2nd T20I: ਡੈਥ ਓਵਰਾਂ ''ਚ ਬਿਹਤਰੀਨ ਬੱਲੇਬਾਜ਼ੀ ਦੇ ਮਕਸਦ ਨਾਲ ਉਤਰੇਗੀ ਟੀਮ ਇੰਡੀਆ

Saturday, Aug 05, 2023 - 03:35 PM (IST)

ਸਪੋਰਟਸ ਡੈਸਕ- ਪਹਿਲਾ ਮੈਚ ਹਾਰਨ ਤੋਂ ਬਾਅਦ ਐਤਵਾਰ ਨੂੰ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਟੀ-20 ਕ੍ਰਿਕਟ ਮੈਚ 'ਚ ਜਦੋਂ ਭਾਰਤੀ ਟੀਮ ਪੰਜ ਮੈਚਾਂ ਦੀ ਸੀਰੀਜ਼ 'ਚ ਬਰਾਬਰੀ ਦਾ ਟੀਚਾ ਲੈ ਕੇ ਉਤਰੇਗੀ ਤਾਂ ਉਸ ਦੇ ਮੰਨੇ-ਪ੍ਰਮੰਨੇ ਆਈਪੀਐੱਲ ਸਿਤਾਰਿਆਂ ਦੀ ਭਰੋਸੇਯੋਗਤਾ ਵੀ ਦਾਅ 'ਤੇ ਲੱਗੀ ਹੋਵੇਗੀ।  ਤਾਰੋਬਾ 'ਚ ਹੋਏ ਪਹਿਲੇ ਮੈਚ 'ਚ ਵੈਸਟਇੰਡੀਜ਼ ਨੇ ਚਾਰ ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਟੀ-20 ਸੀਰੀਜ਼ ਦਾ ਕੋਈ ਮਤਲਬ ਨਹੀਂ ਹੈ, ਪਰ ਕਪਤਾਨ ਹਾਰਦਿਕ ਪੰਡਿਆ ਅਤੇ ਉਪ-ਕਪਤਾਨ ਸੂਰਿਆਕੁਮਾਰ ਯਾਦਵ ਵਿਅਕਤੀਗਤ ਤੌਰ 'ਤੇ ਅਤੇ ਇੱਕ ਟੀਮ ਦੇ ਰੂਪ 'ਚ ਬਿਹਤਰ ਪ੍ਰਦਰਸ਼ਨ ਕਰਨਾ ਚਾਹੁਣਗੇ। ਇਨ੍ਹਾਂ ਦੋਵਾਂ ਤੋਂ ਇਲਾਵਾ ਈਸ਼ਾਨ ਕਿਸ਼ਨ, ਸ਼ੁਭਮਨ ਗਿੱਲ ਅਤੇ ਸੰਜੂ ਸੈਮਸਨ ਦੀ ਵੀ ਨਜ਼ਰ ਵਨਡੇ ਵਿਸ਼ਵ ਕੱਪ 'ਤੇ ਹੈ ਪਰ ਉਹ ਏਸ਼ੀਆ ਕੱਪ ਤੋਂ ਪਹਿਲਾਂ ਕੁਝ ਚੰਗੀਆਂ ਪਾਰੀਆਂ ਖੇਡ ਕੇ ਆਤਮਵਿਸ਼ਵਾਸ ਹਾਸਲ ਕਰਨਾ ਚਾਹੁਣਗੇ। ਅੰਤਰਰਾਸ਼ਟਰੀ ਡੈਬਿਊ ਕਰਨ ਵਾਲੇ ਤਿਲਕ ਵਰਮਾ (22 ਗੇਂਦਾਂ 'ਚ 39) ਨੂੰ ਛੱਡ ਕੇ ਭਾਰਤ ਦਾ ਕੋਈ ਵੀ ਆਈਪੀਐੱਲ ਸਟਾਰ ਪ੍ਰਭਾਵਿਤ ਨਹੀਂ ਕਰ ਸਕਿਆ।
ਪੰਜ ਟੀ-20 ਮੈਚ ਨੌਂ ਦਿਨਾਂ ਦੇ ਅੰਦਰ ਤਿੰਨ ਦੇਸ਼ਾਂ (ਤ੍ਰਿਨੀਦਾਦ ਅਤੇ ਟੋਬੈਗੋ, ਗਆਨਾ ਅਤੇ ਅਮਰੀਕਾ) 'ਚ ਖੇਡੇ ਜਾਣੇ ਹਨ, ਇਸ ਲਈ ਹਾਰਦਿਕ, ਗਿੱਲ, ਈਸ਼ਾਨ, ਸਪਿਨਰ ਕੁਲਦੀਪ ਯਾਦਵ ਨੂੰ ਭਰਪੂਰ ਆਰਾਮ ਮਿਲਣਾ ਵੀ ਜ਼ਰੂਰੀ ਹੈ। ਭਾਵੇਂ ਹੀ ਟੀ-20 ਟੀਮ 'ਚ ਨੌਜਵਾਨ ਖਿਡਾਰੀ ਹਨ ਪਰ ਆਰਾਮ ਕੀਤੇ ਬਿਨਾਂ ਇੰਨੀ ਯਾਤਰਾ ਕਰਕੇ ਉਛਾਲ ਭਰੀਆਂ ਪਿੱਚਾਂ 'ਤੇ ਲਗਾਤਾਰ ਖੇਡਣਾ ਠੀਕ ਨਹੀਂ ਹੈ।

