ਟੀਮ ਮੈਨੇਜਮੈਂਟ ਦਾ ਸਾਡੇ ''ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ : ਚਾਹਲ
Wednesday, Nov 06, 2019 - 01:13 AM (IST)

ਰਾਜਕੋਟ— ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਨੌਜਵਾਨ ਖਿਡਾਰੀਆਂ ਤੋਂ ਕਾਫੀ ਉਮੀਦਾਂ ਕੀਤੀਆਂ ਜਾ ਰਹੀਆਂ ਹਨ ਪਰ ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਮੰਗਲਵਾਰ ਕਿਹਾ ਕਿ ਟੀਮ ਮੈਨੇਜਮੈਂਟ ਦਾ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ ਤੇ ਉਹ ਸਿਰਫ ਇੰਨਾ ਤੈਅ ਕਰਨਾ ਚਾਹੁੰਦਾ ਹੈ ਕਿ ਗਲਤੀਆਂ ਨਾ ਦੁਹਰਾਈਆਂ ਜਾਣ। ਭਾਰਤ ਨੇ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਬੰਗਲਾਦੇਸ਼ ਵਿਰੁੱਧ ਮੌਜੂਦਾ ਟੀ-20 ਲੜੀ ਵਿਚ ਕਈ ਨੌਜਵਾਨ ਖਿਡਾਰੀਆਂ ਨੂੰ ਉਤਾਰਿਆ ਹੈ। ਚਾਹਲ ਨੇ ਇਥੇ ਕਿਹਾ, ''ਅਜੇ ਜਿਹੜੇ 11 ਖਿਡਾਰੀ ਖੇਡ ਰਹੇ ਹਨ ਤੇ ਜਿਹੜੇ ਖਿਡਾਰੀ 15 ਮੈਂਬਰੀ ਟੀਮ ਵਿਚ ਹਨ, ਉਹ ਆਪਣੀ ਭੂਮਿਕਾ ਜਾਣਦੇ ਹਨ, ਅਜਿਹਾ ਨਹੀਂ ਹੈ ਕਿ ਕੋਈ ਇਕ ਜਾਂ ਦੋ ਮੈਚ ਖੇਡ ਕੇ ਬਾਹਰ ਹੋ ਰਿਹਾ ਹੈ।''