ਟੀ20 ਤੋਂ 6 ਮਹੀਨੇ ਦੇ ਲਈ ਦੂਰ ਹੋਏ ਤਮੀਮ ਇਕਬਾਲ, ਇਸ ਲਈ ਲਿਆ ਫੈਸਲਾ
Thursday, Jan 27, 2022 - 09:59 PM (IST)
ਢਾਕਾ- ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ ਖੁਦ ਨੂੰ ਅਗਲੇ 6 ਮਹੀਨਿਆਂ ਦੇ ਲਈ ਟੀ-20 ਅੰਤਰਰਾਸ਼ਟਰੀ ਤੋਂ ਅਣਉਪਲਬਧ ਦੱਸਿਆ ਹੈ। ਉਹ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਵੀ ਬਾਹਰ ਹੋ ਗਏ ਹਨ। ਹਾਲਾਂਕਿ ਤਮੀਮ ਨੇ ਕਿਹਾ ਰਿ ਵਿਸ਼ਵ ਕੱਪ ਦੇ ਲਈ ਬੀ. ਸੀ. ਬੀ. ਜੇਕਰ ਰਹੇਗਾ ਤਾਂ ਇਸ 'ਤੇ ਵਿਚਾਰ ਕਰਾਂਗੇ। ਹਾਲਾਂਕਿ ਬੀ. ਸੀ. ਬੀ. ਪ੍ਰਧਾਨ ਨਜਮੁਲ ਹਸਨ ਨੇ ਇਸ ਸਬੰਧੀ ਤਮੀਮ ਨਾਲ ਗੱਲ ਵੀ ਕੀਤੀ ਪਰ ਉਹ ਆਪਣੇ ਫੈਸਲੇ 'ਤੇ ਕਾਇਮ ਰਹੇ। ਪਿਛਲੇ 12 ਮਹੀਨਿਆਂ ਤੋਂ ਤਮੀਮ ਬੰਗਲਾਦੇਸ਼ ਦੀ ਟੀ-20 ਅੰਤਰਰਾਸ਼ਟਰੀ ਟੀਮ ਦਾ ਹਿੱਸਾ ਨਹੀਂ ਰਹੇ ਹਨ।
ਇਹ ਖ਼ਬਰ ਪੜ੍ਹੋ- WI v ENG : ਵਿੰਡੀਜ਼ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ
ਚਟਗਾਓਂ ਵਿਚ ਤਮੀਮ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਨੇ ਵਨ ਡੇ ਤੇ ਟੈਸਟ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਰਿ ਜੇਕਰ ਇਸ ਫੈਸਲੇ ਦਾ ਅਸਰ ਟੀਮ ਦੇ ਵਿਰੁੱਧ ਪੈਂਦਾ ਹੈ ਤਾਂ ਉਹ ਇਸ 'ਤੇ ਵਿਚਾਰ ਕਰ ਸਕਦੇ ਹਨ। ਤਮੀਮ ਬੋਲੇ- ਟੀ-20 ਵਿਚ ਆਪਣੇ ਭਵਿੱਖ ਨੂੰ ਲੈ ਕੇ ਮੈਂ ਨਜਮੁਲ ਹਸਨ, ਜਲਾਲ ਭਾਈ ਤੇ ਕਾਜੀ ਇਨਾਮ ਦੇ ਨਾਲ ਗੱਲ ਕੀਤੀ ਹੈ। ਉਹ ਚਾਹੁੰਦੇ ਹਨ ਕਿ ਮੈਂ ਅਗਲਾ ਵਿਸ਼ਵ ਕੱਪ ਖੇਡਾਂ ਪਰ ਮੇਰੀ ਸੋਚ ਅਲੱਗ ਹੈ। ਮੈਂ ਵਨ ਡੇ ਤੇ ਟੈਸਟ 'ਤੇ ਫੋਕਸ ਕਰਨਾ ਚਾਹੁੰਦਾ ਹਾਂ। ਅਸੀਂ ਅਗਲੇ ਸਾਲ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਤੇ ਵਿਸ਼ਟ ਟੈਸਟ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਕਰ ਰਹੇ ਹਾਂ। ਟੀ-20 ਅੰਤਰਰਾਸ਼ਟਰੀ ਵਿਚ ਤਮੀਮ ਬੰਗਲਾਦੇਸ਼ ਵਲੋਂ 24.08 ਦੀ ਔਸਤ ਨਾਲ 1758 ਦੌੜਾਂ ਬਣਾ ਚੁੱਕੇ ਹਨ। ਉਹ ਇਸ ਸਵਰੂਪ ਵਿਚ ਸੈਂਕੜਾ ਲਗਾਉਣ ਵਾਲੇ ਇਕਲੌਤੇ ਬੰਗਲਾਦੇਸ਼ੀ ਖਿਡਾਰੀ ਹਨ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਟੀਮ ਦੇ ਨਾਲ ਸਾਰੇ ਮੈਚ ਇਕ ਹੀ ਮੈਦਾਨ 'ਤੇ ਹੋਣਗੇ : ਨਿਊਜ਼ੀਲੈਂਡ ਕ੍ਰਿਕਟ ਟੀਮ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।