੀ. ਈ. ਓ. ਕੇਵਿਨ ਰਾਬਰਟਸ ਨੇ ਕਿਹਾ, ''ਅਸੀਂ ਸਚਿਨ ਅਤੇ ਵਾਲਸ਼ ਦਾ ਆਸਟਰੇਲੀਆ ਵਿਚ ਸਵਾਗਤ ਕਰ ਕੇ ਸਨਮਾਨਿਤ ਮਹਿਸੂਸ ਕਰ ਰਹੇ ਹਾਂ। ਦੋਵੇਂ ਬੇਹੱਦ ਸਫਲ ਖਿਡਾਰੀ ਰਹੇ ਹਨ ਅਤੇ ਸਾਨੂੰ ਉਨ੍ਹਾਂ ਦੀ ਬੇਸਬਰੀ ਨਾਲ ਉਡੀਕ ਹੈ।'' ਇਸ ਮੈਚ ਤੋਂ ਹੋਣ ਵਾਲੀ ਕਮਾਈ ਆਸਟਰੇਲੀਆ ਰੈੱਡ ਕ੍ਰਾਸ ਨੂੰ ਜਾਵੇਗੀ। ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਨਾਲ 29 ਲੋਕ ਮਾਰੇ ਗਏ ਅਤੇ 2000 ਤੋਂ ਵੱਧ ਲੋਕਾਂ ਦੇ ਘਰ ਬਰਬਾਦ ਹੋ ਗਏ ਸੀ।


Related News