ਟਾਟਾ ਸਟੀਲ ਮਾਸਟਰਸ ਸ਼ਤਰੰਜ : ਵਿਦਿਤ ਗੁਜਰਾਤੀ ਦੀ ਬੜ੍ਹਤ ਬਰਕਰਾਰ

Thursday, Jan 20, 2022 - 02:26 AM (IST)

ਵਿਜਕ ਆਨ ਜੀ (ਨੀਦਰਲੈਂਡ (ਨਿਕਲੇਸ਼ ਜੈਨ)- ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ ਚਾਰ ਰਾਊਂਡਾਂ ਤੋਂ ਬਾਅਦ ਭਾਰਤ ਦਾ ਵਿਦਿਤ ਗੁਜਰਾਤੀ 2 ਜਿੱਤਾਂ ਤੇ 2 ਡਰਾਅ ਦੇ ਨਾਲ 3 ਅੰਕ ਬਣਾ ਕੇ ਸਿੰਗਲਜ਼ ਬੜ੍ਹਤ 'ਤੇ ਬਰਕਰਾਰ ਹੈ। ਚੌਥੇ ਰਾਊਂਡ ਵਿਚ ਹੋਏ ਕੁੱਲ 7 ਮੁਕਾਬਲਿਆਂ ਵਿਚੋਂ 5 ਡਰਾਅ ਰਹੇ ਜਦਕਿ ਸਿਰਫ 2 ਦੇ ਹੀ ਨਤੀਜੇ ਆਏ। ਪਹਿਲੇ ਬੋਰਡ 'ਤੇ ਵਿਦਿਤ ਤੇ ਰੂਸ ਦੇ ਆਂਦ੍ਰੇ ਐਸੀਪੇਂਕੋ ਵਿਚਾਲੇ ਖੇਡੀ ਗਈ ਬਾਜ਼ੀ ਡਰਾਅ ਰਹੀ। ਸਫੈਦ ਮੋਹਰਿਆਂ ਨਾਲ ਖੇਡ ਰਹੇ ਵਿਦਿਤ ਨੇ ਇਟਾਲੀਅਨ ਓਪਨਿੰਗ ਖੇਡੀ ਪਰ ਐਸੀਪੇਂਕੋ ਦੀ ਸੰਤੁਲਿਤ ਖੇਡ ਨਾਲ 32 ਚਾਲਾਂ ਵਿਚ ਖੇਡ ਡਰਾਅ 'ਤੇ ਖਤਮ ਹੋ ਗਈ।

ਇਹ ਖਬਰ ਪੜ੍ਹੋ- ਸ੍ਰਮਿਤੀ ਮੰਧਾਨਾ ਨੂੰ ICC ਮਹਿਲਾ ਟੀ20 ਟੀਮ ਆਫ ਦਿ ਯੀਅਰ 'ਚ ਮਿਲੀ ਜਗ੍ਹਾ
ਦਿਨ ਦੀ ਇਕ ਜਿੱਤ ਦਰਜ ਕੀਤੀ, ਭਾਰਤ ਦੇ ਨੌਜਵਾਨ ਗ੍ਰੈਂਡ ਮਾਸਟਰ ਪ੍ਰਗਿਆਨੰਦਾ ਨੇ, ਜਿਸ ਨੇ ਸਫੈਦ ਮੋਹਰਿਆਂ ਨਾਲ ਸਵੀਡਨ ਦੇ ਨਿਲਸ ਗ੍ਰੰਡੇਲੀਅਸ ਨੂੰ ਹਰਾਇਆ। ਗੁਰਨੀਫੀਲਡ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਪ੍ਰਗਿਆਨੰਦਾ ਨੇ 67 ਚਾਲਾਂ ਵਿਚ ਜਿੱਤ ਹਾਸਲ ਕੀਤੀ। ਦੂਜੀ ਜਿੱਤ ਅਜਰਬੈਜਾਨ ਦੇ ਸ਼ਾਕਿਰਯਾਰ ਮਮੇਘਾਰੋਵ ਦੇ ਖਾਤੇ ਵਿਚ ਆਈ, ਜਿਸ ਨੇ ਪੋਲੈਂਡ ਦੇ ਯਾਨ ਡੂਡਾ ਨੂੰ ਹਰਾਇਆ।

ਇਹ ਖਬਰ ਪੜ੍ਹੋ- 30 ਮੈਂਬਰੀ ਟੀਮ ਦਿੱਲੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ ਤਿਆਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News