ਟੀਮ ਇੰਡੀਆ ਇੰਗਲੈਂਡ ਦੌਰੇ ਲਈ ਰਵਾਨਾ, ਪੁਜਾਰਾ ਨੇ ਕਿਹਾ-ਅਗਲੀ ਚੁਣੌਤੀ ਲਈ ਤਿਆਰ

Thursday, Jun 16, 2022 - 04:07 PM (IST)

ਟੀਮ ਇੰਡੀਆ ਇੰਗਲੈਂਡ ਦੌਰੇ ਲਈ ਰਵਾਨਾ, ਪੁਜਾਰਾ ਨੇ ਕਿਹਾ-ਅਗਲੀ ਚੁਣੌਤੀ ਲਈ ਤਿਆਰ

ਮੁੰਬਈ : ਟੀਮ ਇੰਡੀਆ ਵੀਰਵਾਰ ਨੂੰ ਇੰਗਲੈਂਡ ਦੌਰੇ ਲਈ ਰਵਾਨਾ ਹੋ ਗਈ ਹੈ। ਇਹ ਜਾਣਕਾਰੀ ਭਾਰਤ ਦੇ ਟੈਸਟ ਸਪੈਸ਼ਲਿਸਟ ਚੇਤੇਸ਼ਵਰ ਪੁਜਾਰਾ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਦੇਸ਼ ਦੇ ਆਪਣੇ ਟਵਿੱਟਰ ਹੈਂਡਲ ’ਤੇ ਇਕ ਤਸਵੀਰ ਸਾਂਝੀ ਕਰ ਇੰਗਲੈਂਡ ਦੌਰੇ ਲਈ ਰਵਾਨਾ ਹੋਣ ਬਾਰੇ ਦੱਸਿਆ। ਪੁਜਾਰਾ ਨੇ ਆਪਣੀ ਪੋਸਟ ਦੀ ਕੈਪਸ਼ਨ ਦਿੱਤੀ, ‘‘ਅਗਲੀ ਚੁਣੌਤੀ ਲਈ ਤਿਆਰ।’’

ਇੰਗਲੈਂਡ ’ਚ ਕਾਊਂਟੀ ਕ੍ਰਿਕਟ ਵਿਚ ਆਪਣੀ ਬੱਲੇਬਾਜ਼ੀ ਨਾਲ ਇੰਗਲੈਂਡ ਨੂੰ ਹਿਲਾ ਦੇਣ ਵਾਲੇ ਪੁਜਾਰਾ ਦੀ ਟੀਮ ’ਚ ਵਾਪਸੀ ਹੋਈ ਹੈ। ਇਸ ਤੋਂ ਪਹਿਲਾਂ ਸ਼੍ਰੀਲੰਕਾ ਖ਼ਿਲਾਫ਼ ਖੇਡੀ ਗਈ ਘਰੇਲੂ ਟੈਸਟ ਸੀਰੀਜ਼ ’ਚ ਉਸ ਦੀ ਖ਼ਰਾਬ ਫਾਰਮ ਨੂੰ ਦੇਖਦਿਆਂ ਚੋਣਕਾਰਾਂ ਨੇ ਉਨ੍ਹਾਂ ਨੂੰ ਟੀਮ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਦਰਅਸਲ, ਇੰਗਲੈਂਡ ਖ਼ਿਲਾਫ਼ ਭਾਰਤ ਦੇ ਰਵਾਨਾ ਹੋਣ ਤੋਂ ਪਹਿਲਾਂ ਚੇਤੇਸ਼ਵਰ ਪੁਜਾਰਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾਈ ਹੈ, ਜਿਸ ’ਚ ਉਨ੍ਹਾਂ ਨਾਲ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ, ਰਵਿੰਦਰ ਜਡੇਜਾ, ਸ਼ੁਭਮਨ ਗਿੱਲ, ਸ਼ਾਰਦੁਲ ਠਾਕੁਰ, ਪ੍ਰਸਿੱਧ ਕ੍ਰਿਸ਼ਨਾ ਨਜ਼ਰ ਆ ਰਹੇ ਹਨ। ਇਸ ਪੋਸਟ ਦੀ ਕੈਪਸ਼ਨ ’ਚ ਪੁਜਾਰਾ ਨੇ ਲਿਖਿਆ, ‘‘ਅਗਲੀ ਚੁਣੌਤੀ ਲਈ ਤਿਆਰ, ਬ੍ਰਿਟੇਨ ਬਾਂਡ।’’

ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਦੀ ਅਗਵਾਈ ’ਚ ਟੀਮ ਇੰਡੀਆ ਇੰਗਲੈਂਡ ਲਈ ਰਵਾਨਾ ਹੋਈ ਹੈ। ਭਾਰਤੀ ਟੀਮ ਨੇ ਇੰਗਲੈਂਡ ਦੌਰੇ ’ਤੇ ਇਕ ਟੈਸਟ ਮੈਚ, ਤਿੰਨ ਟੀ-20 ਅਤੇ ਤਿੰਨ ਵਨ ਡੇ ਮੈਚ ਖੇਡਣੇ ਹਨ। ਟੈਸਟ ਮੈਚ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਰੇ ਖਿਡਾਰੀ ਮੁੰਬਈ ਪਹੁੰਚ ਰਹੇ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਯਾਰਕਰ ਕਿੰਗ ਜਸਪ੍ਰੀਤ ਬੁਮਰਾਹ ਪਹਿਲਾਂ ਹੀ ਮੁੰਬਈ ’ਚ ਹਨ। ਇਸ ਦੇ ਨਾਲ ਹੀ ਮੁਹੰਮਦ ਸ਼ੰਮੀ, ਕੇ. ਐੱਸ. ਭਰਤ ਅਤੇ ਚੇਤੇਸ਼ਵਰ ਪੁਜਾਰਾ ਵਰਗੇ ਖਿਡਾਰੀ ਵੀ ਇੰਗਲੈਂਡ ਜਾਣ ਲਈ ਮੁੰਬਈ ਪਹੁੰਚ ਚੁੱਕੇ ਹਨ।


author

Manoj

Content Editor

Related News