IND vs NZ : ਟੈਸਟ ਸੀਰੀਜ਼ ’ਚ ਹਾਰ ’ਤੇ ਸਾਬਕਾ ਕ੍ਰਿਕਟਰਾਂ ਨੇ ਟੀਮ ਇੰਡੀਆ ’ਤੇ ਚੁੱਕੇ ਸਵਾਲ

Monday, Mar 02, 2020 - 04:28 PM (IST)

IND vs NZ : ਟੈਸਟ ਸੀਰੀਜ਼ ’ਚ ਹਾਰ ’ਤੇ ਸਾਬਕਾ ਕ੍ਰਿਕਟਰਾਂ ਨੇ ਟੀਮ ਇੰਡੀਆ ’ਤੇ ਚੁੱਕੇ ਸਵਾਲ

ਨਵੀਂ ਦਿੱਲੀ— ਬਿਸ਼ਨ ਸਿੰਘ ਬੇਦੀ, ਵੀ. ਵੀ. ਐੱਸ ਲਕਸ਼ਮਨ ਅਤੇ ਸੰਜੇ ਮਾਂਜਰੇਕਰ ਸਮੇਤ ਸਾਬਕਾ ਭਾਰਤੀ ਕ੍ਰਿਕਟਟਰਾਂ ਨੇ ਸੋਮਵਾਰ ਨੂੰ ਨਿਊਜ਼ੀਲੈਂਡ ’ਚ ਟੈਸਟ ਸੀਰੀਜ਼ ’ਚ ਭਾਰਤ ਦੀ 0-2 ਦੀ ਹਾਰ ਦੇ ਬਾਅਦ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਦੀ ਰਣਨੀਤੀ ’ਤੇ ਸਵਾਲ ਚੁੱਕੇ। ਟੀਮ ਇੰਡੀਆ ਨੂੰ ਕ੍ਰਾਈਸਟਚਰਚ ’ਚ ਦੂਜੇ ਟੈਸਟ ’ਚ ਤਿੰਨ ਦਿਨ ਦੇ ਅੰਦਰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਵੇਲਿੰਗਟਨ ’ਚ ਟੀਮ ਨੇ ਪਹਿਲਾ ਟੈਸਟ 10 ਵਿਕਟਾਂ ਨਾਲ ਗੁਆਇਆ ਸੀ। 

ਬੇਦੀ ਨੇ ਟਵੀਟ ਕੀਤਾ, ‘‘ਕੀ ਕੋਈ ਦੱਸ ਸਕਦਾ ਹੈ ਕਿ ਨਿਊਜ਼ੀਲੈਂਡ ਨੇ ਦੁਨੀਆ ਦੀ ਨੰਬਰ ਇਕ ਟੀਮ ’ਤੇ ਪੂਰੀ ਤਰ੍ਹਾਂ ਦਬਦਬਾ ਕਿਵੇਂ ਬਣਾਇਆ? ਮੈਨੂੰ ਸਹੀ ਕਾਰਨ ਸਮਝ ਨਹੀਂ ਰਿਹਾ ਹੈ। ਕੀ ਕਿਸੇ ਵਿਅਕਤੀ ਨੂੰ ਬੇਇੱਜ਼ਤ ਕੀਤੇ ਬਗ਼ੈਰ ਕੋਈ ਮੇਰੀ ਮਦਦ ਕਰ ਸਕਦਾ ਹੈ।’’ ਉਨ੍ਹਾਂ ਕਿਹਾ, ‘‘ਇਸ ਵਿਚਾਲੇ ਸੰਜਮ ਰੱਖਣ, ਸ਼ਾਂਤ ਰਹਿਣ ਅਤੇ ਵਚਨਬੱਧਤਾ ਦਿਖਾਉਣ ਲਈ ਨਿਊਜ਼ੀਲੈਂਡ ਦੀ ਸ਼ਲਾਘਾ ਕਰੋ।’’