ਇਹ ਵੀ ਪੜ੍ਹੋ- ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ : PM ਮੋਦੀ ਨੇ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੀ ਕੀਤੀ ਤਾਰੀਫ਼
ਅਗਲੇ ਸਾਲ ਟੀ-20 ਵਿਸ਼ਵ ਕੱਪ ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਣਾ ਹੈ ਲਿਹਾਜ਼ਾ ਇਸ ਲੜੀ ਨੇ ਭਾਰਤ ਨੂੰ ਸਭ ਤੋਂ ਛੋਟੇ ਫਾਰਮੈਟ 'ਚ ਆਪਣੇ ਵਿਕਲਪਾਂ ਨੂੰ ਲੱਭਣ ਦਾ ਮੌਕਾ ਮਿਲਿਆ ਹੈ। ਅਜਿਹੇ 'ਚ ਆਈਪੀਐੱਲ ਸਟਾਰ ਯਸ਼ਸਵੀ ਜਾਇਸਵਾਲ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਹੈ। ਭਾਰਤ ਦੀ ਤਰਜੀਹ ਬੱਲੇਬਾਜ਼ੀ ਤੋਂ ਬਿਹਤਰ ਪ੍ਰਦਰਸ਼ਨ ਦੀ ਹੋਵੇਗੀ। ਇਸ ਮੈਦਾਨ 'ਤੇ ਖੇਡੇ ਗਏ 11 ਟੀ-20 ਮੈਚਾਂ 'ਚੋਂ ਤਿੰਨ ਬਾਰਿਸ਼ ਦੀ ਭੇਂਟ ਚੜ੍ਹ ਗਏ ਜਦਕਿ ਅੱਠ 'ਚੋਂ ਮੇਜ਼ਬਾਨ ਨੇ ਪੰਜ ਗਵਾਏ ਹਨ।
ਟੈਸਟ ਅਤੇ ਵਨਡੇ 'ਚ ਖਰਾਬ ਦੌਰ ਦੇ ਬਾਵਜੂਦ ਵੈਸਟਇੰਡੀਜ਼ ਦੀ ਟੀਮ ਟੀ-20 'ਚ ਮਜ਼ਬੂਤ ​​ਹੈ ਕਿਉਂਕਿ ਉਸ ਕੋਲ ਕਈ ਵੱਡੇ ਹਿੱਟਰ ਹਨ। ਨਿਕੋਲਸ ਪੂਰਨ, ਕਾਇਲ ਮਾਇਰਸ, ਸ਼ਿਮਰੋਨ ਹੇਟਮਾਇਰ, ਰੋਵਮੈਨ ਪਾਵੇਲ, ਰੋਮਾਰੀਓ ਸ਼ੈਫਰਡ ਇਨ੍ਹਾਂ 'ਚੋਂ ਮੁੱਖ ਹਨ ਜਿਨ੍ਹਾਂ ਦੇ ਬੱਲੇ ਨੂੰ ਕਾਬੂ ਕਰਨਾ ਮੁਸ਼ਕਲ ਹੋਵੇਗਾ। ਸੂਰਿਆਕੁਮਾਰ ਯਾਦਵ ਨੂੰ ਭਾਰਤ ਲਈ ਵੱਡੀ ਪਾਰੀ ਖੇਡਣ ਦੀ ਲੋੜ ਹੈ। ਇਸ ਦੇ ਨਾਲ ਹੀ ਸੈਮਸਨ ਵੀ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪ੍ਰਤਿਭਾ ਨਾਲ ਇਨਸਾਫ ਨਹੀਂ ਕਰ ਪਾਏ ਹਨ। ਗੇਂਦਬਾਜ਼ਾਂ 'ਚ ਯੁਜਵਿੰਦਰ ਚਾਹਲ ਨੂੰ ਵਨਡੇ 'ਚ ਮੌਕਾ ਨਹੀਂ ਮਿਲ ਸਕਿਆ ਜੋ ਇੱਥੇ ਆਪਣੀ ਯੋਗਤਾ ਸਾਬਤ ਕਰਨਾ ਚਾਹੇਗਾ। ਅਰਸ਼ਦੀਪ ਸਿੰਘ ਅਜੇ ਵੀ ਡੈੱਥ ਓਵਰਾਂ 'ਚ ਸਿੱਖ ਰਹੇ ਹਨ। ਅਵੇਸ਼ ਖਾਨ ਅਤੇ ਉਮਰਾਨ ਮਲਿਕ ਨੂੰ ਵੀ ਇਹ ਦੇਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਕਿ ਕੀ ਉਹ ਲਾਈਵ ਪਿੱਚਾਂ 'ਤੇ ਐਕਸ ਫੈਕਟਰ ਬਣ ਸਕਦੇ ਹਨ।

