ਤੇਜਿੰਦਰਪਾਲ ਨੇ ਚੈੱਕ ਗਣਰਾਜ ’ਚ ਜਿੱਤਿਆ ਚਾਂਦੀ ਦਾ ਤਮਗਾ
Sunday, Sep 01, 2019 - 02:23 PM (IST)
ਸਪੋਰਟਸ ਡੈਸਕ— ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਸ਼ਾਟਪੁਟ ਖਿਡਾਰੀ ਤੇਜਿੰਦਰਪਾਲ ਸਿੰਘ ਤੂਰ ਨੇ ਸ਼ਨੀਵਾਰ ਨੂੰ ਚੈੱਕ ਗਣਰਾਜ ’ਚ ਇਕ ਐਥਲੈਟਿਕਸ ਟੂਰਨਾਮੈਂਟ ’ਚ ਆਪਣੇ ਆਖਰੀ ਮੌਕੇ ’ਚ 20.09 ਮੀਟਰ ਦੀ ਥ੍ਰੋ ਸੁੱਟ ਕੇ ਚਾਂਦੀ ਦਾ ਤਮਗਾ ਜਿੱਤ ਲਿਆ।
ਇਸ ਸਾਲ ਅਰਜੁਨ ਐਵਾਰਡ ਜਿੱਤਣ ਵਾਲੇ ਤੂਰ ਹਾਲਾਂਕਿ ਵਰਲਡ ਚੈਂਪੀਅਨਸ਼ਿਪ ਦੇ ਪੱਧਰ ਦਾ ਪ੍ਰਦਰਸ਼ਨ ਨਹੀਂ ਕਰ ਸਕੇ। ਉਹ ਅਪ੍ਰੈਲ ’ਚ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ’ਚ ਸੋਨ ਜਿੱਤ ਕੇ ਵਰਲਡ ਚੈਂਪੀਅਨਸ਼ਿਪ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਹਨ।
