ਤਵੇਸਾ ਜਾਬਰਾ ਲੇਡੀਜ਼ ਓਪਨ ’ਚ ਸਾਂਝੇ ਦਸਵੇਂ ਸਥਾਨ ’ਤੇ

Saturday, Jun 05, 2021 - 02:17 PM (IST)

ਤਵੇਸਾ ਜਾਬਰਾ ਲੇਡੀਜ਼ ਓਪਨ ’ਚ ਸਾਂਝੇ ਦਸਵੇਂ ਸਥਾਨ ’ਤੇ

ਫ਼ਰਾਂਸ— ਭਾਰਤੀ ਗੋਲਫ਼ਰ ਤਵੇਸਾ ਮਲਿਕ ਨੇ ਜਾਬਰਾ ਲੇਡੀਜ਼ ਓਪਨ ਗੋਲਫ਼ ਦੇ ਦੂਜੇ ਦੌਰ ’ਚ ਸ਼ਾਨਦਾਰ ਵਾਪਸੀ ਕਰਦੇ ਹੋਏ ਚਾਰ ਅੰਡਰ 67 ਦੇ ਸਕੋਰ ਦੇ ਨਾਲ ਸਾਂਝਾਂ ਦਸਵਾਂ ਸਥਾਨ ਹਾਸਲ ਕੀਤਾ। ਗੁਰੂਗ੍ਰਾਮ ਦੀ ਇਸ ਗੋਲਫ਼ਰ ਨੇ ਪਹਿਲੇ ਦੌਰ ’ਚ ਚਾਰ ਓਵਰ 75 ਦਾ ਸਕੋਰ ਕੀਤਾ ਸੀ। ਪਹਿਲੇ ਦੌਰ ਦੇ ਬਾਅਦ ਤਵੇਸਾ ਸਾਂਝੇ 52ਵੇਂ ਸਥਾਨ ’ਤੇ ਸੀ ਪਰ ਹੁਣ ਲਗਾਤਾਰ ਦੂਜੀ ਵਾਰ ਲੇਡੀਜ਼ ਯੂਰਪੀ ਟੂਰ ’ਚ ਚੋਟੀ ਦੇ 10 ’ਚ ਜਗ੍ਹਾ ਬਣਾਉਣ ਦੇ ਕਰੀਬ ਹੈ। ਜਰਮਨੀ ਦੀ ਓਲੀਵੀਆ ਕੋਵਾਨ ਨੇ 69 ਦਾ ਸਕੋਰ ਕਰਕੇ ਸਾਬਕਾ ਚੈਂਪੀਅਨ ਅਨਾਬੇਲ ਡਿਮੋਕ ਦੇ ਨਾਲ ਬੜ੍ਹਤ ਬਣਾ ਲਈ ਹੈ।


author

Tarsem Singh

Content Editor

Related News