ਇਹ ਵੀ ਪੜ੍ਹੋ- ਇਸ ਸਾਲ ਦੇਸ਼ ਭਰ 'ਚ 1,000 'ਖੇਲੋ ਇੰਡੀਆ ਕੇਂਦਰ' ਖੋਲ੍ਹੇ ਜਾਣਗੇ : ਅਨੁਰਾਗ ਠਾਕੁਰ
ਟੀਮਾਂ:
ਭਾਰਤ:

ਹਾਰਦਿਕ ਪੰਡਿਆ (ਕਪਤਾਨ), ਈਸ਼ਾਨ ਕਿਸ਼ਨ, ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ, ਸੰਜੂ ਸੈਮਸਨ, ਅਕਸ਼ਰ ਪਟੇਲ, ਯੁਜਵਿੰਦਰ ਚਾਹਲ, ਕੁਲਦੀਪ ਯਾਦਵ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਉਮਰਾਨ ਮਲਿਕ, ਅਵੇਸ਼ ਖਾਨ, ਮੁਕੇਸ਼ ਕੁਮਾਰ।
ਵੈਸਟ ਇੰਡੀਜ਼:
ਰੋਵਮੈਨ ਪਾਵੇਲ (ਕਪਤਾਨ), ਕਾਇਲ ਮਾਇਰਸ, ਜੌਹਨਸਨ ਚਾਰਲਸ, ਰੋਸਟਨ ਚੇਜ਼, ਸ਼ਿਮਰੋਨ ਹੇਟਮਾਇਰ, ਜੈਸਨ ਹੋਲਡਰ, ਸ਼ਾਈ ਹੋਪ, ਅਕੀਲ ਹੁਸੈਨ, ਅਲਜ਼ਾਰੀ ਜੋਸੇਫ, ਬ੍ਰੈਂਡਨ ਕਿੰਗ, ਓਬੇਦ ਮੈਕਕੋਏ, ਨਿਕੋਲਸ ਪੂਰਨ, ਰੋਮੀਓ ਸ਼ੈਫਰਡ, ਓਡਿਅਨ ਸਮਿਥ, ਓਸ਼ੇਨ ਥਾਮਸ।
ਮੈਚ ਦਾ ਸਮਾਂ: ਰਾਤ 8 ਵਜੇ ਤੋਂ ਬਾਅਦ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News