ਓਲੰਪਿਕ ’ਚ ਚੌਥੇ ਸਥਾਨ ’ਤੇ ਰਹਿਣ ਵਾਲੇ ਭਾਰਤੀ ਖਿਡਾਰੀਆਂ ਲਈ ਖ਼ੁਸ਼ਖ਼ਬਰੀ, ਟਾਟਾ ਮੋਟਰਜ਼ ਦੇਵੇਗੀ ‘ਅਲਟ੍ਰੋਜ਼’ ਕਾਰ

08/13/2021 1:08:56 PM

ਮੁੰਬਈ (ਭਾਸ਼ਾ) : ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕੰਪਨੀ ਉਨ੍ਹਾਂ ਭਾਰਤੀ ਖਿਡਾਰੀਆਂ ਨੂੰ ਅਲਟ੍ਰੋਜ਼ ਕਾਰ ਦੇਵੇਗੀ ਜੋ ਟੋਕੀਓ ਓਲੰਪਿਕ ਵਿਚ ਕਾਂਸੀ ਤਮਗੇ ਤੋਂ ਖੁੰਝ ਗਏ ਸਨ। ਭਾਰਤੀ ਗੋਲਫਰ ਅਦਿਤੀ ਅਸ਼ੋਕ, ਪਹਿਲਵਾਨ ਦੀਪਕ ਪੂਨੀਆ ਅਤੇ ਮਹਿਲਾ ਹਾਕੀ ਟੀਮ ਐਤਵਾਰ ਨੂੰ ਸਮਾਪਤ ਹੋਈਆਂ ਟੋਕੀਓ ਖੇਡਾਂ ਵਿਚ ਚੌਥੇ ਸਥਾਨ ’ਤੇ ਰਹੀ ਸੀ। ਬਿਆਨ ਮੁਤਾਬਕ, ‘ਇਨ੍ਹਾਂ ਖਿਡਾਰੀਆਂ ਨੇ ਓਲੰਪਿਕ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਮਾਪਦੰਡ ਸਥਾਪਤ ਕੀਤੇ ਅਤੇ ਦੇਸ਼ ਦੇ ਕਈ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਵਿਚ ਆਉਣ ਲਈ ਪ੍ਰੇਰਿਤ ਕੀਤਾ।’

ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਚ ਜੇਤੂ ਖਿਡਾਰੀ ਸਨਮਾਨਿਤ, ਹਾਕੀ ਟੀਮ ਦੇ ਕਪਤਾਨ ਨੂੰ SP ਪ੍ਰਮੋਟ ਕੀਤਾ

ਟਾਟਾ ਮੋਟਰਜ਼ ਦੇ ‘ਪੈਸੇਂਜਰ ਵਹੀਕਲ ਬਿਜ਼ਨੈੱਸ’ ਦੇ ਪ੍ਰਧਾਨ ਸ਼ੈਲੇਸ਼ ਚੰਦਰਾ ਨੇ ਕਿਹਾ, ‘ਭਾਰਤ ਲਈ ਇਹ ਓਲੰਪਿਕ ਤਮਗਾ ਅਤੇ ਪੋਡੀਅਮ ’ਤੇ ਰਹਿਣ ਵਾਲੇ ਖਿਡਾਰੀਆਂ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਰਿਹਾ। ਸਾਡੇ ਕਈ ਖਿਡਾਰੀ ਪੋਡੀਅਮ ’ਤੇ ਪਹੁੰਚਣ ਦੇ ਕਰੀਬ ਪੁੱਜੇ। ਉਹ ਭਾਵੇਂ ਹੀ ਤਮਗੇ ਤੋਂ ਖੁੰਝ ਗਏ ਹੋਣ ਪਰ ਉਨ੍ਹਾਂ ਨੇ ਆਪਣੇ ਸਮਰਪਣ ਨਾਲ ਲੱਖਾਂ ਭਾਰਤੀਆਂ ਦਾ ਦਿਲ ਜਿੱਤ ਲਿਆ ਅਤੇ ਉਹ ਭਾਰਤ ਵਿਚ ਉਭਰਦੇ ਹੋਏ ਖਿਡਾਰੀਆਂ ਲਈ ਸੱਚੀ ਪ੍ਰੇਰਣਾ ਹਨ।’

ਇਹ ਵੀ ਪੜ੍ਹੋ: ਓਲੰਪਿਕ ਹਾਕੀ ਖਿਡਾਰੀ ਵਿਵੇਕ 1 ਕਰੋੜ ਰੁਪਏ ਨਾਲ ਸਨਮਾਨਤ, DSP ਦੇ ਅਹੁਦੇ ’ਤੇ ਕੀਤਾ ਨਿਯੁਕਤ

ਉਥੇ ਹੀ ਲਖਨਊ ਦੀ ਇਕ ਰੀਅਲ ਸਟੇਟ ਕੰਪਨੀ ਨੇ ਸੋਨ ਤਮਗਾ ਜਿੱਤਣ ਵਾਲੇ ਜੈਵਲਿਨ ਥ੍ਰੋਅ ਐਥਲੀਟ ਨੀਰਜ ਚੋਪੜਾ ਲਈ 5 ਲੱਖ ਰੁਪਏ ਦੇ ਪੁਰਸਕਾਰ ਦਾ ਐਲਾਨ ਕੀਤਾ। ‘ਵੀ ਪਲੱਸ ਇੰਫ੍ਰਾਸਟਰਕਚਰ ਪ੍ਰਾਈਵੇਟ ਲਿਮੀਟਡ’ ਨੇ ਇਸ ਦੇ ਇਲਾਵਾ ਓਲੰਪਿਕ ਚੈਂਪੀਅਨ ਲਈ ਹੋਰ ਸੁਵਿਧਾਵਾਂ ਦੇਣ ਅਤੇ ਉਨ੍ਹਾਂ ਨੂੰ ਸਨਮਾਨਤ ਕਰਨ ਦਾ ਵੀ ਐਲਾਨ ਕੀਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News