ਟਾਟਾ ਸਟੀਲ ਮਾਸਟਰਸ ਸ਼ਤਰੰਜ : ਅਬਦੁਸੱਤਾਰੋਵ ਖਿਤਾਬ ਜਿੱਤਣ ਦੇ ਨੇੜੇ

01/30/2023 12:45:32 PM

ਵਾਈ ਕਾਨ ਜੀ (ਨੀਦਰਲੈਂਡ)  (ਨਿਕਲੇਸ਼ ਜੈਨ)– ਸ਼ਤਰੰਜ ਦਾ ਵਿਬੰਲਡਨ ਕਹੇ ਜਾਣ ਵਾਲੇ ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ 85ਵੇਂ ਸੈਸ਼ਨ ਦਾ ਖਿਤਾਬ ਕੌਣ ਜਿੱਤੇਗਾ, ਇਸਦਾ ਜਵਾਬ ਮਿਲਣ ਵਿਚ ਅਜੇ ਵੀ ਆਖਰੀ ਰਾਊਂਡ ਬਾਕੀ ਹੈ ਪਰ 12 ਰਾਊਂਡਾਂ ਤੋਂ ਬਾਅਦ ਉਜਬੇਕਿਸਤਾਨ ਦਾ ਨੌਜਵਾਨ ਖਿਡਾਰੀ ਅਬਦੁਸੱਤਾਰੋਵ ਨੋਦਿਰਬੇਕ ਇਸ ਨੂੰ ਜਿੱਤਣ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਿਹਾ ਹੈ। 

ਇਹ ਵੀ ਪੜ੍ਹੋ : ਅੰਡਰ-19 ਮਹਿਲਾ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਹੋਵੇਗੀ ਮਾਲਾਮਾਲ, ਮਿਲਣਗੇ ਇੰਨੇ ਕਰੋੜ ਰੁਪਏ

12ਵੇਂ ਰਾਊਂਡ ਵਿਚ ਅਬਦੁਸੱਤਾਰੋਵ ਨੇ ਯੂ. ਐੱਸ. ਏ. ਦੇ ਵੇਸਲੀ ਸੋ ਨਾਲ ਡਰਾਅ ਖੇਡਦੇ ਹੋਏ 8 ਅੰਕਾਂ ਦੇ ਨਾਲ ਆਪਣੀ ਸਿੰਗਲ ਬੜ੍ਹਤ ਨੂੰ ਕਾਇਮ ਰੱਖਿਆ ਹੈ। ਭਾਰਤੀ ਖਿਡਾਰੀਆਂ ਵਿਚ ਪ੍ਰਗਿਆਨੰਦਾ ਨੇ ਲਗਾਤਾਰ ਦੋ ਹਾਰਾਂ ਤੋਂ ਉੱਭਰਦੇ ਹੋਏ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨਾਲ ਡਰਾਅ ਖੇਡਿਆ ਜਦਕਿ ਡੀ. ਗੁਕੇਸ਼ ਨੇ ਅਰੋਨੀਅਨ ਨੂੰ ਬਰਾਬਰੀ ’ਤੇ ਰੋਕਿਆ। ਉੱਥੇ ਹੀ, ਅਰਜੁਨ ਐਰਗਾਸੀ ਨੂੰ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ। 

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਆਥੀਆ ਸ਼ੈੱਟੀ ਹੋ ਰਹੀ ਖ਼ੂਬ ਟਰੋਲ, ਇਸ ਵਜ੍ਹਾ ਕਾਰਨ ਲੋਕ ਸੁਣਾ ਰਹੇ ਖਰੀਆਂ-ਖਰੀਆਂ

ਅਜਰੁਨ ਨੂੰ ਈਰਾਨ ਦੇ ਪਰਹਮ ਮਘਸੂਦਲੂ ਨੇ ਹਰਾਇਆ। ਹੋਰਨਾਂ ਨਤੀਜਿਆਂ ਵਿਚ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਹਮਵਤਨ ਜੌਰਡਨ ਫੋਰੈਸਟ ਨਾਲ, ਯੂ. ਐੱਸ. ਏ. ਦੇ ਫਬਿਆਨੋ ਕਰੂਆਨਾ ਨੇ ਜਰਮਨੀ ਦੇ ਵਿਨਸੇਂਟ ਕੇਮਰ ਨਾਲ ਤੇ ਰੋਮਾਨੀਆ ਦੇ ਰਿਚਰਡ ਰਾਪੋਰਟਾ ਨੇ ਚੀਨ ਦੇ ਡਿੰਗ ਲੀਰੇਨ ਨਾਲ ਬਾਜ਼ੀ ਡਰਾਅ ਖੇਡੀ। ਆਖਰੀ ਰਾਊਂਡ ਤੋਂ ਪਹਿਲਾਂ ਅਬਦੁਸੱਤਾਰੋਵ 8 ਅੰਕ, ਅਨੀਸ਼ 7.5 ਅੰਕ ਤੇ ਕਾਰਲਸਨ ਤੇ ਵੇਸਲੀ ਸੋ 7 ਅੰਕਾਂ ’ਤੇ ਖੇਡ ਰਹੇ ਹਨ।

ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News