ਆਈ. ਪੀ. ਐੱਲ. ਟਿਕਟ ਮੰਗਣ ''ਤੇ ਤੇਲੰਗਾਨਾ ਅਧਿਕਾਰੀ ਨੂੰ ਮੈਮੋ ਜਾਰੀ

05/12/2019 9:21:38 PM

ਹੈਦਰਾਬਾਦ- ਤੇਲੰਗਾਨਾ ਆਬਾਕਾਰੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੂੰ ਆਈ. ਪੀ. ਐੱਲ. ਦੇ ਫਾਈਨਲ ਮੁਕਾਬਲੇ ਦੀਆਂ 300 ਕੰਪਲੀਮੈਂਟਰੀ ਟਿਕਟਾਂ ਮੰਗਣੀਆਂ ਮਹਿੰਗੀਆਂ ਪੈ ਗਈਆਂ। ਸੀਨੀਅਰ ਅਧਿਕਾਰੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਧਿਕਾਰੀ ਨੂੰ ਮੈਮੋ ਜਾਰੀ ਕੀਤਾ ਹੈ। ਮੇਡਚਲ-ਮਲਕਾਜਗਿਰੀ ਜ਼ਿਲਾ ਦੇ ਤੇਲੰਗਾਨਾ ਆਬਕਾਰੀ ਵਿਭਾਗ ਦੇ ਅਧਿਕਾਰੀ ਕੇ. ਪ੍ਰਦੀਪ ਰਾਓ ਨੇ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਪੱਤਰ ਲਿਖ ਕੇ 50 ਕੰਪਲੀਮੈਂਟਰੀ ਕਾਰਪੋਰੇਟ ਬਾਕਸ ਦੀਆਂ ਟਿਕਟਾਂ ਤੇ ਉੱਚ ਅਧਿਕਾਰੀਆਂ ਨੂੰ ਦਿੱਤੇ ਜਾਣ ਵਾਲੇ ਹੋਰ 250 ਵਿਸ਼ੇਸ਼ ਅਧਿਕਾਰ ਪਾਸ ਮੰਗੇ ਸਨ। ਪ੍ਰਦੀਪ ਰਾਓ ਨੇ 9 ਮਈ ਨੂੰ ਆਪਣੀ ਅਧਿਕਾਰਤ ਮੋਹਰ ਲਾਉਂਦਿਆਂ ਇਹ ਪੱਤਰ ਲਿਖਿਆ ਸੀ।
ਵਿਸ਼ੇਸ਼ ਮੁੱਖ ਸਕੱਤਰ (ਖੇਤਰੀ ਤੇ ਉਤਪਾਦ ਟੈਕਸ) ਸੋਮੇਸ਼ ਕੁਮਾਰ ਨੇ ਕਿਹਾ ਕਿ ਵਿਭਾਗੀ ਅਧਿਕਾਰੀ ਵਲੋਂ ਲਿਖੇ ਗਏ ਪੱਤਰ ਨੂੰ ਸਰਕਾਰ ਨੇ ਗੰਭੀਰਤਾ ਨਾਲ ਲਿਆ ਹੈ। ਪਹਿਲੇ ਕਦਮ ਦੇ ਤੌਰ 'ਤੇ ਉਸ ਨੂੰ ਮੈਮੋ ਜਾਰੀ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।


Gurdeep Singh

Content Editor

Related News