ਟੀਮ ਦਾ ਧਿਆਨ ਏਸ਼ੀਆਈ ਖਿਤਾਬ ਬਰਕਰਾਰ ਰੱਖਣ ''ਤੇ : ਹਰਮਨਪ੍ਰੀਤ

Thursday, Oct 25, 2018 - 11:06 PM (IST)

ਟੀਮ ਦਾ ਧਿਆਨ ਏਸ਼ੀਆਈ ਖਿਤਾਬ ਬਰਕਰਾਰ ਰੱਖਣ ''ਤੇ : ਹਰਮਨਪ੍ਰੀਤ

ਮਸਕਟ— ਭਾਰਤ ਦੇ ਹਰਮਨਪ੍ਰੀਤ ਸਿੰਘ ਨੇ ਆਖਰੀ ਮੈਚ 'ਚ ਦੱਖਣੀ ਕੋਰੀਆ 'ਤੇ 4-1 ਨਾਲ ਜਿੱਤ ਤੋਂ ਬਾਅਦ ਕਿਹਾ ਕਿ ਸਾਡੀ ਟੀਮ ਦਾ ਧਿਆਨ ਏਸ਼ੀਆਈ ਚੈਂਪੀਅਨਸ ਟਰਾਫੀ ਬਰਕਰਾਰ ਕਰਨ 'ਤੇ ਲੱਗਾ ਹੈ। ਹਰਮਨਪ੍ਰੀਤ ਨੇ ਦੱਖਣੀ ਕੋਰੀਆ ਵਿਰੁੱਧ 3 ਗੋਲ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਟੀਮ ਹਰ ਵਾਰ ਸ਼ੁਰੂ 'ਚ ਗੋਲ ਕਰਨ ਦੇ ਇਰਾਦੇ ਨਾਲ ਉਤਰਦੀ ਹੈ। ਟੀਮ ਆਪਣੀ ਜਿੱਤ ਨੂੰ ਬਰਕਰਾਰ ਰੱਖੇਗੀ ਤੇ ਆਪਣਾ ਖਿਤਾਬ ਬਰਕਰਾਰ ਰੱਖਣ 'ਤੇ ਧਿਆਨ ਲਗਾ ਰਹੀ ਹੈ।
ਭਾਰਤੀ ਟੀਮ 5 ਮੁਕਾਬਲਿਆਂ 'ਚ 13 ਅੰਕਾਂ ਦੇ ਨਾਲ ਲੀਗ ਗਰੁੱਪ 'ਚ ਚੋਟੀ 'ਤੇ ਰਹੀ। ਹਾਲਾਂਕਿ ਮਲੇਸ਼ੀਆ, ਪਾਕਿਸਤਾਨ ਤੇ ਜਾਪਾਨ ਨੇ ਬਹੁਤ ਅੰਕ ਹਾਸਲ ਕੀਤੇ, ਜੋ ਉਨ੍ਹਾਂ ਨੇ ਦੱਖਣੀ ਕੋਰੀਆ ਤੇ ਓਮਾਨ ਨੂੰ ਬਾਹਰ ਕਰਨ ਦੇ ਲਈ ਬਹੁਤ ਹੈ। ਹਰਮਨਪ੍ਰੀਤ ਨੇ ਕਿਹਾ ਕਿ ਮਸਕਟ 'ਚ ਇੱਥੇ ਭਾਰਤੀ ਪ੍ਰਸ਼ੰਸਕਾਂ ਤੋਂ ਮਿਲਿਆ ਸਮਰਥਨ ਸ਼ਾਨਦਾਰ ਰਿਹਾ ਹੈ। ਪ੍ਰਸ਼ੰਸਕਾਂ ਦਾ ਸਹਿਯੋਗ ਹਮੇਸ਼ਾ ਸਾਡੇ ਲਈ ਮਨੋਬਲ ਵਧਾਉਣ ਵਾਲਾ ਰਿਹਾ ਹੈ।


Related News