ਤਮੀਮ ਇਕਬਾਲ ਨੂੰ BCB ਦੀ ਕੇਂਦਰੀ ਕਰਾਰ ਸੂਚੀ ’ਚ ਨਹੀਂ ਮਿਲੀ ਜਗ੍ਹਾ

02/13/2024 6:44:28 PM

ਢਾਕਾ– ਸਾਬਕਾ ਕਪਤਾਨ ਤੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੂੰ ਬੀ. ਸੀ. ਬੀ. (ਬੰਗਲਾਦੇਸ਼ ਕ੍ਰਿਕਟ ਬੋਰਡ) ਦੇ ਸਾਲਾਨਾ ਕੇਂਦਰੀ ਕਰਾਰ ਸੂਚੀ (2024) ਵਿਚੋਂ ਬਾਹਰ ਕਰ ਦਿੱਤਾ ਗਿਆ ਹੈ, ਜਿਸ ਨਾਲ ਇਸ ਤਜਰਬੇਕਾਰ ਕ੍ਰਿਕਟਰ ਦੇ ਕੌਮਾਂਤਰੀ ਕਰੀਅਰ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਤਮੀਮ ਨੇ ਪਿਛਲੇ ਸਾਲ ਜੁਲਾਈ ਵਿਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਇਸ ਤੋਂ ਬਾਅਦ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਉਸ ਨੂੰ ਖੇਡ ਜਾਰੀ ਰੱਖਣ ਲਈ ਕਿਹਾ ਸੀ, ਜਿਸ ਤੋਂ ਬਾਅਦ ਤਮੀਮ ਨੇ 24 ਘੰਟਿਆਂ ਦੇ ਅੰਦਰ ਆਪਣਾ ਫੈਸਲਾ ਪਲਟ ਦਿੱਤਾ ਸੀ।


Aarti dhillon

Content Editor

Related News