ਦਲੀਪ ਟਰਾਫੀ ਦੇ ਦੂਜੇ ਦੌਰ ਲਈ ਟੀਮਾਂ ਦਾ ਐਲਾਨ, ਰਿੰਕੂ ਨੂੰ ਮਿਲੀ ਥਾਂ

Tuesday, Sep 10, 2024 - 04:18 PM (IST)

ਦਲੀਪ ਟਰਾਫੀ ਦੇ ਦੂਜੇ ਦੌਰ ਲਈ ਟੀਮਾਂ ਦਾ ਐਲਾਨ, ਰਿੰਕੂ ਨੂੰ ਮਿਲੀ ਥਾਂ

ਅਨੰਤਪੁਰ— ਰਿਸ਼ਭ ਪੰਤ, ਲੋਕੇਸ਼ ਰਾਹੁਲ ਅਤੇ ਸ਼ੁਭਮਨ ਗਿੱਲ ਸਮੇਤ ਬੰਗਲਾਦੇਸ਼ ਖਿਲਾਫ ਪਹਿਲੇ ਕ੍ਰਿਕਟ ਟੈਸਟ ਲਈ ਭਾਰਤੀ ਟੀਮ 'ਚ ਚੁਣੇ ਗਏ ਜ਼ਿਆਦਾਤਰ ਖਿਡਾਰੀਆਂ ਨੂੰ 12 ਸਤੰਬਰ ਤੋਂ ਇੱਥੇ ਸ਼ੁਰੂ ਹੋ ਰਹੇ ਦਲੀਪ ਟਰਾਫੀ ਦੇ ਦੂਜੇ ਦੌਰ ਤੋਂ ਮੰਗਲਵਾਰ ਨੂੰ ਆਰਾਮ ਦਿੱਤਾ ਗਿਆ ਹੈ। ਐਤਵਾਰ ਨੂੰ ਰਾਸ਼ਟਰੀ ਟੀਮ 'ਚ ਆਕਾਸ਼ ਦੀਪ, ਕੁਲਦੀਪ ਯਾਦਵ, ਅਕਸ਼ਰ ਪਟੇਲ, ਯਸ਼ਸਵੀ ਜਾਇਸਵਾਲ ਅਤੇ ਧਰੁਵ ਜੁਰੇਲ ਨੂੰ ਵੀ ਜਗ੍ਹਾ ਮਿਲੀ। ਇਨ੍ਹਾਂ ਸਾਰਿਆਂ ਨੂੰ ਦੂਜੇ ਦੌਰ 'ਚ ਖੇਡਣ ਤੋਂ ਛੋਟ ਦਿੱਤੀ ਗਈ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਯਸ਼ ਦਿਆਲ ਅਤੇ ਸਰਫਰਾਜ਼ ਖਾਨ ਨੂੰ ਹਾਲਾਂਕਿ ਦਲੀਪ ਟਰਾਫੀ ਤੋਂ ਬਾਹਰ ਨਹੀਂ ਕੀਤਾ ਗਿਆ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਚੇਨਈ ਵਿੱਚ ਬੰਗਲਾਦੇਸ਼ ਵਿਰੁੱਧ ਭਾਰਤੀ ਇਲੈਵਨ ਦਾ ਹਿੱਸਾ ਨਹੀਂ ਹੋਣਗੇ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਕ ਬਿਆਨ 'ਚ ਕਿਹਾ, 'ਚੋਣਕਾਰਾਂ ਨੇ ਗਿੱਲ ਦੇ ਵਿਕਲਪ ਦੇ ਤੌਰ 'ਤੇ ਪ੍ਰਥਮ ਸਿੰਘ (ਰੇਲਵੇ), ਲੋਕੇਸ਼ ਰਾਹੁਲ ਦੇ ਵਿਕਲਪ ਦੇ ਤੌਰ 'ਤੇ ਅਕਸ਼ੈ ਵਾਡਕਰ (ਵਿਦਰਭ) ਅਤੇ ਜੁਰੇਲ ਦੇ ਵਿਕਲਪ ਦੇ ਤੌਰ 'ਤੇ ਐੱਸਕੇ ਰਾਸ਼ਿਦ (ਆਂਧਰਾ) ਨੂੰ ਚੁਣਿਆ ਹੈ। ਬਿਆਨ ਮੁਤਾਬਕ, 'ਖੱਬੇ ਹੱਥ ਦੇ ਸਪਿਨਰ ਸ਼ਮਸ ਮੁਲਾਨੀ ਟੀਮ 'ਚ ਕੁਲਦੀਪ ਦੀ ਥਾਂ ਲੈਣਗੇ ਜਦਕਿ ਆਕੀਬ ਖਾਨ (ਉੱਤਰ ਪ੍ਰਦੇਸ਼) ਨੂੰ ਆਕਾਸ਼ ਦੀਪ ਦੀ ਥਾਂ 'ਤੇ ਚੁਣਿਆ ਗਿਆ ਹੈ।'
