ਟੀਮ ਦਾ ਧਿਆਨ ਵਿਸ਼ਵ ਕੱਪ-2021 ''ਚ ਸਿੱਧੇ ਪ੍ਰਵੇਸ਼ ਕਰਨ ''ਤੇ : ਮਿਤਾਲੀ

Friday, Feb 22, 2019 - 03:34 AM (IST)

ਟੀਮ ਦਾ ਧਿਆਨ ਵਿਸ਼ਵ ਕੱਪ-2021 ''ਚ ਸਿੱਧੇ ਪ੍ਰਵੇਸ਼ ਕਰਨ ''ਤੇ : ਮਿਤਾਲੀ

ਮੁੰਬਈ— ਭਾਰਤੀ ਮਹਿਲਾ ਵਨ ਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਕਿਹਾ ਹੈ ਕਿ ਉਸਦੀ ਟੀਮ ਦਾ ਧਿਆਨ 2021 ਵਿਸ਼ਵ ਕੱਪ ਦੇ ਕੁਆਲੀਫਾਇਰ ਮੈਚ ਖੇਡਣ ਤੋਂ ਬਚਣ ਤੇ ਸਿੱਧਾ ਪ੍ਰਵੇਸ਼ ਹਾਸਲ ਕਰਨ 'ਤੇ ਹੈ। ਮਿਤਾਲੀ ਨੇ ਹਾਲਾਂਕਿ ਕਿਹਾ ਕਿ ਜ਼ਖ਼ਮੀ ਹਰਮਨਪ੍ਰੀਤ ਕੌਰ ਦੀ ਗੈਰ-ਮੌਜੂਦਗੀ ਵਿਚ ਵਿਸ਼ਵ ਚੈਂਪੀਅਨ ਇੰਗਲੈਂਡ ਦਾ ਸਾਹਮਣਾ ਕਰਨਾ ਵੱਡੀ ਚੁਣੌਤੀ ਹੋਵੇਗੀ। ਹਰਮਨਪ੍ਰੀਤ ਦੇ ਸੱਟ ਲੱਗਣ ਕਾਰ ਇੰਗਲੈਂਡ ਵਿਰੁੱਧ ਸ਼ੁੱਕਰਵਾਰ ਤੋਂ ਇੱਥੇ ਸ਼ੁਰੂ ਹੋ ਰਹੀ 3 ਮੈਚਾਂ ਦੀ ਵਨ ਡੇ ਸੀਰੀਜ਼ ਤੋਂ ਬਾਹਰ ਹੋ ਗਈ ਹੈ। ਮਿਤਾਲੀ ਨੇ ਕਿਹਾ ਕਿ ਉਸਦੀ ਟੀਮ ਦਾ ਧਿਆਨ 2020 ਤੱਕ ਵਿਸ਼ਵ ਰੈਂਕਿੰਗ 'ਚ ਚੋਟੀ 4 'ਚ ਆਪਣਾ ਸਥਾਨ ਬਰਕਰਾਰ ਰੱਖਣ 'ਤੇ ਹੈ, ਜਿਸ ਨਾਲ ਕਿ 2021 ਵਿਸ਼ਵ ਕੱਪ 'ਚ ਸਿੱਧੇ ਪ੍ਰਵੇਸ਼ ਮਿਲ ਜਾਵੇਗਾ। 
ਮਿਤਾਲੀ ਨੇ ਕਿਹਾ ਕਿ ਅਸੀਂ ਅੰਕ ਸੂਚੀ 'ਚ ਤੀਸਰਾ ਸਥਾਨ ਹੋਣ ਦੇ ਕਾਰਨ ਇਹ ਸੀਰੀਜ਼ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਅੰਕ ਦਾਅ 'ਤੇ ਲੱਗੇ ਹਨ ਤੇ ਮੈਂ ਸਿੱਧੇ ਤੌਰ 'ਤੇ ਕਹਿਣਾ ਚਾਹੁੰਦੀ ਹਾਂ ਕਿ ਟੀਮ ਸਿੱਧੇ ਪ੍ਰਵੇਸ਼ ਕਰੇ (ਅਗਲੇ ਵਿਸ਼ਵ ਕੱਪ 'ਚ)।
 


author

Gurdeep Singh

Content Editor

Related News