ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

05/19/2020 2:50:31 PM

ਸਪੋਰਟਸ ਡੈਸਕ : ਵਿਰਾਟ ਕੋਹਲੀ ਨੇ ਖੇਡ ਦੇ ਦਮ 'ਤੇ ਕ੍ਰਿਕਟ ਦੀ ਦੁਨੀਆ ਵਿਚ ਆਪਣੀ ਖਾਸ ਪਛਾਣ ਬਣਾ ਲਈ ਹੈ। ਇਸੇ ਕਾਰਨ ਹੁਣ ਉਹ ਦੁਨੀਆ ਦੀ ਕਿਸੇ ਟੀਮ ਵਿਚ ਜਗ੍ਹਾ ਹਾਸਲ ਕਰਨ ਦੀ ਯੋਗਤਾ ਰਖਦੇ ਹਨ ਪਰ ਇਕ ਸਮੇਂ ਸਿਰਫ ਇਸ ਕਾਰਨ ਹੀ ਉਸਦਾ ਦਿੱਲੀ ਦੀ ਜੂਨੀਅਰ ਟੀਮ ਵਿਚ ਸਿਲੈਕਸ਼ਨ ਨਹੀਂ ਹੋਈ ਸੀ, ਕਿਉਂਕਿ ਉਸ ਦੇ ਪਿਤਾ ਨੇ ਰਿਸ਼ਤਵ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਗੱਲ ਦਾ ਖੁਲਾਸਾ ਖੁਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਭਾਰਤੀ ਫੁੱਟਬਾਲ ਕਪਤਾਨ ਸੁਨੀਲ ਛੇਤਰੀ ਦੇ ਨਾਲ ਵੀਡੀਓ ਚੈਟ ਦੌਰਾਨ ਕੀਤਾ ਹੈ। 

PunjabKesari

ਵਿਰਾਟ ਕੋਹਲੀ ਨੇ ਇਹ ਹੈਰਾਨ ਕਰਨ ਵਾਲਾ ਖੁਲਾਸਾ ਕਰਦਿਆਂ ਦੱਸਿਆ ਕਿ ਇਕ ਅਧਿਕਾਰੀ ਨੇ ਮੇਰੇ ਪਿਤਾ ਤੋਂ ਰਿਸ਼ਤਵ ਮੰਗੀ ਤਾਂ ਜੋ ਉਹ ਮੈਨੂੰ ਦਿੱਲੀ ਦੀ ਜੂਨੀਅਰ ਟੀਮ ਵਿਚ ਸ਼ਾਮਲ ਕਰ ਸਕੇ। ਇਸ ਦੌਰਾਨ ਮੇਰੇ ਪਿਤਾ ਨੇ ਰਿਸ਼ਵਤ ਦੇਣ ਤੋਂ ਮਨ੍ਹਾ ਕਰਦਿਆਂ ਕਿਹਾ ਕਿ ਮੇਰਾ ਬੇਟਾ ਸਿਰਫ ਮੈਰਿਟ ਦੇ ਆਧਾਰ 'ਤੇ ਹੀ ਖੇਡੇਗਾ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਦਾ ਦਿੱਲੀ ਦੀ ਜੂਨੀਅਰ ਟੀਮ ਵਿਚ ਚੋਣ ਨਹੀਂ ਹੋਣ ਨਾਲ ਉਹ ਕਾਫੀ ਰੋਏ ਸੀ। 

PunjabKesari

ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਹੁਣ ਆਪਣੀਆਂ ਉਪਲੱਬਧੀਆਂ ਦੇ ਦਮ 'ਤੇ ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀਆਂ ਵਿਚ ਸ਼ਾਮਲ ਹੋ ਗਏ ਹਨ। ਲਾਕਡਾਊਨ ਵਿਚ ਵਿਰਾਟ ਕੋਹਲੀ ਸੋਸ਼ਲ ਮੀਡੀਆ ਦੇ ਜ਼ਰੀਏ ਆਪਣਾ ਸਮਾਂ ਬਿਤਾ ਰਹੇ ਹਨ।


Ranjit

Content Editor

Related News