ਗਿੱਲ ਦੀ ਥਾਂ ਮਯੰਕ ਅਗਰਵਾਲ ਨੂੰ ਭਾਰਤ ‘ਏ’ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਚੋਣਕਾਰਾਂ ਨੇ ਜਾਇਸਵਾਲ ਅਤੇ ਪੰਤ ਦੇ ਬਦਲ ਵਜੋਂ ਸੁਯਸ਼ ਪ੍ਰਭੂਦੇਸਾਈ ਅਤੇ ਰਿੰਕੂ ਸਿੰਘ ਨੂੰ ਚੁਣਿਆ ਹੈ। ਭਾਰਤ 'ਡੀ' ਟੀਮ 'ਚ ਅਕਸ਼ਰ ਦੀ ਜਗ੍ਹਾ ਨਿਸ਼ਾਂਤ ਸੰਧੂ ਨੂੰ ਜਗ੍ਹਾ ਮਿਲੀ ਹੈ। ਤੇਜ਼ ਗੇਂਦਬਾਜ਼ ਤੁਸ਼ਾਰ ਦੇਸ਼ਪਾਂਡੇ ਮਾਮੂਲੀ ਸੱਟ ਕਾਰਨ ਮੈਚ ਤੋਂ ਬਾਹਰ ਹਨ। ਰੁਤੂਰਾਜ ਗਾਇਕਵਾੜ ਦੀ ਅਗਵਾਈ ਵਾਲੀ ਇੰਡੀਆ 'ਸੀ' ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਸੰਬਰ 2022 ਤੋਂ ਬਾਅਦ ਪਹਿਲੀ ਵਾਰ ਰੈੱਡ-ਬਾਲ ਕ੍ਰਿਕੇਟ ਖੇਡਦੇ ਹੋਏ ਪੰਤ ਨੇ ਦਲੀਪ ਟਰਾਫੀ ਦੇ ਪਹਿਲੇ ਮੈਚ ਵਿੱਚ ਪ੍ਰਭਾਵਿਤ ਕੀਤਾ ਸੀ। ਲੋਕੇਸ਼ ਰਾਹੁਲ ਅਤੇ ਆਕਾਸ਼ ਦੀਪ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ।
ਅਪਡੇਟ ਕੀਤੀ ਟੀਮ ਇਸ ਪ੍ਰਕਾਰ ਹੈ:
ਭਾਰਤ ਏ:
ਮਯੰਕ ਅਗਰਵਾਲ (ਕਪਤਾਨ), ਰਿਆਨ ਪਰਾਗ, ਤਿਲਕ ਵਰਮਾ, ਸ਼ਿਵਮ ਦੂਬੇ, ਤਨੁਸ਼ ਕੋਟੀਅਨ, ਪ੍ਰਸਿੱਧ ਕ੍ਰਿਸ਼ਨ, ਖਲੀਲ ਅਹਿਮਦ, ਆਵੇਸ਼ ਖਾਨ, ਕੁਮਾਰ ਕੁਸ਼ਾਗਰਾ, ਸ਼ਾਸ਼ਵਤ ਰਾਵਤ, ਪ੍ਰਥਮ ਸਿੰਘ, ਅਕਸ਼ੈ ਵਾਡਕਰ, ਐੱਸਕੇ ਰਸ਼ੀਦ, ਸ਼ਮਸ ਮੁਲਾਨੀ, ਆਕੀਬ ਖਾਨ। 
ਭਾਰਤ ਬੀ : ਅਭਿਮਨਿਊ ਈਸ਼ਵਰਨ (ਕਪਤਾਨ), ਸਰਫਰਾਜ਼ ਖਾਨ, ਮੁਸ਼ੀਰ ਖਾਨ, ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਨਵਦੀਪ ਸੈਣੀ, ਮੁਕੇਸ਼ ਕੁਮਾਰ, ਰਾਹੁਲ ਚਾਹਰ, ਆਰ ਸਾਈ ਕਿਸ਼ੋਰ, ਮੋਹਿਤ ਅਵਸਥੀ, ਐੱਨ ਜਗਦੀਸਨ, ਸੁਯਸ਼ ਪ੍ਰਭੂਦੇਸਾਈ, ਰਿੰਕੂ ਸਿੰਘ ਅਤੇ ਹਿਮਾਂਸ਼ੂ ਮੰਤਰੀ।
ਭਾਰਤ ਡੀ: ਸ਼੍ਰੇਅਸ ਅਈਅਰ (ਕਪਤਾਨ), ਅਥਰਵ ਤਾਇਡੇ, ਯਸ਼ ਦੂਬੇ, ਦੇਵਦੱਤ ਪਡੀਕਲ, ਰਿੱਕੀ ਭੁਈ, ਸਾਰਾਂਸ਼ ਜੈਨ, ਅਰਸ਼ਦੀਪ ਸਿੰਘ, ਆਦਿਤਿਆ ਠਾਕਰੇ, ਹਰਸ਼ਿਤ ਰਾਣਾ, ਆਕਾਸ਼ ਸੇਨਗੁਪਤਾ, ਕੇਐੱਸ ਭਰਤ, ਸੌਰਭ ਕੁਮਾਰ, ਸੰਜੂ ਸੈਮਸਨ, ਨਿਸ਼ਾਂਤ ਸੰਧੂ ਅਤੇ ਵਿਦਵਾਥ ਕਾਵੇਰੱਪਾ।


author

Aarti dhillon

Content Editor

Related News