ਲਖਨਊ ਨੇ ਜਾਰੀ ਕੀਤਾ ਟੀਮ ਲੋਗੋ, ਦੱਸੀ ਲੋਗੋ ਦੇ ਡਿਜ਼ਾਈਨ ਦੇ ਪਿੱਛੇ ਦੀ ਕਹਾਣੀ

01/31/2022 8:26:07 PM

ਲਖਨਊ- ਲਖਨਊ ਸੁਪਰ ਜਾਇੰਟਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਲਈ ਆਪਣੀ ਟੀਮ ਦਾ ਲੋਗੋ ਫੈਂਸ ਦੇ ਸਾਹਮਣੇ ਲਿਆ ਦਿੱਤਾ ਹੈ। ਅਜਿਹਾ ਲੋਗੋ ਰੱਖਣ ਦੇ ਪਿੱਛੇ ਫ੍ਰੈਂਚਾਈਜ਼ੀ ਨੇ ਇਕ ਦਿਲਚਸਪ ਵਜ੍ਹਾ ਦੱਸੀ ਹੈ। ਫ੍ਰੈਂਚਾਈਜ਼ੀ ਨੇ ਕਿਹਾ ਕਿ ਇਹ ਸਾਡੇ ਬਰਾਂਡ ਦੀ ਪਛਾਣ ਹੈ ਤੇ ਇਹ ਪ੍ਰਾਚੀਨ ਪੌਰਾਣਿਕ ਕਹਾਣੀਆਂ ਤੋਂ ਪ੍ਰੇਰਿਤ ਹੈ।

ਫ੍ਰੈਂਚਾਈਜ਼ੀ ਨੇ ਕਿਹਾ ਕਿ ਪੌਰਾਣਿਕ ਪੰਛੀ ਗਰੁੜ- ਜੋ ਇਕ ਰੱਖਿਅਕ ਹੈ ਤੇ ਤੇਜ਼ੀ ਨਾਲ ਅੱਗੇ ਵਧਣ ਦੀ ਸ਼ਕਤੀ ਰਖਦਾ ਹੈ। ਉਸ ਨੇ ਸਾਨੂੰ ਟੀਮ ਦੇ ਖੰਭਾਂ ਵਾਲਾ ਪ੍ਰਤੀਕ ਬਣਾਉਣ ਲਈ ਪ੍ਰੇਰਿਤ ਕੀਤਾ ਹੈ। ਗਰੁੜ ਭਾਰਤੀ ਸੱਭਿਆਚਾਰ ਤੇ ਉਪ ਸੱਭਿਆਚਾਰ 'ਚ ਸਰਬਵਿਆਪੀ ਹੈ। ਇਸ ਲੋਗੋ ਵਿਚ ਤਿਰੰਗੇ ਦੇ ਰੰਗ ਵੀ ਹਨ। ਲੋਗੋ ਦੇ ਵਿਚਕਾਰ ਇੱਕ ਬੱਲਾ ਹੈ, ਜੋ ਨੀਲੇ ਰੰਗ ਦਾ ਹੈ ਅਤੇ ਇਸਦੇ ਵਿਚਕਾਰ ਇੱਕ ਲਾਲ ਗੇਂਦ ਬਣੀ ਹੋਈ ਹੈ। ਟੀਮ ਦਾ ਨਾਂ ਵੀ ਨੀਲੇ ਰੰਗ 'ਚ ਲਿਖਿਆ ਹੋਇਆ ਹੈ।

ਲਖਨਊ ਸੁਪਰ ਜਾਇੰਟਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਵੀਡੀਓ ਰਾਹੀਂ ਲੋਗੋ ਜਾਰੀ ਕੀਤਾ। ਇਸ ਦਾ ਐਲਾਨ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਗਿਆ ਹੈ ਕਿ ਲਖਨਊ ਸੁਪਰ ਜਾਇੰਟਸ ਆਪਣੇ ਖੰਭ ਫੈਲਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਪਹਿਲਾਂ 24 ਜਨਵਰੀ ਨੂੰ ਲਖਨਊ ਫਰੈਂਚਾਇਜ਼ੀ ਨੇ ਅਧਿਕਾਰਤ ਤੌਰ 'ਤੇ ਆਪਣੀ ਟੀਮ ਦੇ ਨਾਂ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਆਰਪੀਐੱਸਜੀ ਗਰੁੱਪ ਨੇ ਲਖਨਊ ਦੀ ਟੀਮ ਨੂੰ 7090 ਕਰੋੜ ਰੁਪਏ ਦੀ ਉੱਚੀ ਬੋਲੀ ਲਗਾ ਕੇ ਖਰੀਦਿਆ ਸੀ। ਲਖਨਊ ਸੁਪਰ ਜਾਇੰਟਸ ਟੀਮ ਨੇ 12 ਅਤੇ 13 ਫਰਵਰੀ ਨੂੰ ਹੋਣ ਵਾਲੀ ਮੈਗਾ ਨਿਲਾਮੀ ਤੋਂ ਪਹਿਲਾਂ ਆਈਪੀਐੱਲ 2022 ਲਈ ਟੀਮ 'ਚ ਤਿੰਨ ਖਿਡਾਰੀਆਂ ਨੂੰ ਸ਼ਾਮਲ ਕੀਤਾ ਸੀ। ਇਸ ਟੀਮ ਵਿਚ ਭਾਰਤ ਦੇ ਸੁਪਰਸਟਾਰ ਬੱਲੇਬਾਜ਼ ਕੇਐੱਲ ਰਾਹੁਲ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਟੀਮ ਦੇ ਕਪਤਾਨ ਵੀ ਹਨ।


Tarsem Singh

Content Editor

Related News