ਬਿਨਾ ਕਿਸੇ ਪਾਬੰਦੀ ਦੇ ਆਸਟਰੇਲੀਆ ਦੌਰੇ 'ਤੇ ਜਾ ਸਕੇਗੀ ਟੀਮ ਇੰਡੀਆ!
Sunday, Apr 26, 2020 - 06:55 PM (IST)

ਸਪੋਰਟਸ ਡੈਸਕ : ਕੋਰੋਨਾ ਵਾਇਰਸ ਮਹਾਮਾਰੀ ਕਾਰਨ 30 ਕਰੋੜ ਡਾਲਰ ਦਾ ਨੁਕਸਾਨ ਝਲ ਰਹੇ ਕ੍ਰਿਕਟ ਆਸਟਰੇਲੀਆ ਨੂੰ ਆਰਥਿਕ ਸੰਕਟ ਤੋਂ ਬਾਹਰ ਕੱਢਣ ਲਈ ਆਸਟਰੇਲੀਆ ਸਰਕਾਰ ਇਸ ਸਾਲ ਅਖੀਰ ਵਿਚ ਭਾਰਤੀ ਟੀਮ ਦੇ ਦੌਰੇ ਦੇ ਲਈ ਯਾਤਰਾ ਪਾਬੰਦੀਆਂ ਵਿਚ ਰਿਆਇਤ ਦੇ ਸਕਦੀ ਹੈ। ਕ੍ਰਿਕਟ ਆਸਟਰੇਲੀਆ ਨੂੰ ਵਿਸ਼ਵ ਪੱਧਰੀ ਲਾਕਡਾਊਨ ਕਾਰਨ ਭਾਰੀ ਆਰਥਿਕ ਸੰਕਟ ਨੁਕਸਾਨ ਚੁੱਕਣਾ ਪੈ ਰਿਹਾ ਹੈ। ਇੰਨਾ ਹੀ ਨਹੀਂ ਉਸ ਨੇ ਆਪਣਾ 80 ਫੀਸਦੀ ਸਟਾਫ ਵੀ ਛਾਂਟ ਦਿੱਤਾ ਹੈ। ਭਾਰਤੀ ਟੀਮ ਦੇ ਦਸੰਬਰ ਜਨਵਰੀ ਦੇ ਦੌਰੇ ਨਾਲ ਉਸ ਨੂੰ ਰਾਹਤ ਮਿਲ ਸਕਦੀ ਹੈ। ਆਸਟਰੇਲੀਆ ਦੀਆਂ ਸੀਮਾਵਾਂ ਅਜੇ 30 ਸਤੰਬਰ ਤਕ ਸੀਲ ਹੈ ਪਰ ਯਾਤਰਾ ਪਾਬੰਦੀਆਂ ਅੱਗੇ ਵੀ ਵਧਾਈ ਜਾ ਸਕਦੀ ਹੈ।
ਈ. ਐੱਸ. ਪੀ. ਐੱਨ. ਕ੍ਰਿਕ ਇਨਫੋ ਦੀ ਰਿਪੋਰਟ ਮੁਤਾਬਕ ਆਸਟਰੇਲੀਆ ਸਰਕਾਰ ਭਾਰਤੀ ਟੀਮ ਨੂੰ ਅਗਲੇ ਸੀਜ਼ਨ ਵਿਚ ਆਸਟਰੇਲੀਆ ਦੌਰੇ ਦੇ ਲਈ ਯਾਤਰਾ ਸਬੰਧੀ ਛੂਟ ਦੇਣ 'ਤੇ ਵਿਚਾਰ ਕਰ ਰਹੀ ਹੈ ਤਾਂ ਜੋ ਕ੍ਰਿਕਟ ਆਸਟਰੇਲੀਆ ਨੂੰ ਭਾਰੀ ਨੁਕਸਾਨ ਤੋਂ ਬਚਾਇਆ ਜਾ ਸਕੇ। ਰਿਪੋਰਟ ਵਿਚ ਕਿਹਾ ਗਿਆ ਕਿ ਕ੍ਰਿਕਟ ਆਸਟਰੇਲੀਆ ਨੂੰ ਇਸ ਸੰਦਰਭ ਵਿਚ ਹਾਂ ਪੱਖੀ ਜਵਾਬ ਮਿਲਿਆ ਹੈ।