ਵੀਰੂ ਨੂੰ ਵਨ ਡੇ ਸੀਰੀਜ਼ 'ਚ ਹਾਰ ਦਾ ਡਰ, ਕਿਹਾ- ਭਾਜੀ ਵੇਖ ਲਵੋ...ਮਰਵਾ ਨਾ ਦਈਓ

Friday, Mar 01, 2019 - 12:54 PM (IST)

ਵੀਰੂ ਨੂੰ ਵਨ ਡੇ ਸੀਰੀਜ਼ 'ਚ ਹਾਰ ਦਾ ਡਰ, ਕਿਹਾ- ਭਾਜੀ ਵੇਖ ਲਵੋ...ਮਰਵਾ ਨਾ ਦਈਓ

ਸਪੋਰਟਸ ਡੈਸਕ— ਵਰਿੰਦਰ ਸਹਿਵਾਗ ਨੇ ਭਾਵੇਂ ਹੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੋਵੇ ਪਰ ਉਹ ਕ੍ਰਿਕਟ ਫੈਂਸ ਵਿਚਾਲੇ ਆਪਣੇ ਦਿਲਚਸਪ ਟਵੀਟਸ ਅਤੇ ਮਜ਼ਾਕੀਆ ਵਿਗਿਆਪਨਾਂ ਰਾਹੀਂ ਚਰਚਾ 'ਚ ਬਣੇ ਰਹਿੰਦੇ ਹਨ। ਸਹਿਵਾਗ ਇਕ ਵਾਰ ਫਿਰ ਸੁਰਖੀਆਂ 'ਚ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਆਸਟਰੇਲੀਆ ਨੇ ਭਾਰਤ ਨੂੰ ਟੀ-20 ਸੀਰੀਜ਼ 'ਚ 2-0 ਨਾਲ ਹਰਾ ਦਿੱਤਾ। ਇਸ ਤਰ੍ਹਾਂ ਸਹਿਵਾਗ ਨੇ ਭਾਰਤੀ ਟੀਮ ਦੇ ਟੀ-20 ਦੇ ਖਰਾਬ ਪ੍ਰਦਰਸ਼ਨ ਕਾਰਨ ਟੀਮ ਨੂੰ ਇਕ ਮਹੱਤਵਪੂਰਨ ਨਸੀਹਤ ਦੇ ਦਿੱਤੀ।

ਦਰਅਸਲ, ਸੀਰੀਜ਼ ਦੇ ਬ੍ਰਾਡਕਾਸਟਰ ਵੱਲੋਂ ਜਾਰੀ 'ਬੇਬੀ ਸਿਟਿੰਗ' ਦੇ ਨਵੇਂ ਵਿਗਿਆਪਨ 'ਚ ਉਹ ਆਪਣੀ ਚਿੰਤਾ ਜ਼ਾਹਰ ਕਰਦੇ ਨਜ਼ਰ ਆ ਰਹੇ ਹਨ। 30 ਸਕਿੰਟ ਦੇ ਵੀਡੀਓ 'ਚ ਉਹ ਕਿਸੇ ਨਾਲ ਫੋਨ 'ਤੇ ਗੱਲ ਕਰਦੇ ਹੋਏ ਦਿਸ ਰਹੇ ਹ। ਇਸ ਤੋਂ ਬਾਅਦ ਉਹ ਕਹਿੰਦੇ ਹਨ- ਹੈਲੋ, ਭਰਾਵੋ ਕੀ ਕਰ ਰਹੇ ਹੋ ਤੁਸੀਂ ਲੋਕ? ਮੈਂ ਇੰਨਾ ਐਡ (ਵਿਗਿਆਪਨ) 'ਚ ਕਹਿ ਦਿੱਤਾ ਕਿ ਅਸੀਂ ਬੇਬੀ ਸਿਟਿੰਗ ਕਰਾਂਗੇ ਅਤੇ ਤੁਸੀਂ...। ਭਰਾਵੋ ਦੇਖ ਲਵੋ... ਮਰਵਾ ਨਾ ਦਈਓ...।
PunjabKesari
ਬੀਤੇ ਸਮੇਂ ਵੀ ਆ ਚੁੱਕੇ ਹਨ ਕਈ ਵੀਡੀਓ 
ਇਸ ਤੋਂ ਪਹਿਲਾਂ ਇਕ ਦੂਜੇ ਐਡ 'ਚ ਆਸਟਰੇਲੀਆਈ ਸਾਬਕਾ ਕ੍ਰਿਕਟਰ ਮੈਥਿਊ ਹੇਡਨ ਹਿੰਦੀ 'ਚ ਕਹਿੰਦੇ ਹਨ- ਵੀਰੂ ਭਾਜੀ, ਆਸਟਰੇਲੀਆ ਨੂੰ ਬੱਚਾ ਨਾ ਸਮਝਣਾ। ਹੇਡਨ ਇਸ ਵਿਗਿਆਪਨ ਨੂੰ ਟਵਿੱਟਰ 'ਤੇ ਵੀ ਸ਼ੇਅਰ ਕਰ ਚੁੱਕੇ ਹਨ। ਇਸ ਤੋਂ ਬਾਅਦ ਵੀਰੂ ਨੇ ਯਾਦ ਦਿਵਾਇਆ ਕਿ ਜਦੋਂ ਅਸੀਂ ਆਸਟਰੇਲੀਆ ਗਏ ਸੀ, ਤਾਂ ਉਨ੍ਹਾਂ ਨੇ ਪੁੱਛਿਆ ਸੀ ਬੇਬੀ ਸਿਟਿੰਗ ਕਰੋਗੇ। ਅਸੀਂ ਕਿਹਾ ਸੀ ਕਿ ਸਾਰੇ ਦੇ ਸਾਰੇ ਆ ਜਾਓ, ਬਿਲੁਕਲ ਕਰਾਂਗੇ। ਇਸ ਤੋਂ ਬਾਅਦ ਸਹਿਵਾਗ ਨੇ ਟੀ-20 ਸੀਰੀਜ਼ ਦੀ ਯਾਦ ਦਿਵਾਈ, ਜੋ 24 ਫਰਵਰੀ ਤੋਂ ਸ਼ੁਰੂ ਹੋਇਆ ਸੀ। ਹਾਲਾਂਕਿ ਇਸ ਸੀਰੀਜ਼ ਦੇ ਦੋਹਾਂ ਮੈਚਾਂ 'ਚ ਭਾਰਤ ਨੂੰ ਹਾਰ ਝਲਣੀ ਪਈ ਸੀ।

 


author

Tarsem Singh

Content Editor

Related News