FIH Mens''s Pro League ਲਈ ਟੀਮ ਦਾ ਐਲਾਨ, ਪਾਠਕ ਦੀ ਹੋਈ ਵਾਪਸੀ

Monday, May 15, 2023 - 09:04 PM (IST)

FIH Mens''s Pro League ਲਈ ਟੀਮ ਦਾ ਐਲਾਨ, ਪਾਠਕ ਦੀ ਹੋਈ ਵਾਪਸੀ

ਨਵੀਂ ਦਿੱਲੀ- ਹਾਕੀ ਇੰਡੀਆ ਨੇ ਐਫਆਈਐਚ ਪੁਰਸ਼ ਹਾਕੀ ਪ੍ਰੋ ਲੀਗ ਦੇ ਯੂਰਪੀ ਪੜਾਅ ਲਈ ਸੋਮਵਾਰ ਨੂੰ ਐਲਾਨੀ ਗਈ 24 ਮੈਂਬਰੀ ਟੀਮ ਵਿੱਚ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਨੂੰ ਸ਼ਾਮਲ ਕੀਤਾ ਹੈ। ਪਾਠਕ ਪਰਿਵਾਰਕ ਕਾਰਨਾਂ ਕਰਕੇ ਪ੍ਰੋ ਲੀਗ ਦੇ ਘਰੇਲੂ ਮੈਚਾਂ ਵਿੱਚ ਹਿੱਸਾ ਨਹੀਂ ਲੈ ਸਕੇ। ਯੂਰਪ ਵਿੱਚ, ਉਹ ਤਜਰਬੇਕਾਰ ਗੋਲਕੀਪਰ ਅਤੇ ਟੋਕੀਓ ਓਲੰਪਿਕ ਤਮਗਾ ਜੇਤੂ ਪੀਆਰ ਸ਼੍ਰੀਜੇਸ਼ ਨਾਲ ਸਾਂਝੇਦਾਰੀ ਕਰੇਗਾ, ਜਦੋਂ ਕਿ ਭਾਰਤੀ ਡਿਫੈਂਸ ਦਾ ਸੰਚਾਲਨ ਹਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਜਰਮਨਪ੍ਰੀਤ ਸਿੰਘ, ਸੰਜੇ ਅਤੇ ਮਨਦੀਪ ਮੋਰ ਕਰਨਗੇ।

ਨਵ-ਨਿਯੁਕਤ ਮੁੱਖ ਕੋਚ ਕ੍ਰੇਗ ਫੁਲਟਨ ਦੀ ਅਗਵਾਈ ਹੇਠ ਇਹ ਭਾਰਤ ਦੀ ਪਹਿਲੀ ਮੁਹਿੰਮ ਹੋਵੇਗੀ, ਜਦਕਿ ਕਪਤਾਨ ਹਰਮਨਪ੍ਰੀਤ ਅਤੇ ਉਪ ਕਪਤਾਨ ਹਾਰਦਿਕ ਸਿੰਘ ਆਪੋ-ਆਪਣੀਆਂ ਭੂਮਿਕਾਵਾਂ ਨੂੰ ਜਾਰੀ ਰੱਖਣਗੇ। ਮਿਡਫੀਲਡ ਵਿੱਚ ਆਪਣੇ ਆਪ ਨੂੰ ਸਥਾਪਿਤ ਕਰ ਚੁੱਕੇ ਮਨਪ੍ਰੀਤ ਸਿੰਘ ਬੈਕਲਾਈਨ 'ਚ ਸੁਮਿਤ ਅਤੇ ਗੁਰਿੰਦਰ ਸਿੰਘ ਦੇ ਨਾਲ ਇੱਕ ਨਵੀਂ ਭੂਮਿਕਾ ਵਿੱਚ ਨਜ਼ਰ ਆਉਣਗੇ।

