ਤਸਕੀਨ, ਸ਼ੋਰਿਫੁਲ ਦੱਖਣੀ ਅਫਰੀਕਾ ਵਿਰੁੱਧ ਦੂਜੇ ਟੈਸਟ ਤੋਂ ਬਾਹਰ
Tuesday, Apr 05, 2022 - 08:29 PM (IST)
ਪੋਰਟ ਐਲੀਜ਼ਾਬੇਥ- ਬੰਗਲਾਦੇਸ਼ ਕ੍ਰਿਕਟ ਟੀਮ ਦੱਖਣੀ ਅਫਰੀਕਾ ਦੇ ਵਿਰੁੱਧ 8 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਦੂਜੇ ਅਤੇ ਆਖਰੀ ਟੈਸਟ ਮੈਚ ਵਿਚ ਤੇਜ਼ ਗੇਂਧਬਾਜ਼ਾਂ ਤਸਕੀਨ ਅਹਿਮਦ ਅਤੇ ਸ਼ੋਰਿਫੁਲ ਇਸਲਾਮ ਦੀਆਂ ਸੇਵਾਵਾਂ ਤੋਂ ਵਾਂਝੀ ਰਹੇਗੀ। ਸਮਝਿਆ ਜਾਂਦਾ ਹੈ ਕਿ ਤਸਕੀਨ ਸੱਜੇ ਮੋਢੇ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਆਪਣੇ ਦੇਸ਼ ਆ ਗਏ, ਜਦਕਿ ਸ਼ੋਰਿਫੁਲ ਦੇ ਸੱਟ ਲੱਗੀ ਹੈ, ਜਿਸ ਕਾਰਨ ਉਨ੍ਹਾਂ ਨੂੰ ਟੈਸਟ ਸੀਰੀਜ਼ ਤੋਂ ਪਹਿਲਾਂ ਅਭਿਆਸ ਸੈਸ਼ਨ ਦੇ ਦੌਰਾਨ ਪ੍ਰੇਸ਼ਾਨੀ ਹੋਈ ਸੀ। ਖਿਡਾਰੀ ਸੱਟ ਤੋਂ ਉੱਭਰਨ ਦੀ ਪ੍ਰਕਿਰਿਆ ਜਾਰੀ ਰੱਖਣ ਦੇ ਲਈ ਮੰਗਲਵਾਰ ਨੂੰ ਬੰਗਲਾਦੇਸ਼ ਦੇ ਲਈ ਹਵਾਨਾ ਹੋਣਗੇ। ਬੰਗਲਾਦੇਸ਼ ਟੀਮ ਦੇ ਫਿਜ਼ੀਓ ਬਾਏਜੇਦੁਲ ਇਸਲਾਮ ਨੇ ਮੰਗਲਵਾਰ ਨੂੰ ਖੁਲਾਸਾ ਕੀਤਾ ਕਿ ਤਸਕੀਨ ਨੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਸੱਟ ਦੀ ਸ਼ਿਕਾਇਤ ਕੀਤੀ ਸੀ ਅਤੇ ਪੇਨ ਕਿਲਰ ਲੈਣ ਤੋਂ ਬਾਅਦ ਗੇਂਦਬਾਜ਼ੀ ਕੀਤੀ ਸੀ।
ਇਹ ਖ਼ਬਰ ਪੜ੍ਹੋ- ਜੇਕਰ ਰੋਨਾਲਡੋ ਬਣ ਕੇ ਉੱਠਾਂਗਾ ਤਾਂ ਆਪਣੇ ਦਿਮਾਗ ਨੂੰ ਸਕੈਨ ਕਰਾਂਗਾ : ਕੋਹਲੀ
ਉਨ੍ਹਾਂ ਨੇ ਕਿਹਾ ਕਿ ਤਸਕੀਨ ਨੇ ਪਹਿਲੇ ਟੈਸਟ ਵਿਚ ਦੂਜੇ ਦਿਨ ਦੇ ਖੇਡ ਦੌਰਾਨ ਸੱਜੇ ਮੋਢੇ ਵਿਚ ਦਰਜ ਅਤੇ ਚੱਲਣ ਵਿਚ ਮੁਸ਼ਕਿਲ ਹੋਣ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਨੇ ਦੂਜੀ ਪਾਰੀ ਵਿਚ ਗੇਂਦਬਾਜ਼ੀ ਦੇ ਲਈ ਫਿਜ਼ੀਓਥੈਰੇਪੀ, ਸਹਾਇਕ ਟੇਪਿੰਗ ਅਤੇ ਦਰਦ ਨਿਵਾਰਕ ਦਵਾਈਆਂ ਲਈਆਂ। ਉਸ ਦੇ ਠੀਕ ਹੋਣ ਵਿਚ ਲਗਭਗ ਤਿੰਨ ਹਫਤੇ ਲੱਗਣ ਦੀ ਉਮੀਦ ਹੈ। ਬਾਏਜੇਦੁਲ ਨੇ ਕਿਹਾ ਕਿ 29 ਮਾਰਚ ਨੂੰ ਅਭਿਆਸ ਦੇ ਦੌਰਾਨ ਸ਼ੋਰਿਫੁਲ ਨੂੰ ਸੱਟ ਲੱਗੀ ਅਤੇ ਹੁਣ ਇਕ ਐੱਮ. ਆਰ. ਆਈ. ਵਿਚ ਗ੍ਰੇਡ-1 ਦੀ ਸੱਟ ਦੀ ਪੁਸ਼ਟੀ ਹੋਈ ਹੈ। ਉਹ ਇਸ ਮਹੀਨੇ ਦੇ ਅੰਤ ਤੱਕ ਫਿਰ ਤੋਂ ਅਭਿਆਸ ਸ਼ੁਰੂ ਕਰ ਸਕਦੇ ਹਨ। ਮੇਜ਼ਬਾਨ ਦੱਖਣੀ ਅਫਰੀਕਾ ਦੇ ਕੋਲ ਹੁਣ ਸੀਰੀਜ਼ ਵਿਚ 1-0 ਦੀ ਅਜੇਤੂ ਬੜ੍ਹਤ ਹੈ। ਸੀਰੀਜ਼ ਦਾ ਦੂਜਾ ਅਤੇ ਆਖਰੀ ਟੈਸਟ ਮੈਚ ਪੋਰਟ ਐਲੀਜ਼ਾਬੇਥ ਵਿਚ 8 ਅਪ੍ਰੈਲ ਤੋਂ ਸ਼ੁਰੂ ਹੋਵੇਗਾ।
ਇਹ ਖ਼ਬਰ ਪੜ੍ਹੋ- ਅਦਾਕਾਰਾ ਪ੍ਰਿਅੰਕਾ ਜਾਵਲਕਾਰ ਦੀ ਫੋਟੋ 'ਤੇ ਵੈਂਕਟੇਸ਼ ਅਈਅਰ ਦਾ ਕੁਮੈਂਟ ਚਰਚਾ 'ਚ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।