ਧਨੰਜਯ ਅਫਰੀਕਾ ਦੌਰੇ ਤੋਂ ਪਹਿਲਾਂ ਬਣਿਆ ਟੀਮ ਇੰਡੀਆ ਦਾ ਵਿਸ਼ਲੇਸ਼ਕ
Wednesday, Dec 27, 2017 - 03:59 AM (IST)
ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਰਾਸ਼ਟਰੀ ਟੀਮ ਦੇ ਦੱਖਣੀ ਅਫਰੀਕਾ ਦੌਰੇ ਤੋਂ ਠੀਕ ਪਹਿਲਾਂ ਸਪੋਰਟ ਸਟਾਫ 'ਚ ਬਦਲਾਅ ਕੀਤਾ ਹੈ ਤੇ ਸੀ. ਕੇ. ਐੱਮ. ਧਨੰਜਯ ਦੀ ਬਤੌਰ ਟੀਮ ਵਿਸ਼ਲੇਸ਼ਕ ਵਾਪਸੀ ਹੋਈ ਹੈ, ਜਿਹੜਾ ਆਸ਼ੀਸ਼ ਤੁਲਸੀ ਦੀ ਜਗ੍ਹਾ ਲਵੇਗਾ।
ਭਾਰਤੀ ਟੀਮ ਮੈਨੇਜਮੈਂਟ ਨੇ ਅਗਲੇ ਸਾਲ ਰਾਸ਼ਟਰੀ ਟੀਮ ਦੇ ਮਹੱਤਵਪੂਰਨ ਦੌਰਿਆਂ ਦੱਖਣੀ ਅਫਰੀਕਾ, ਇੰਗਲੈਂਡ ਤੇ ਆਸਟ੍ਰੇਲੀਆ ਨਾਲ ਸੀਰੀਜ਼ ਨੂੰ ਦੇਖਦੇ ਹੋਏ ਧਨੰਜਯ ਨੂੰ ਸਪੋਰਟ ਸਟਾਫ 'ਚ ਬੁਲਾਇਆ ਹੈ, ਜਿਹੜਾ ਟੀਮ ਨੂੰ ਤਕਨੀਕੀ ਮਦਦ ਦੇਵੇਗਾ। ਧਨੰਜਯ ਸਾਲ 2007 'ਚ ਹੋਏ ਟੀ-20 ਵਿਸ਼ਵ ਕੱਪ 2011 ਤੇ 2013 ਚੈਂਪੀਅਨਸ ਟਰਾਫੀ ਦੌਰਾਨ ਭਾਰਤੀ ਟੀਮ ਦਾ ਵਿਸ਼ਲੇਸ਼ਕ ਸੀ।
ਸਾਲ 2009 'ਚ ਭਾਰਤੀ ਟੀਮ ਜਦੋਂ ਨੰਬਰ ਇਕ ਟੈਸਟ ਟੀਮ ਬਣੀ ਸੀ, ਉਦੋਂ ਵੀ ਉਹ ਟੀਮ ਦੇ ਵਿਸ਼ਲੇਸ਼ਕ ਦੀ ਭੂਮਿਕਾ 'ਚ ਸੀ। ਉਹ ਮੁੰਬਈ ਇੰਡੀਅਨਜ਼ ਦਾ ਵੀ ਟੀਮ ਵਿਸ਼ਲੇਸ਼ਕ ਰਹਿ ਚੁੱਕਾ ਹੈ, ਹਾਲਾਂਕ ਹਿੱਤਾਂ ਦੇ ਟਕਰਾਅ ਕਾਰਨ ਉਸ ਨੂੰ ਆਈ. ਪੀ. ਐੱਲ. ਟੀਮ ਦਾ ਸਾਥ ਹੁਣ ਛੱਡਣਾ ਪਵੇਗਾ।