ਇਹ ਵੀ ਪੜ੍ਹੋ : ਮਲੇਸ਼ੀਆ ਤੋਂ ਹਾਰ ਕੇ ਭਾਰਤ ਸੁਦੀਰਮਨ ਕੱਪ ਤੋਂ ਬਾਹਰ

ਮਿਡਫੀਲਡ ਵਿੱਚ ਇਸ ਵਾਰ ਉਪ ਕਪਤਾਨ ਹਾਰਦਿਕ ਸਿੰਘ ਦੇ ਨਾਲ ਦਿਲਪ੍ਰੀਤ ਸਿੰਘ, ਮੋਇਰੰਗਥਮ ਰਬੀਚੰਦਰ ਸਿੰਘ, ਸ਼ਮਸ਼ੇਰ ਸਿੰਘ, ਅਕਾਸ਼ਦੀਪ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ ਹੋਣਗੇ। ਏਸ਼ੀਆ ਕੱਪ 2022 ਤੋਂ ਬਾਅਦ ਸੱਟ ਕਾਰਨ ਟੀਮ ਤੋਂ ਬਾਹਰ ਹੋ ਚੁੱਕੇ ਸਿਮਰਨਜੀਤ ਸਿੰਘ ਫਾਰਵਰਡ ਲਾਈਨ 'ਚ ਵਾਪਸੀ ਕਰਨਗੇ। ਅਭਿਸ਼ੇਕ, ਲਲਿਤ ਕੁਮਾਰ ਉਪਾਧਿਆਏ, ਐਸ ਕਾਰਤੀ, ਗੁਰਜੰਟ ਸਿੰਘ, ਸੁਖਜੀਤ ਸਿੰਘ, ਰਾਜ ਕੁਮਾਰ ਪਾਲ ਅਤੇ ਮਨਦੀਪ ਸਿੰਘ ਵਰਗੇ ਖਿਡਾਰੀਆਂ ਦੀ ਫਾਰਵਰਡ ਲਾਈਨ ਵਿੱਚ ਨੌਜਵਾਨ ਪ੍ਰਤਿਭਾ ਅਤੇ ਤਜ਼ਰਬੇ ਦਾ ਸ਼ਾਨਦਾਰ ਮਿਸ਼ਰਣ ਹੋਵੇਗਾ।

ਭਾਰਤ ਪ੍ਰੋ ਲੀਗ ਦੇ ਘਰੇਲੂ ਮੈਚਾਂ ਵਿੱਚ ਵਿਸ਼ਵ ਚੈਂਪੀਅਨ ਜਰਮਨੀ ਅਤੇ ਆਸਟਰੇਲੀਆ ਵਿਰੁੱਧ ਅਜੇਤੂ ਰਿਹਾ, ਜਿਸ ਨਾਲ ਉਨ੍ਹਾਂ ਨੂੰ ਅੰਕ ਸੂਚੀ ਵਿੱਚ ਸਿਖਰ 'ਤੇ ਰਹਿਣ ਵਿੱਚ ਮਦਦ ਮਿਲੀ। ਹਰਮਨਪ੍ਰੀਤ ਦੀ ਟੀਮ ਯੂਰਪ ਦੇ ਆਪਣੇ ਦੌਰੇ 'ਤੇ ਲੰਡਨ 'ਚ ਬੈਲਜੀਅਮ ਅਤੇ ਗ੍ਰੇਟ ਬ੍ਰਿਟੇਨ ਨਾਲ ਭਿੜੇਗੀ ਜਿਸ ਤੋਂ ਬਾਅਦ ਉਸ ਦਾ ਸਾਹਮਣਾ ਆਇੰਡਹੋਵਨ (ਨੀਦਰਲੈਂਡ) 'ਚ ਨੀਦਰਲੈਂਡ ਅਤੇ ਅਰਜਨਟੀਨਾ ਨਾਲ ਹੋਵੇਗਾ।

ਇਹ ਵੀ ਪੜ੍ਹੋ : ਜਿੱਤ ਦੇ ਬਾਵਜੂਦ ਰਾਣਾ ਕੋਲੋਂ ਹੋਈ ਗ਼ਲਤੀ, ਲੱਗਾ 24 ਲੱਖ ਰੁਪਏ ਜੁਰਮਾਨਾ, ਟੀਮ ਦੇ ਬਾਕੀ ਮੈਂਬਰਾਂ ਨੂੰ ਵੀ ਮਿਲੀ ਸਜ਼ਾ

ਟੀਮ ਇਸ ਤਰ੍ਹਾਂ ਹੈ

ਗੋਲਕੀਪਰ : ਕ੍ਰਿਸ਼ਨ ਬਹਾਦੁਰ ਪਾਠਕ, ਪੀਆਰ ਸ੍ਰੀਜੇਸ਼।
ਡਿਫੈਂਡਰ : ਹਰਮਨਪ੍ਰੀਤ ਸਿੰਘ (ਕਪਤਾਨ), ਅਮਿਤ ਰੋਹੀਦਾਸ, ਜਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸੁਮਿਤ, ਸੰਜੇ, ਮਨਦੀਪ ਮੋਰ ਅਤੇ ਗੁਰਿੰਦਰ ਸਿੰਘ।
ਮਿਡਫੀਲਡਰ : ਹਾਰਦਿਕ ਸਿੰਘ (ਉਪ-ਕਪਤਾਨ), ਦਿਲਪ੍ਰੀਤ ਸਿੰਘ, ਮੋਇਰੰਗਥਮ ਰਬੀਚੰਦਰ ਸਿੰਘ, ਸ਼ਮਸ਼ੇਰ ਸਿੰਘ, ਅਕਾਸ਼ਦੀਪ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ।
ਫਾਰਵਰਡ : ਅਭਿਸ਼ੇਕ, ਲਲਿਤ ਕੁਮਾਰ ਉਪਾਧਿਆਏ, ਐਸ ਕਾਰਥੀ, ਗੁਰਜੰਟ ਸਿੰਘ, ਸੁਖਜੀਤ ਸਿੰਘ, ਰਾਜ ਕੁਮਾਰ ਪਾਲ, ਮਨਦੀਪ ਸਿੰਘ ਅਤੇ ਸਿਮਰਨਜੀਤ ਸਿੰਘ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News