ਐਥਲੈਟਿਕਸ ਐਸੋਸੀਏਸ਼ਨ ਦੀ ਟੀਮ ਅੱਜ ਗੁਹਾਟੀ ਲਈ ਰਵਾਨਾ

Sunday, Jun 24, 2018 - 03:48 AM (IST)

ਐਥਲੈਟਿਕਸ ਐਸੋਸੀਏਸ਼ਨ ਦੀ ਟੀਮ ਅੱਜ ਗੁਹਾਟੀ ਲਈ ਰਵਾਨਾ

ਚੰਡੀਗੜ੍ਹ- 58ਵੀਂ ਨੈਸ਼ਨਲ ਇੰਟਰ ਸਟੇਟ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਜਿਹੜੀ 26 ਤੋਂ 29 ਜੂਨ ਤੱਕ ਗੁਹਾਟੀ 'ਚ ਹੋ ਰਹੀ ਹੈ, ਵਿਚ ਹਿੱਸਾ ਲੈਣ ਲਈ ਚੰਡੀਗੜ੍ਹ ਐਥਲੈਟਿਕਸ ਐਸੋਸੀਏਸ਼ਨ (ਰਜਿ.) ਦੀ ਟੀਮ 24 ਜੂਨ ਨੂੰ ਗੁਹਾਟੀ ਲਈ ਰਵਾਨਾ ਹੋ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਡੀ.ਐੱਸ.ਪੀ. ਨੇ ਦੱਸਿਆ ਕਿ ਟੀਮ ਹਵਾਈ ਜਹਾਜ਼ ਰਾਹੀਂ ਗੁਹਾਟੀ ਪਹੁੰਚੇਗੀ ਅਤੇ 30 ਤਰੀਕ ਨੂੰ ਵਾਪਸ ਪਰਤੇਗੀ। ਉਨ੍ਹਾਂ ਦੱਸਿਆ ਕਿ ਟੀਮ ਵਿਚ ਨਵਦੀਪ ਸਿੰਘ, ਸ਼ਾਲੀ ਦੱਤਾ, ਅਮਨਦੀਪ ਸਿੰਘ, ਪਰਮਜੀਤ ਸਿੰਘ, ਅਮਨਦੀਪ ਸਿੰਘ, ਰੀਤਜੋਤ ਸਿੰਘ, ਆਸ਼ੀਸ਼ ਮੋਹਨ ਅਤੇ ਨਰੇਸ਼ ਯਾਦਵ ਸ਼ਾਮਲ ਹਨ।
 


Related News