ਲਕਸ਼ਮਨ ਦਾ ਮੰਨਣਾ ਹੈ ਕਿ ਸੀਰੀਜ਼ ਦੇ ਦੌਰਾਨ ਭਾਰਤੀ ਟੀਮ ਅਨੁਸ਼ਾਸਨ ’ਚ ਨਹੀਂ ਹੈ। ਉਨ੍ਹਾਂ ਟਵੀਟ ਕੀਤਾ, ‘‘ਭਾਰਤ ਨੂੰ ਹਰਾਉਣ ਅਤੇ ਟੈਸਟ ਸੀਰੀਜ਼ ਸੌਖਿਆਂ ਹੀ ਜਿੱਤਣ ਲਈ ਨਿਊਜ਼ੀਲੈਂਡ ਨੂੰ ਵਧਾਈ। ਭਾਰਤ ਜ਼ਰੂਰੀ ਅਨੁਸ਼ਾਸਨ ਨਹੀਂ ਦਿਖਾ ਸਕਿਆ ਅਤੇ ਇਹ ਬੇਹੱਦ ਨਿਰਾਸ਼ਾਜਨਕ ਹੈ।’’ 

ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਨੇ ਕਿਹਾ ਕਿ 2018 ’ਚ ਇੰਗਲੈਂਡ ਅਤੇ ਦੱਖਣੀ ਅਫਰੀਕੀ ਦੌਰਿਆਂ ਦੇ ਉਲਟ ਇਸ ਸੀਰੀਜ਼ ’ਚ ਕੋਹਲੀ ਦੀ ਟੀਮ ਮੁਕਾਬਲੇਬਾਜ਼ੀ ਵੀ ਪੇਸ਼ ਨਾ ਕਰ ਸਕੀ। ਚੋਪੜਾ ਨੇ ਕਿਹਾ, ‘‘ਕੋਹਲੀ ਦੀ ਅਗਵਾਈ ’ਚ ਭਾਰਤ ਨੇ ਵਿਦੇਸ਼ੀ ਸਰਜ਼ਮੀਂ ’ਤੇ ਜ਼ਿਆਦਾਤਰ ਟੈਸਟ ਮੈਚ ’ਚ ਚੰਗੀ ਮੁਕਾਬਲੇਬਾਜ਼ੀ ਪੇਸ਼ ਕੀਤੀ ਹੈ ਪਰ ਇਹ ਸੀਰੀਜ਼ ਵੱਖ ਸੀ। ਭਾਰਤ ਨੇ ਸਿਰਫ ਇਸ ’ਚ ਹਿੱਸਾ ਲਿਆ ਹੈ। ਬੱਲੇਬਾਜ਼ੀ ਅਤੇ ਨਿਊਜ਼ੀਲੈਂਡ ਦੇ ਲੋਅਰ ਆਰਡਰ ਨੂੰ ਅਸਫਲ ਕਰਨ ’ਚ ਭਾਰਤ ਨੇ ਨਿਰਾਸ਼ ਕੀਤਾ।’’

ਟਵਿੱਟਰ ’ਤੇ ਸਵਾਲ ਜਵਾਬ ਦੇ ਦੌਰਾਨ ਸਾਬਕਾ ਭਾਰਤੀ ਬੱਲੇਬਾਜ਼ ਸੰਜੇ ਮਾਂਜਰੇਕਰ ਨੇ ਰਾਸ਼ਟਰੀ ਟੀਮ ਨੂੰ ਸਲਾਹ ਦਿੱਤੀ। ਮਾਂਜਰੇਕਰ ਨੇ ਕਿਹਾ, ‘‘ਆਖਰੀ ਤੇ ਘੱਟ ਤਜਰਬੇਕਾਰ ਬੱਲੇਬਾਜ਼ਾਂ ਨੂੰ ਆਊਟ ਕਰਨ ਲਈ ਜ਼ਰੂਰਤ ਤੋਂ ਜ਼ਿਆਦਾ ਕੋਸ਼ਿਸ਼ ਕਰ ਰਹੇ ਹਨ? ਸਰਵਸ੍ਰੇਸ਼ਠ ਇਹ ਹੈ ਕਿ ਆਮ ਯੋਜਨਾ ਅਪਣਾਓ ਜੋ ਤੁਸੀਂ ਟਾਪ ਆਰਡਰ ਦੇ ਖਿਲਾਫ ਅਪਣਾਈ।’’  


author

Tarsem Singh

Content Editor

Related News